Sri Guru Granth Sahib

ਅੰਗ ੧੧੪੭

ਕਰਿ ਕਿਰਪਾ ਨਾਨਕ ਸੁਖੁ ਪਾਏ ॥੪॥੨੫॥੩੮॥
ਭੈਰਉ ਮਹਲਾ ੫ ॥
ਤੇਰੀ ਟੇਕ ਰਹਾ ਕਲਿ ਮਾਹਿ ॥ ਤੇਰੀ ਟੇਕ ਤੇਰੇ ਗੁਣ ਗਾਹਿ ॥ ਤੇਰੀ ਟੇਕ ਨ ਪੋਹੈ ਕਾਲੁ ॥ ਤੇਰੀ ਟੇਕ ਬਿਨਸੈ ਜੰਜਾਲੁ ॥੧॥
ਦੀਨ ਦੁਨੀਆ ਤੇਰੀ ਟੇਕ ॥ ਸਭ ਮਹਿ ਰਵਿਆ ਸਾਹਿਬੁ ਏਕ ॥੧॥ ਰਹਾਉ ॥
ਤੇਰੀ ਟੇਕ ਕਰਉ ਆਨੰਦ ॥ ਤੇਰੀ ਟੇਕ ਜਪਉ ਗੁਰ ਮੰਤ ॥ ਤੇਰੀ ਟੇਕ ਤਰੀਐ ਭਉ ਸਾਗਰੁ ॥ ਰਾਖਣਹਾਰੁ ਪੂਰਾ ਸੁਖ ਸਾਗਰੁ ॥੨॥
ਤੇਰੀ ਟੇਕ ਨਾਹੀ ਭਉ ਕੋਇ ॥ ਅੰਤਰਜਾਮੀ ਸਾਚਾ ਸੋਇ ॥ ਤੇਰੀ ਟੇਕ ਤੇਰਾ ਮਨਿ ਤਾਣੁ ॥ ਈਹਾਂ ਊਹਾਂ ਤੂ ਦੀਬਾਣੁ ॥੩॥
ਤੇਰੀ ਟੇਕ ਤੇਰਾ ਭਰਵਾਸਾ ॥ ਸਗਲ ਧਿਆਵਹਿ ਪ੍ਰਭ ਗੁਣਤਾਸਾ ॥ ਜਪਿ ਜਪਿ ਅਨਦੁ ਕਰਹਿ ਤੇਰੇ ਦਾਸਾ ॥ ਸਿਮਰਿ ਨਾਨਕ ਸਾਚੇ ਗੁਣਤਾਸਾ ॥੪॥੨੬॥੩੯॥
ਭੈਰਉ ਮਹਲਾ ੫ ॥
ਪ੍ਰਥਮੇ ਛੋਡੀ ਪਰਾਈ ਨਿੰਦਾ ॥ ਉਤਰਿ ਗਈ ਸਭ ਮਨ ਕੀ ਚਿੰਦਾ ॥ ਲੋਭੁ ਮੋਹੁ ਸਭੁ ਕੀਨੋ ਦੂਰਿ ॥ ਪਰਮ ਬੈਸਨੋ ਪ੍ਰਭ ਪੇਖਿ ਹਜੂਰਿ ॥੧॥
ਐਸੋ ਤਿਆਗੀ ਵਿਰਲਾ ਕੋਇ ॥ ਹਰਿ ਹਰਿ ਨਾਮੁ ਜਪੈ ਜਨੁ ਸੋਇ ॥੧॥ ਰਹਾਉ ॥
ਅਹੰਬੁਧਿ ਕਾ ਛੋਡਿਆ ਸੰਗੁ ॥ ਕਾਮ ਕ੍ਰੋਧ ਕਾ ਉਤਰਿਆ ਰੰਗੁ ॥ ਨਾਮ ਧਿਆਏ ਹਰਿ ਹਰਿ ਹਰੇ ॥ ਸਾਧ ਜਨਾ ਕੈ ਸੰਗਿ ਨਿਸਤਰੇ ॥੨॥
ਬੈਰੀ ਮੀਤ ਹੋਏ ਸੰਮਾਨ ॥ ਸਰਬ ਮਹਿ ਪੂਰਨ ਭਗਵਾਨ ॥ ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥੩॥
ਕਰਿ ਕਿਰਪਾ ਜਿਸੁ ਰਾਖੈ ਆਪਿ ॥ ਸੋਈ ਭਗਤੁ ਜਪੈ ਨਾਮ ਜਾਪ ॥ ਮਨਿ ਪ੍ਰਗਾਸੁ ਗੁਰ ਤੇ ਮਤਿ ਲਈ ॥ ਕਹੁ ਨਾਨਕ ਤਾ ਕੀ ਪੂਰੀ ਪਈ ॥੪॥੨੭॥੪੦॥
ਭੈਰਉ ਮਹਲਾ ੫ ॥
ਸੁਖੁ ਨਾਹੀ ਬਹੁਤੈ ਧਨਿ ਖਾਟੇ ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥ ਸੁਖੁ ਨਾਹੀ ਬਹੁ ਦੇਸ ਕਮਾਏ ॥ ਸਰਬ ਸੁਖਾ ਹਰਿ ਹਰਿ ਗੁਣ ਗਾਏ ॥੧॥
ਸੂਖ ਸਹਜ ਆਨੰਦ ਲਹਹੁ ॥ ਸਾਧਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ ॥੧॥ ਰਹਾਉ ॥
ਬੰਧਨ ਮਾਤ ਪਿਤਾ ਸੁਤ ਬਨਿਤਾ ॥ ਬੰਧਨ ਕਰਮ ਧਰਮ ਹਉ ਕਰਤਾ ॥ ਬੰਧਨ ਕਾਟਨਹਾਰੁ ਮਨਿ ਵਸੈ ॥ ਤਉ ਸੁਖੁ ਪਾਵੈ ਨਿਜ ਘਰਿ ਬਸੈ ॥੨॥
ਸਭਿ ਜਾਚਿਕ ਪ੍ਰਭ ਦੇਵਨਹਾਰ ॥ ਗੁਣ ਨਿਧਾਨ ਬੇਅੰਤ ਅਪਾਰ ॥ ਜਿਸ ਨੋ ਕਰਮੁ ਕਰੇ ਪ੍ਰਭੁ ਅਪਨਾ ॥ ਹਰਿ ਹਰਿ ਨਾਮੁ ਤਿਨੈ ਜਨਿ ਜਪਨਾ ॥੩॥
ਗੁਰ ਅਪਨੇ ਆਗੈ ਅਰਦਾਸਿ ॥ ਕਰਿ ਕਿਰਪਾ ਪੁਰਖ ਗੁਣਤਾਸਿ ॥ ਕਹੁ ਨਾਨਕ ਤੁਮਰੀ ਸਰਣਾਈ ॥ ਜਿਉ ਭਾਵੈ ਤਿਉ ਰਖਹੁ ਗੁਸਾਈ ॥੪॥੨੮॥੪੧॥
ਭੈਰਉ ਮਹਲਾ ੫ ॥
ਗੁਰ ਮਿਲਿ ਤਿਆਗਿਓ ਦੂਜਾ ਭਾਉ ॥

