Sri Guru Granth Sahib

ਅੰਗ ੧੧੪੫

ਦੁਖੁ ਸੁਖੁ ਹਮਰਾ ਤਿਸ ਹੀ ਪਾਸਾ ॥ ਰਾਖਿ ਲੀਨੋ ਸਭੁ ਜਨ ਕਾ ਪੜਦਾ ॥ ਨਾਨਕੁ ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥
ਭੈਰਉ ਮਹਲਾ ੫ ॥
ਰੋਵਨਹਾਰੀ ਰੋਜੁ ਬਨਾਇਆ ॥ ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥ ਬੂਝਿ ਬੈਰਾਗੁ ਕਰੇ ਜੇ ਕੋਇ ॥ ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥
ਬਿਖਿਆ ਕਾ ਸਭੁ ਧੰਧੁ ਪਸਾਰੁ ॥ ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥
ਤ੍ਰਿਬਿਧਿ ਮਾਇਆ ਰਹੀ ਬਿਆਪਿ ॥ ਜੋ ਲਪਟਾਨੋ ਤਿਸੁ ਦੂਖ ਸੰਤਾਪ ॥ ਸੁਖੁ ਨਾਹੀ ਬਿਨੁ ਨਾਮ ਧਿਆਏ ॥ ਨਾਮ ਨਿਧਾਨੁ ਬਡਭਾਗੀ ਪਾਏ ॥੨॥
ਸ੍ਵਾਂਗੀ ਸਿਉ ਜੋ ਮਨੁ ਰੀਝਾਵੈ ॥ ਸ੍ਵਾਗਿ ਉਤਾਰਿਐ ਫਿਰਿ ਪਛੁਤਾਵੈ ॥ ਮੇਘ ਕੀ ਛਾਇਆ ਜੈਸੇ ਬਰਤਨਹਾਰ ॥ ਤੈਸੋ ਪਰਪੰਚੁ ਮੋਹ ਬਿਕਾਰ ॥੩॥
ਏਕ ਵਸਤੁ ਜੇ ਪਾਵੈ ਕੋਇ ॥ ਪੂਰਨ ਕਾਜੁ ਤਾਹੀ ਕਾ ਹੋਇ ॥ ਗੁਰ ਪ੍ਰਸਾਦਿ ਜਿਨਿ ਪਾਇਆ ਨਾਮੁ ॥ ਨਾਨਕ ਆਇਆ ਸੋ ਪਰਵਾਨੁ ॥੪॥੨੦॥੩੩॥
ਭੈਰਉ ਮਹਲਾ ੫ ॥
ਸੰਤ ਕੀ ਨਿੰਦਾ ਜੋਨੀ ਭਵਨਾ ॥ ਸੰਤ ਕੀ ਨਿੰਦਾ ਰੋਗੀ ਕਰਨਾ ॥ ਸੰਤ ਕੀ ਨਿੰਦਾ ਦੂਖ ਸਹਾਮ ॥ ਡਾਨੁ ਦੈਤ ਨਿੰਦਕ ਕਉ ਜਾਮ ॥੧॥
ਸੰਤਸੰਗਿ ਕਰਹਿ ਜੋ ਬਾਦੁ ॥ ਤਿਨ ਨਿੰਦਕ ਨਾਹੀ ਕਿਛੁ ਸਾਦੁ ॥੧॥ ਰਹਾਉ ॥
ਭਗਤ ਕੀ ਨਿੰਦਾ ਕੰਧੁ ਛੇਦਾਵੈ ॥ ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥ ਭਗਤ ਕੀ ਨਿੰਦਾ ਗਰਭ ਮਹਿ ਗਲੈ ॥ ਭਗਤ ਕੀ ਨਿੰਦਾ ਰਾਜ ਤੇ ਟਲੈ ॥੨॥
ਨਿੰਦਕ ਕੀ ਗਤਿ ਕਤਹੂ ਨਾਹਿ ॥ ਆਪਿ ਬੀਜਿ ਆਪੇ ਹੀ ਖਾਹਿ ॥ ਚੋਰ ਜਾਰ ਜੂਆਰ ਤੇ ਬੁਰਾ ॥ ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ ॥੩॥
ਪਾਰਬ੍ਰਹਮ ਕੇ ਭਗਤ ਨਿਰਵੈਰ ॥ ਸੋ ਨਿਸਤਰੈ ਜੋ ਪੂਜੈ ਪੈਰ ॥ ਆਦਿ ਪੁਰਖਿ ਨਿੰਦਕੁ ਭੋਲਾਇਆ ॥ ਨਾਨਕ ਕਿਰਤੁ ਨ ਜਾਇ ਮਿਟਾਇਆ ॥੪॥੨੧॥੩੪॥
ਭੈਰਉ ਮਹਲਾ ੫ ॥
ਨਾਮੁ ਹਮਾਰੈ ਬੇਦ ਅਰੁ ਨਾਦ ॥ ਨਾਮੁ ਹਮਾਰੈ ਪੂਰੇ ਕਾਜ ॥ ਨਾਮੁ ਹਮਾਰੈ ਪੂਜਾ ਦੇਵ ॥ ਨਾਮੁ ਹਮਾਰੈ ਗੁਰ ਕੀ ਸੇਵ ॥੧॥
ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥ ਸਭ ਤੇ ਊਤਮੁ ਹਰਿ ਹਰਿ ਕਾਮੁ ॥੧॥ ਰਹਾਉ ॥
ਨਾਮੁ ਹਮਾਰੈ ਮਜਨ ਇਸਨਾਨੁ ॥ ਨਾਮੁ ਹਮਾਰੈ ਪੂਰਨ ਦਾਨੁ ॥ ਨਾਮੁ ਲੈਤ ਤੇ ਸਗਲ ਪਵੀਤ ॥ ਨਾਮੁ ਜਪਤ ਮੇਰੇ ਭਾਈ ਮੀਤ ॥੨॥
ਨਾਮੁ ਹਮਾਰੈ ਸਉਣ ਸੰਜੋਗ ॥ ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥ ਨਾਮੁ ਹਮਾਰੈ ਸਗਲ ਆਚਾਰ ॥ ਨਾਮੁ ਹਮਾਰੈ ਨਿਰਮਲ ਬਿਉਹਾਰ ॥੩॥
ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥ ਸਗਲ ਜਨਾ ਕੀ ਹਰਿ ਹਰਿ ਟੇਕ ॥ ਮਨਿ ਤਨਿ ਨਾਨਕ ਹਰਿ ਗੁਣ ਗਾਉ ॥ ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥

