Sri Guru Granth Sahib

ਅੰਗ ੧੧੪੮

ਗੁਰਮੁਖਿ ਜਪਿਓ ਹਰਿ ਕਾ ਨਾਉ ॥ ਬਿਸਰੀ ਚਿੰਤ ਨਾਮਿ ਰੰਗੁ ਲਾਗਾ ॥ ਜਨਮ ਜਨਮ ਕਾ ਸੋਇਆ ਜਾਗਾ ॥੧॥
ਕਰਿ ਕਿਰਪਾ ਅਪਨੀ ਸੇਵਾ ਲਾਏ ॥ ਸਾਧੂ ਸੰਗਿ ਸਰਬ ਸੁਖ ਪਾਏ ॥੧॥ ਰਹਾਉ ॥
ਰੋਗ ਦੋਖ ਗੁਰ ਸਬਦਿ ਨਿਵਾਰੇ ॥ ਨਾਮ ਅਉਖਧੁ ਮਨ ਭੀਤਰਿ ਸਾਰੇ ॥ ਗੁਰ ਭੇਟਤ ਮਨਿ ਭਇਆ ਅਨੰਦ ॥ ਸਰਬ ਨਿਧਾਨ ਨਾਮ ਭਗਵੰਤ ॥੨॥
ਜਨਮ ਮਰਣ ਕੀ ਮਿਟੀ ਜਮ ਤ੍ਰਾਸ ॥ ਸਾਧਸੰਗਤਿ ਊਂਧ ਕਮਲ ਬਿਗਾਸ ॥ ਗੁਣ ਗਾਵਤ ਨਿਹਚਲੁ ਬਿਸ੍ਰਾਮ ॥ ਪੂਰਨ ਹੋਏ ਸਗਲੇ ਕਾਮ ॥੩॥
ਦੁਲਭ ਦੇਹ ਆਈ ਪਰਵਾਨੁ ॥ ਸਫਲ ਹੋਈ ਜਪਿ ਹਰਿ ਹਰਿ ਨਾਮੁ ॥ ਕਹੁ ਨਾਨਕ ਪ੍ਰਭਿ ਕਿਰਪਾ ਕਰੀ ॥ ਸਾਸਿ ਗਿਰਾਸਿ ਜਪਉ ਹਰਿ ਹਰੀ ॥੪॥੨੯॥੪੨॥
ਭੈਰਉ ਮਹਲਾ ੫ ॥
ਸਭ ਤੇ ਊਚਾ ਜਾ ਕਾ ਨਾਉ ॥ ਸਦਾ ਸਦਾ ਤਾ ਕੇ ਗੁਣ ਗਾਉ ॥ ਜਿਸੁ ਸਿਮਰਤ ਸਗਲਾ ਦੁਖੁ ਜਾਇ ॥ ਸਰਬ ਸੂਖ ਵਸਹਿ ਮਨਿ ਆਇ ॥੧॥
ਸਿਮਰਿ ਮਨਾ ਤੂ ਸਾਚਾ ਸੋਇ ॥ ਹਲਤਿ ਪਲਤਿ ਤੁਮਰੀ ਗਤਿ ਹੋਇ ॥੧॥ ਰਹਾਉ ॥
ਪੁਰਖ ਨਿਰੰਜਨ ਸਿਰਜਨਹਾਰ ॥ ਜੀਅ ਜੰਤ ਦੇਵੈ ਆਹਾਰ ॥ ਕੋਟਿ ਖਤੇ ਖਿਨ ਬਖਸਨਹਾਰ ॥ ਭਗਤਿ ਭਾਇ ਸਦਾ ਨਿਸਤਾਰ ॥੨॥
ਸਾਚਾ ਧਨੁ ਸਾਚੀ ਵਡਿਆਈ ॥ ਗੁਰ ਪੂਰੇ ਤੇ ਨਿਹਚਲ ਮਤਿ ਪਾਈ ॥ ਕਰਿ ਕਿਰਪਾ ਜਿਸੁ ਰਾਖਨਹਾਰਾ ॥ ਤਾ ਕਾ ਸਗਲ ਮਿਟੈ ਅੰਧਿਆਰਾ ॥੩॥
ਪਾਰਬ੍ਰਹਮ ਸਿਉ ਲਾਗੋ ਧਿਆਨ ॥ ਪੂਰਨ ਪੂਰਿ ਰਹਿਓ ਨਿਰਬਾਨ ॥ ਭ੍ਰਮ ਭਉ ਮੇਟਿ ਮਿਲੇ ਗੋਪਾਲ ॥ ਨਾਨਕ ਕਉ ਗੁਰ ਭਏ ਦਇਆਲ ॥੪॥੩੦॥੪੩॥
ਭੈਰਉ ਮਹਲਾ ੫ ॥
ਜਿਸੁ ਸਿਮਰਤ ਮਨਿ ਹੋਇ ਪ੍ਰਗਾਸੁ ॥ ਮਿਟਹਿ ਕਲੇਸ ਸੁਖ ਸਹਜਿ ਨਿਵਾਸੁ ॥ ਤਿਸਹਿ ਪਰਾਪਤਿ ਜਿਸੁ ਪ੍ਰਭੁ ਦੇਇ ॥ ਪੂਰੇ ਗੁਰ ਕੀ ਪਾਏ ਸੇਵ ॥੧॥
ਸਰਬ ਸੁਖਾ ਪ੍ਰਭ ਤੇਰੋ ਨਾਉ ॥ ਆਠ ਪਹਰ ਮੇਰੇ ਮਨ ਗਾਉ ॥੧॥ ਰਹਾਉ ॥
ਜੋ ਇਛੈ ਸੋਈ ਫਲੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਆਵਣ ਜਾਣ ਰਹੇ ਹਰਿ ਧਿਆਇ ॥ ਭਗਤਿ ਭਾਇ ਪ੍ਰਭ ਕੀ ਲਿਵ ਲਾਇ ॥੨॥
ਬਿਨਸੇ ਕਾਮ ਕ੍ਰੋਧ ਅਹੰਕਾਰ ॥ ਤੂਟੇ ਮਾਇਆ ਮੋਹ ਪਿਆਰ ॥ ਪ੍ਰਭ ਕੀ ਟੇਕ ਰਹੈ ਦਿਨੁ ਰਾਤਿ ॥ ਪਾਰਬ੍ਰਹਮੁ ਕਰੇ ਜਿਸੁ ਦਾਤਿ ॥੩॥
ਕਰਨ ਕਰਾਵਨਹਾਰ ਸੁਆਮੀ ॥ ਸਗਲ ਘਟਾ ਕੇ ਅੰਤਰਜਾਮੀ ॥ ਕਰਿ ਕਿਰਪਾ ਅਪਨੀ ਸੇਵਾ ਲਾਇ ॥ ਨਾਨਕ ਦਾਸ ਤੇਰੀ ਸਰਣਾਇ ॥੪॥੩੧॥੪੪॥
ਭੈਰਉ ਮਹਲਾ ੫ ॥
ਲਾਜ ਮਰੈ ਜੋ ਨਾਮੁ ਨ ਲੇਵੈ ॥ ਨਾਮ ਬਿਹੂਨ ਸੁਖੀ ਕਿਉ ਸੋਵੈ ॥ ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ ॥

