ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥੧॥
ਰਤਨ ਲਾਲ ਜਾ ਕਾ ਕਛੂ ਨ ਮੋਲੁ ॥ ਭਰੇ ਭੰਡਾਰ ਅਖੂਟ ਅਤੋਲ ॥੨॥
ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥੩॥
ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥ ਸੁ ਏਤੁ ਖਜਾਨੈ ਲਇਆ ਰਲਾਇ ॥੪॥੩੧॥੧੦੦॥
ਗਉੜੀ ਮਹਲਾ ੫ ॥
ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥ ਡਰੁ ਚੂਕਾ ਦੇਖਿਆ ਭਰਪੂਰਿ ॥੧॥
ਸਤਿਗੁਰ ਅਪਨੇ ਕਉ ਬਲਿਹਾਰੈ ॥ ਛੋਡਿ ਨ ਜਾਈ ਸਰਪਰ ਤਾਰੈ ॥੧॥ ਰਹਾਉ ॥
ਦੂਖੁ ਰੋਗੁ ਸੋਗੁ ਬਿਸਰੈ ਜਬ ਨਾਮੁ ॥ ਸਦਾ ਅਨੰਦੁ ਜਾ ਹਰਿ ਗੁਣ ਗਾਮੁ ॥੨॥
ਬੁਰਾ ਭਲਾ ਕੋਈ ਨ ਕਹੀਜੈ ॥ ਛੋਡਿ ਮਾਨੁ ਹਰਿ ਚਰਨ ਗਹੀਜੈ ॥੩॥
ਕਹੁ ਨਾਨਕ ਗੁਰ ਮੰਤ੍ਰੁ ਚਿਤਾਰਿ ॥ ਸੁਖੁ ਪਾਵਹਿ ਸਾਚੈ ਦਰਬਾਰਿ ॥੪॥੩੨॥੧੦੧॥
ਗਉੜੀ ਮਹਲਾ ੫ ॥
ਜਾ ਕਾ ਮੀਤੁ ਸਾਜਨੁ ਹੈ ਸਮੀਆ ॥ ਤਿਸੁ ਜਨ ਕਉ ਕਹੁ ਕਾ ਕੀ ਕਮੀਆ ॥੧॥
ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ ॥ ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ॥੧॥ ਰਹਾਉ ॥
ਜਾ ਕਉ ਰਸੁ ਹਰਿ ਰਸੁ ਹੈ ਆਇਓ ॥ ਸੋ ਅਨ ਰਸ ਨਾਹੀ ਲਪਟਾਇਓ ॥੨॥
ਜਾ ਕਾ ਕਹਿਆ ਦਰਗਹ ਚਲੈ ॥ ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥੩॥
ਜਾ ਕਾ ਸਭੁ ਕਿਛੁ ਤਾ ਕਾ ਹੋਇ ॥ ਨਾਨਕ ਤਾ ਕਉ ਸਦਾ ਸੁਖੁ ਹੋਇ ॥੪॥੩੩॥੧੦੨॥
ਗਉੜੀ ਮਹਲਾ ੫ ॥
ਜਾ ਕੈ ਦੁਖੁ ਸੁਖੁ ਸਮ ਕਰਿ ਜਾਪੈ ॥ ਤਾ ਕਉ ਕਾੜਾ ਕਹਾ ਬਿਆਪੈ ॥੧॥
ਸਹਜ ਅਨੰਦ ਹਰਿ ਸਾਧੂ ਮਾਹਿ ॥ ਆਗਿਆਕਾਰੀ ਹਰਿ ਹਰਿ ਰਾਇ ॥੧॥ ਰਹਾਉ ॥
ਜਾ ਕੈ ਅਚਿੰਤੁ ਵਸੈ ਮਨਿ ਆਇ ॥ ਤਾ ਕਉ ਚਿੰਤਾ ਕਤਹੂੰ ਨਾਹਿ ॥੨॥
ਜਾ ਕੈ ਬਿਨਸਿਓ ਮਨ ਤੇ ਭਰਮਾ ॥ ਤਾ ਕੈ ਕਛੂ ਨਾਹੀ ਡਰੁ ਜਮਾ ॥੩॥
ਜਾ ਕੈ ਹਿਰਦੈ ਦੀਓ ਗੁਰਿ ਨਾਮਾ ॥ ਕਹੁ ਨਾਨਕ ਤਾ ਕੈ ਸਗਲ ਨਿਧਾਨਾ ॥੪॥੩੪॥੧੦੩॥
ਗਉੜੀ ਮਹਲਾ ੫ ॥
ਅਗਮ ਰੂਪ ਕਾ ਮਨ ਮਹਿ ਥਾਨਾ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਨਾ ॥੧॥
ਸਹਜ ਕਥਾ ਕੇ ਅੰਮ੍ਰਿਤ ਕੁੰਟਾ ॥ ਜਿਸਹਿ ਪਰਾਪਤਿ ਤਿਸੁ ਲੈ ਭੁੰਚਾ ॥੧॥ ਰਹਾਉ ॥
ਅਨਹਤ ਬਾਣੀ ਥਾਨੁ ਨਿਰਾਲਾ ॥ ਤਾ ਕੀ ਧੁਨਿ ਮੋਹੇ ਗੋਪਾਲਾ ॥੨॥
ਤਹ ਸਹਜ ਅਖਾਰੇ ਅਨੇਕ ਅਨੰਤਾ ॥ ਪਾਰਬ੍ਰਹਮ ਕੇ ਸੰਗੀ ਸੰਤਾ ॥੩॥
ਹਰਖ ਅਨੰਤ ਸੋਗ ਨਹੀ ਬੀਆ ॥ ਸੋ ਘਰੁ ਗੁਰਿ ਨਾਨਕ ਕਉ ਦੀਆ ॥੪॥੩੫॥੧੦੪॥
ਗਉੜੀ ਮਃ ੫ ॥
ਕਵਨ ਰੂਪੁ ਤੇਰਾ ਆਰਾਧਉ ॥ ਕਵਨ ਜੋਗ ਕਾਇਆ ਲੇ ਸਾਧਉ ॥੧॥
peeuoo dhaadhe kaa khol ddiThaa khajaanaa ||
taa merai man bhiaa nidhaanaa ||1||
ratan laal jaa kaa kachhoo na mol || bhare bha(n)ddaar akhooT atol ||2||
khaaveh kharacheh ral mil bhaiee ||
