Sri Guru Granth Sahib

ਅੰਗ ੧੧੪੬

ਭੈਰਉ ਮਹਲਾ ੫ ॥
ਨਿਰਧਨ ਕਉ ਤੁਮ ਦੇਵਹੁ ਧਨਾ ॥ ਅਨਿਕ ਪਾਪ ਜਾਹਿ ਨਿਰਮਲ ਮਨਾ ॥ ਸਗਲ ਮਨੋਰਥ ਪੂਰਨ ਕਾਮ ॥ ਭਗਤ ਅਪੁਨੇ ਕਉ ਦੇਵਹੁ ਨਾਮ ॥੧॥
ਸਫਲ ਸੇਵਾ ਗੋਪਾਲ ਰਾਇ ॥ ਕਰਨ ਕਰਾਵਨਹਾਰ ਸੁਆਮੀ ਤਾ ਤੇ ਬਿਰਥਾ ਕੋਇ ਨ ਜਾਇ ॥੧॥ ਰਹਾਉ ॥
ਰੋਗੀ ਕਾ ਪ੍ਰਭ ਖੰਡਹੁ ਰੋਗੁ ॥ ਦੁਖੀਏ ਕਾ ਮਿਟਾਵਹੁ ਪ੍ਰਭ ਸੋਗੁ ॥ ਨਿਥਾਵੇ ਕਉ ਤੁਮ੍ਹ੍ਹ ਥਾਨਿ ਬੈਠਾਵਹੁ ॥ ਦਾਸ ਅਪਨੇ ਕਉ ਭਗਤੀ ਲਾਵਹੁ ॥੨॥
ਨਿਮਾਣੇ ਕਉ ਪ੍ਰਭ ਦੇਤੋ ਮਾਨੁ ॥ ਮੂੜ ਮੁਗਧੁ ਹੋਇ ਚਤੁਰ ਸੁਗਿਆਨੁ ॥ ਸਗਲ ਭਇਆਨ ਕਾ ਭਉ ਨਸੈ ॥ ਜਨ ਅਪਨੇ ਕੈ ਹਰਿ ਮਨਿ ਬਸੈ ॥੩॥
ਪਾਰਬ੍ਰਹਮ ਪ੍ਰਭ ਸੂਖ ਨਿਧਾਨ ॥ ਤਤੁ ਗਿਆਨੁ ਹਰਿ ਅੰਮ੍ਰਿਤ ਨਾਮ ॥ ਕਰਿ ਕਿਰਪਾ ਸੰਤ ਟਹਲੈ ਲਾਏ ॥ ਨਾਨਕ ਸਾਧੂ ਸੰਗਿ ਸਮਾਏ ॥੪॥੨੩॥੩੬॥
ਭੈਰਉ ਮਹਲਾ ੫ ॥
ਸੰਤ ਮੰਡਲ ਮਹਿ ਹਰਿ ਮਨਿ ਵਸੈ ॥ ਸੰਤ ਮੰਡਲ ਮਹਿ ਦੁਰਤੁ ਸਭੁ ਨਸੈ ॥ ਸੰਤ ਮੰਡਲ ਮਹਿ ਨਿਰਮਲ ਰੀਤਿ ॥ ਸੰਤਸੰਗਿ ਹੋਇ ਏਕ ਪਰੀਤਿ ॥੧॥
ਸੰਤ ਮੰਡਲੁ ਤਹਾ ਕਾ ਨਾਉ ॥ ਪਾਰਬ੍ਰਹਮ ਕੇਵਲ ਗੁਣ ਗਾਉ ॥੧॥ ਰਹਾਉ ॥
ਸੰਤ ਮੰਡਲ ਮਹਿ ਜਨਮ ਮਰਣੁ ਰਹੈ ॥ ਸੰਤ ਮੰਡਲ ਮਹਿ ਜਮੁ ਕਿਛੂ ਨ ਕਹੈ ॥ ਸੰਤਸੰਗਿ ਹੋਇ ਨਿਰਮਲ ਬਾਣੀ ॥ ਸੰਤ ਮੰਡਲ ਮਹਿ ਨਾਮੁ ਵਖਾਣੀ ॥੨॥
ਸੰਤ ਮੰਡਲ ਕਾ ਨਿਹਚਲ ਆਸਨੁ ॥ ਸੰਤ ਮੰਡਲ ਮਹਿ ਪਾਪ ਬਿਨਾਸਨੁ ॥ ਸੰਤ ਮੰਡਲ ਮਹਿ ਨਿਰਮਲ ਕਥਾ ॥ ਸੰਤਸੰਗਿ ਹਉਮੈ ਦੁਖ ਨਸਾ ॥੩॥
ਸੰਤ ਮੰਡਲ ਕਾ ਨਹੀ ਬਿਨਾਸੁ ॥ ਸੰਤ ਮੰਡਲ ਮਹਿ ਹਰਿ ਗੁਣਤਾਸੁ ॥ ਸੰਤ ਮੰਡਲ ਠਾਕੁਰ ਬਿਸ੍ਰਾਮੁ ॥ ਨਾਨਕ ਓਤਿ ਪੋਤਿ ਭਗਵਾਨੁ ॥੪॥੨੪॥੩੭॥
ਭੈਰਉ ਮਹਲਾ ੫ ॥
ਰੋਗੁ ਕਵਨੁ ਜਾਂ ਰਾਖੈ ਆਪਿ ॥ ਤਿਸੁ ਜਨ ਹੋਇ ਨ ਦੂਖੁ ਸੰਤਾਪੁ ॥ ਜਿਸੁ ਊਪਰਿ ਪ੍ਰਭੁ ਕਿਰਪਾ ਕਰੈ ॥ ਤਿਸੁ ਊਪਰ ਤੇ ਕਾਲੁ ਪਰਹਰੈ ॥੧॥
ਸਦਾ ਸਖਾਈ ਹਰਿ ਹਰਿ ਨਾਮੁ ॥ ਜਿਸੁ ਚੀਤਿ ਆਵੈ ਤਿਸੁ ਸਦਾ ਸੁਖੁ ਹੋਵੈ ਨਿਕਟਿ ਨ ਆਵੈ ਤਾ ਕੈ ਜਾਮੁ ॥੧॥ ਰਹਾਉ ॥
ਜਬ ਇਹੁ ਨ ਸੋ ਤਬ ਕਿਨਹਿ ਉਪਾਇਆ ॥ ਕਵਨ ਮੂਲ ਤੇ ਕਿਆ ਪ੍ਰਗਟਾਇਆ ॥ ਆਪਹਿ ਮਾਰਿ ਆਪਿ ਜੀਵਾਲੈ ॥ ਅਪਨੇ ਭਗਤ ਕਉ ਸਦਾ ਪ੍ਰਤਿਪਾਲੈ ॥੨॥
ਸਭ ਕਿਛੁ ਜਾਣਹੁ ਤਿਸ ਕੈ ਹਾਥ ॥ ਪ੍ਰਭੁ ਮੇਰੋ ਅਨਾਥ ਕੋ ਨਾਥ ॥ ਦੁਖ ਭੰਜਨੁ ਤਾ ਕਾ ਹੈ ਨਾਉ ॥ ਸੁਖ ਪਾਵਹਿ ਤਿਸ ਕੇ ਗੁਣ ਗਾਉ ॥੩॥
ਸੁਣਿ ਸੁਆਮੀ ਸੰਤਨ ਅਰਦਾਸਿ ॥ ਜੀਉ ਪ੍ਰਾਨ ਧਨੁ ਤੁਮ੍ਹ੍ਹਰੈ ਪਾਸਿ ॥ ਇਹੁ ਜਗੁ ਤੇਰਾ ਸਭ ਤੁਝਹਿ ਧਿਆਏ ॥