Ang 1145

dhukh sukh hamaraa tis hee paasaa ||
raakh leeno sabh jan kaa paRadhaa ||
naanak tis kee usatat karadhaa ||4||19||32||
bhairau mahalaa panjavaa ||
rovanahaaree roj banaiaa ||
balan baratan kau sanaba(n)dh chit aaiaa ||
boojh bairaag kare je koi ||
janam maran fir sog na hoi ||1||
bikhiaa kaa sabh dha(n)dh pasaar ||
viralai keeno naam adhaar ||1|| rahaau ||
tirabidh maiaa rahee biaap ||
jo lapaTaano tis dhookh sa(n)taap ||
sukh naahee bin naam dhiaae ||
naam nidhaan baddabhaagee paae ||2||
savaiaa(n)gee siau jo man reejhaavai ||
savaiaag utaariaai fir pachhutaavai ||
megh kee chhaiaa jaise baratanahaar ||
taiso parapa(n)ch moh bikaar ||3||
ek vasat je paavai koi ||
pooran kaaj taahee kaa hoi ||
gur prasaadh jin paiaa naam ||
naanak aaiaa so paravaan ||4||20||33||
bhairau mahalaa panjavaa ||
sa(n)t kee ni(n)dhaa jonee bhavanaa ||
sa(n)t kee ni(n)dhaa rogee karanaa ||
sa(n)t kee ni(n)dhaa dhookh sahaam ||
ddaan dhait ni(n)dhak kau jaam ||1||
sa(n)tasa(n)g kareh jo baadh ||
tin ni(n)dhak naahee kichh saadh ||1|| rahaau ||
bhagat kee ni(n)dhaa ka(n)dh chhedhaavai ||
bhagat kee ni(n)dhaa narak bhu(n)chaavai ||
bhagat kee ni(n)dhaa garabh meh galai ||
bhagat kee ni(n)dhaa raaj te Talai ||2||
ni(n)dhak kee gat katahoo naeh ||
aap beej aape hee khaeh ||
chor jaar jooaar te buraa ||
anahodhaa bhaar ni(n)dhak sir dharaa ||3||
paarabraham ke bhagat niravair ||
so nisatarai jo poojai pair ||
aadh purakh ni(n)dhak bholaiaa ||
naanak kirat na jai miTaiaa ||4||21||34||
bhairau mahalaa panjavaa ||
naam hamaarai bedh ar naadh ||
naam hamaarai poore kaaj ||
naam hamaarai poojaa dhev ||
naam hamaarai gur kee sev ||1||
gur poorai dhiraRio har naam ||
sabh te uootam har har kaam ||1|| rahaau ||
naam hamaarai majan isanaan ||
naam hamaarai pooran dhaan ||
naam lait te sagal paveet ||
naam japat mere bhaiee meet ||2||
naam hamaarai saun sa(n)jog ||
naam hamaarai tirapat subhog ||
naam hamaarai sagal aachaar ||
naam hamaarai niramal biauhaar ||3||
jaa kai man vasiaa prabh ek ||
sagal janaa kee har har Tek ||
man tan naanak har gun gaau ||
saadhasa(n)g jis dhevai naau ||4||22||35||