toT na aavai vadhadho jaiee ||3||
kahu naanak jis masatak lekh likhai ||
s et khajaanai liaa ralai ||4||31||100||
gauRee mahalaa panjavaa ||
ddar ddar marate jab jaaneeaai dhoor ||
ddar chookaa dhekhiaa bharapoor ||1||
satigur apane kau balihaarai ||
chhodd na jaiee sarapar taarai ||1|| rahaau ||
dhookh rog sog bisarai jab naam ||
sadhaa ana(n)dh jaa har gun gaam ||2||
buraa bhalaa koiee na kaheejai ||
chhodd maan har charan gaheejai ||3||
kahu naanak gur ma(n)tr chitaar ||
sukh paaveh saachai dharabaar ||4||32||101||
gauRee mahalaa panjavaa ||
jaa kaa meet saajan hai sameeaa ||
tis jan kau kahu kaa kee kameeaa ||1||
jaa kee preet gobi(n)dh siau laagee ||
dhookh dharadh bhram taa kaa bhaagee ||1|| rahaau ||
jaa kau ras har ras hai aaio ||
so an ras naahee lapaTaio ||2||
jaa kaa kahiaa dharageh chalai ||
so kis kau nadhar lai aavai talai ||3||
jaa kaa sabh kichh taa kaa hoi ||
naanak taa kau sadhaa sukh hoi ||4||33||102||
gauRee mahalaa panjavaa ||
jaa kai dhukh sukh sam kar jaapai ||
taa kau kaaRaa kahaa biaapai ||1||
sahaj ana(n)dh har saadhoo maeh ||
aagiaakaaree har har rai ||1|| rahaau ||
jaa kai achi(n)t vasai man aai ||
taa kau chi(n)taa katahoo(n) naeh ||2||
jaa kai binasio man te bharamaa ||
taa kai kachhoo naahee ddar jamaa ||3||
jaa kai hiradhai dheeo gur naamaa ||
kahu naanak taa kai sagal nidhaanaa ||4||34||103||
gauRee mahalaa panjavaa ||
agam roop kaa man meh thaanaa ||
gur prasaadh kinai viralai jaanaa ||1||
sahaj kathaa ke a(n)mirat ku(n)Taa ||
jiseh paraapat tis lai bhu(n)chaa ||1|| rahaau ||
anahat baanee thaan niraalaa ||
taa kee dhun mohe gopaalaa ||2||
teh sahaj akhaare anek ana(n)taa ||
paarabraham ke sa(n)gee sa(n)taa ||3||
harakh ana(n)t sog nahee beeaa ||
so ghar gur naanak kau dheeaa ||4||35||104||
gauRee mahalaa panjavaa ||
kavan roop teraa aaraadhau ||
kavan jog kaiaa le saadhau ||1||