Ang 1147

kar kirapaa naanak sukh paae ||4||25||38||
bhairau mahalaa panjavaa ||
teree Tek rahaa kal maeh ||
teree Tek tere gun gaeh ||
teree Tek na pohai kaal ||
teree Tek binasai ja(n)jaal ||1||
dheen dhuneeaa teree Tek ||
sabh meh raviaa saahib ek ||1|| rahaau ||
teree Tek karau aana(n)dh ||
teree Tek japau gur ma(n)t ||
teree Tek tareeaai bhau saagar ||
raakhanahaar pooraa sukh saagar ||2||
teree Tek naahee bhau koi ||
a(n)tarajaamee saachaa soi ||
teree Tek teraa man taan ||
e’eehaa(n) uoohaa(n) too dheebaan ||3||
teree Tek teraa bharavaasaa ||
sagal dhiaaveh prabh gunataasaa ||
jap jap anadh kareh tere dhaasaa ||
simar naanak saache gunataasaa ||4||26||39||
bhairau mahalaa panjavaa ||
prathame chhoddee paraiee ni(n)dhaa ||
autar giee sabh man kee chi(n)dhaa ||
lobh moh sabh keeno dhoor ||
param baisano prabh pekh hajoor ||1||
aaiso tiaagee viralaa koi ||
har har naam japai jan soi ||1|| rahaau ||
aha(n)budh kaa chhoddiaa sa(n)g ||
kaam karodh kaa utariaa ra(n)g ||
naam dhiaae har har hare ||
saadh janaa kai sa(n)g nisatare ||2||
bairee meet hoe sa(n)maan ||
sarab meh pooran bhagavaan ||
prabh kee aagiaa maan sukh paiaa ||
gur poorai har naam dhiraRaiaa ||3||
kar kirapaa jis raakhai aap ||
soiee bhagat japai naam jaap ||
man pragaas gur te mat liee ||
kahu naanak taa kee pooree piee ||4||27||40||
bhairau mahalaa panjavaa ||
sukh naahee bahutai dhan khaaTe ||
sukh naahee pekhe nirat naaTe ||
sukh naahee bahu dhes kamaae ||
sarab sukhaa har har gun gaae ||1||
sookh sahaj aana(n)dh lahahu ||
saadhasa(n)gat paieeaai vaddabhaagee gurmukh har har naam kahahu ||1|| rahaau ||
ba(n)dhan maat pitaa sut banitaa ||
ba(n)dhan karam dharam hau karataa ||
ba(n)dhan kaaTanahaar man vasai ||
tau sukh paavai nij ghar basai ||2||
sabh jaachik prabh dhevanahaar ||
gun nidhaan bea(n)t apaar ||
jis no karam kare prabh apanaa ||
har har naam tinai jan japanaa ||3||
gur apane aagai aradhaas ||
kar kirapaa purakh gunataas ||
kahu naanak tumaree saranaiee ||
jiau bhaavai tiau rakhahu gusaiee ||4||28||41||
bhairau mahalaa panjavaa ||
gur mil tiaagio dhoojaa bhaau ||