Sri Guru Granth Sahib

ਅੰਗ ੯੮੯

ਰਾਗੁ ਮਾਰੂ ਮਹਲਾ ੧ ਘਰੁ ੧ ਚਉਪਦੇ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ਸਲੋਕੁ ॥
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥
ਸਬਦ ॥
ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥ ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ ॥ ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ ॥੧॥
ਬਾਬਾ ਮੈ ਕਰਮਹੀਣ ਕੂੜਿਆਰ ॥ ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ ॥
ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ ॥ ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥੨॥
ਵਿਛੁੜਿਆ ਕਾ ਕਿਆ ਵੀਛੁੜੈ ਮਿਲਿਆ ਕਾ ਕਿਆ ਮੇਲੁ ॥ ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ ॥੩॥
ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ ॥ ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥੪॥੧॥
ਮਾਰੂ ਮਹਲਾ ੧ ॥
ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥ ਤਿਨਿ ਕਰਤੈ ਲੇਖੁ ਲਿਖਾਇਆ ॥ ਲਿਖੁ ਦਾਤਿ ਜੋਤਿ ਵਡਿਆਈ ॥ ਮਿਲਿ ਮਾਇਆ ਸੁਰਤਿ ਗਵਾਈ ॥੧॥
ਮੂਰਖ ਮਨ ਕਾਹੇ ਕਰਸਹਿ ਮਾਣਾ ॥ ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥
ਤਜਿ ਸਾਦ ਸਹਜ ਸੁਖੁ ਹੋਈ ॥ ਘਰ ਛਡਣੇ ਰਹੈ ਨ ਕੋਈ ॥ ਕਿਛੁ ਖਾਜੈ ਕਿਛੁ ਧਰਿ ਜਾਈਐ ॥ ਜੇ ਬਾਹੁੜਿ ਦੁਨੀਆ ਆਈਐ ॥੨॥
ਸਜੁ ਕਾਇਆ ਪਟੁ ਹਢਾਏ ॥ ਫੁਰਮਾਇਸਿ ਬਹੁਤੁ ਚਲਾਏ ॥ ਕਰਿ ਸੇਜ ਸੁਖਾਲੀ ਸੋਵੈ ॥ ਹਥੀ ਪਉਦੀ ਕਾਹੇ ਰੋਵੈ ॥੩॥
ਘਰ ਘੁੰਮਣਵਾਣੀ ਭਾਈ ॥

Ang 989

raag maaroo mahalaa pehilaa ghar pehilaa chaupadhe
ikOankaar sat naam karataa purakh nirabhau niravair akaal moorat ajoonee saibha(n) gur prasaadh ||
salok ||
saajan tere charan kee hoi rahaa sadh dhoor ||
naanak saran tuhaareeaa pekhau sadhaa hajoor ||1||
sabadh ||
pichhahu raatee sadhaRaa naam khasam kaa leh ||
kheme chhatr saraiche dhisan rath peeRe ||
jinee teraa naam dhiaaiaa tin kau sadh mile ||1||
baabaa mai karamaheen kooRiaar ||
naam na paiaa teraa a(n)dhaa bharam bhoolaa man meraa ||1|| rahaau ||
saadh keete dhukh parafuRe poorab likhe mai ||
sukh thoRe dhukh agale dhookhe dhookh vihai ||2||
vichhuRiaa kaa kiaa veechhuRai miliaa kaa kiaa mel ||
saahib so saalaaheeaai jin kar dhekhiaa khel ||3||
sa(n)jogee melaavaRaa in tan keete bhog ||
vijogee mil vichhuRe naanak bhee sa(n)jog ||4||1||
maaroo mahalaa pehilaa ||
mil maat pitaa pi(n)dd kamaiaa ||
tin karatai lekh likhaiaa ||
likh dhaat jot vaddiaaiee ||
mil maiaa surat gavaiee ||1||
moorakh man kaahe karaseh maanaa ||
auTh chalanaa khasamai bhaanaa ||1|| rahaau ||
taj saadh sahaj sukh hoiee ||
ghar chhaddane rahai na koiee ||
kichh khaajai kichh dhar jaieeaai ||
je baahuR dhuneeaa aaieeaai ||2||
saj kaiaa paT haddaae ||
furamais bahut chalaae ||
kar sej sukhaalee sovai ||
hathee paudhee kaahe rovai ||3||
ghar ghu(n)manavaanee bhaiee ||