Ang 1148

gurmukh japio har kaa naau ||
bisaree chi(n)t naam ra(n)g laagaa ||
janam janam kaa soiaa jaagaa ||1||
kar kirapaa apanee sevaa laae ||
saadhoo sa(n)g sarab sukh paae ||1|| rahaau ||
rog dhokh gur sabadh nivaare ||
naam aaukhadh man bheetar saare ||
gur bheTat man bhiaa ana(n)dh ||
sarab nidhaan naam bhagava(n)t ||2||
janam maran kee miTee jam traas ||
saadhasa(n)gat uoo(n)dh kamal bigaas ||
gun gaavat nihachal bisraam ||
pooran hoe sagale kaam ||3||
dhulabh dheh aaiee paravaan ||
safal hoiee jap har har naam ||
kahu naanak prabh kirapaa karee ||
saas giraas japau har haree ||4||29||42||
bhairau mahalaa panjavaa ||
sabh te uoochaa jaa kaa naau ||
sadhaa sadhaa taa ke gun gaau ||
jis simarat sagalaa dhukh jai ||
sarab sookh vaseh man aai ||1||
simar manaa too saachaa soi ||
halat palat tumaree gat hoi ||1|| rahaau ||
purakh nira(n)jan sirajanahaar ||
jeea ja(n)t dhevai aahaar ||
koT khate khin bakhasanahaar ||
bhagat bhai sadhaa nisataar ||2||
saachaa dhan saachee vaddiaaiee ||
gur poore te nihachal mat paiee ||
kar kirapaa jis raakhanahaaraa ||
taa kaa sagal miTai a(n)dhiaaraa ||3||
paarabraham siau laago dhiaan ||
pooran poor rahio nirabaan ||
bhram bhau meT mile gopaal ||
naanak kau gur bhe dhiaal ||4||30||43||
bhairau mahalaa panjavaa ||
jis simarat man hoi pragaas ||
miTeh kales sukh sahaj nivaas ||
tiseh paraapat jis prabh dhei ||
poore gur kee paae sev ||1||
sarab sukhaa prabh tero naau ||
aaTh pahar mere man gaau ||1|| rahaau ||
jo ichhai soiee fal paae ||
har kaa naam ma(n)n vasaae ||
aavan jaan rahe har dhiaai ||
bhagat bhai prabh kee liv lai ||2||
binase kaam karodh aha(n)kaar ||
tooTe maiaa moh piaar ||
prabh kee Tek rahai dhin raat ||
paarabraham kare jis dhaat ||3||
karan karaavanahaar suaamee ||
sagal ghaTaa ke a(n)tarajaamee ||
kar kirapaa apanee sevaa lai ||
naanak dhaas teree saranai ||4||31||44||
bhairau mahalaa panjavaa ||
laaj marai jo naam na levai ||
naam bihoon sukhee kiau sovai ||
har simaran chhaadd param gat chaahai ||