Ang 1146

bhairau mahalaa panjavaa ||
niradhan kau tum dhevahu dhanaa ||
anik paap jaeh niramal manaa ||
sagal manorath pooran kaam ||
bhagat apune kau dhevahu naam ||1||
safal sevaa gopaal rai ||
karan karaavanahaar suaamee taa te birathaa koi na jai ||1|| rahaau ||
rogee kaa prabh kha(n)ddahu rog ||
dhukhe’ee kaa miTaavahu prabh sog ||
nithaave kau tum(h) thaan baiThaavahu ||
dhaas apane kau bhagatee laavahu ||2||
nimaane kau prabh dheto maan ||
mooR mugadh hoi chatur sugiaan ||
sagal bhiaan kaa bhau nasai ||
jan apane kai har man basai ||3||
paarabraham prabh sookh nidhaan ||
tat giaan har a(n)mirat naam ||
kar kirapaa sa(n)t Tahalai laae ||
naanak saadhoo sa(n)g samaae ||4||23||36||
bhairau mahalaa panjavaa ||
sa(n)t ma(n)ddal meh har man vasai ||
sa(n)t ma(n)ddal meh dhurat sabh nasai ||
sa(n)t ma(n)ddal meh niramal reet ||
sa(n)tasa(n)g hoi ek pareet ||1||
sa(n)t ma(n)ddal tahaa kaa naau ||
paarabraham keval gun gaau ||1|| rahaau ||
sa(n)t ma(n)ddal meh janam maran rahai ||
sa(n)t ma(n)ddal meh jam kichhoo na kahai ||
sa(n)tasa(n)g hoi niramal baanee ||
sa(n)t ma(n)ddal meh naam vakhaanee ||2||
sa(n)t ma(n)ddal kaa nihachal aasan ||
sa(n)t ma(n)ddal meh paap binaasan ||
sa(n)t ma(n)ddal meh niramal kathaa ||
sa(n)tasa(n)g haumai dhukh nasaa ||3||
sa(n)t ma(n)ddal kaa nahee binaas ||
sa(n)t ma(n)ddal meh har gunataas ||
sa(n)t ma(n)ddal Thaakur bisraam ||
naanak ot pot bhagavaan ||4||24||37||
bhairau mahalaa panjavaa ||
rog kavan jaa(n) raakhai aap ||
tis jan hoi na dhookh sa(n)taap ||
jis uoopar prabh kirapaa karai ||
tis uoopar te kaal paraharai ||1||
sadhaa sakhaiee har har naam ||
jis cheet aavai tis sadhaa sukh hovai nikaT na aavai taa kai jaam ||1|| rahaau ||
jab ih na so tab kineh upaiaa ||
kavan mool te kiaa pragaTaiaa ||
aapeh maar aap jeevaalai ||
apane bhagat kau sadhaa pratipaalai ||2||
sabh kichh jaanahu tis kai haath ||
prabh mero anaath ko naath ||
dhukh bha(n)jan taa kaa hai naau ||
sukh paaveh tis ke gun gaau ||3||
sun suaamee sa(n)tan aradhaas ||
jeeau praan dhan tum(h)rai paas ||
eih jag teraa sabh tujheh dhiaae ||