Sri Guru Granth Sahib

ਅੰਗ ੯੯੧

ਮਾਰੂ ਮਹਲਾ ੧ ॥
ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥ ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ ॥੧॥
ਤੇਰੇ ਲਾਲੇ ਕਿਆ ਚਤੁਰਾਈ ॥ ਸਾਹਿਬ ਕਾ ਹੁਕਮੁ ਨ ਕਰਣਾ ਜਾਈ ॥੧॥ ਰਹਾਉ ॥
ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ ॥ ਲਾਲੀ ਨਾਚੈ ਲਾਲਾ ਗਾਵੈ ਭਗਤਿ ਕਰਉ ਤੇਰੀ ਰਾਇਆ ॥੨॥
ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤ ਪੀਸਣ ਜਾਉ ॥ ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ॥੩॥
ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ ॥ ਆਦਿ ਜੁਗਾਦਿ ਦਇਆਪਤਿ ਦਾਤਾ ਤੁਧੁ ਵਿਣੁ ਮੁਕਤਿ ਨ ਪਾਈ ॥੪॥੬॥
ਮਾਰੂ ਮਹਲਾ ੧ ॥
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥ ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥ ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥
ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥ ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥
ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥ ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥
ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥ ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥
ਮਾਰੂ ਮਹਲਾ ੧ ॥
ਇਹੁ ਧਨੁ ਸਰਬ ਰਹਿਆ ਭਰਪੂਰਿ ॥ ਮਨਮੁਖ ਫਿਰਹਿ ਸਿ ਜਾਣਹਿ ਦੂਰਿ ॥੧॥
ਸੋ ਧਨੁ ਵਖਰੁ ਨਾਮੁ ਰਿਦੈ ਹਮਾਰੈ ॥ ਜਿਸੁ ਤੂ ਦੇਹਿ ਤਿਸੈ ਨਿਸਤਾਰੈ ॥੧॥ ਰਹਾਉ ॥
ਨ ਇਹੁ ਧਨੁ ਜਲੈ ਨ ਤਸਕਰੁ ਲੈ ਜਾਇ ॥ ਨ ਇਹੁ ਧਨੁ ਡੂਬੈ ਨ ਇਸੁ ਧਨ ਕਉ ਮਿਲੈ ਸਜਾਇ ॥੨॥
ਇਸੁ ਧਨ ਕੀ ਦੇਖਹੁ ਵਡਿਆਈ ॥ ਸਹਜੇ ਮਾਤੇ ਅਨਦਿਨੁ ਜਾਈ ॥੩॥
ਇਕ ਬਾਤ ਅਨੂਪ ਸੁਨਹੁ ਨਰ ਭਾਈ ॥ ਇਸੁ ਧਨ ਬਿਨੁ ਕਹਹੁ ਕਿਨੈ ਪਰਮ ਗਤਿ ਪਾਈ ॥੪॥
ਭਣਤਿ ਨਾਨਕੁ ਅਕਥ ਕੀ ਕਥਾ ਸੁਣਾਏ ॥ ਸਤਿਗੁਰੁ ਮਿਲੈ ਤ ਇਹੁ ਧਨੁ ਪਾਏ ॥੫॥੮॥
ਮਾਰੂ ਮਹਲਾ ੧ ॥
ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥ ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੧॥
ਮੂੜੇ ਕਾਇਚੇ ਭਰਮਿ ਭੁਲਾ ॥ ਨਹ ਚੀਨਿਆ ਪਰਮਾਨੰਦੁ ਬੈਰਾਗੀ ॥੧॥ ਰਹਾਉ ॥
ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭ੍ਰਾਤਿ ਤਜਿ ਛੋਡਿ ਤਉ ਅਪਿਉ ਪੀਜੈ ॥ ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੨॥

Ang 991

maaroo mahalaa pehilaa ||
mul khareedhee laalaa golaa meraa naau sabhaagaa ||
gur kee bachanee haaT bikaanaa jit laiaa tit laagaa ||1||
tere laale kiaa chaturaiee ||
saahib kaa hukam na karanaa jaiee ||1|| rahaau ||
maa laalee piau laalaa meraa hau laale kaa jaiaa ||
laalee naachai laalaa gaavai bhagat karau teree raiaa ||2||
pe’eeh ta paanee aanee meeraa khaeh ta peesan jaau ||
pakhaa feree pair malovaa japat rahaa teraa naau ||3||
loon haraamee naanak laalaa bakhaseh tudh vaddiaaiee ||
aadh jugaadh dhiaapat dhaataa tudh vin mukat na paiee ||4||6||
maaroo mahalaa pehilaa ||
koiee aakhai bhootanaa ko kahai betaalaa ||
koiee aakhai aadhamee naanak vechaaraa ||1||
bhiaa dhivaanaa saeh kaa naanak bauraanaa ||
hau har bin avar na jaanaa ||1|| rahaau ||
tau dhevaanaa jaaneeaai jaa bhai dhevaanaa hoi ||
ekee saahib baaharaa dhoojaa avar na jaanai koi ||2||
tau dhevaanaa jaaneeaai jaa ekaa kaar kamai ||
hukam pachhaanai khasam kaa dhoojee avar siaanap kai ||3||
tau dhevaanaa jaaneeaai jaa saahib dhare piaar ||
ma(n)dhaa jaanai aap kau avar bhalaa sa(n)saar ||4||7||
maaroo mahalaa pehilaa ||
eih dhan sarab rahiaa bharapoor ||
manmukh fireh s jaaneh dhoor ||1||
so dhan vakhar naam ridhai hamaarai ||
jis too dheh tisai nisataarai ||1|| rahaau ||
n ih dhan jalai na tasakar lai jai ||
n ih dhan ddoobai na is dhan kau milai sajai ||2||
eis dhan kee dhekhahu vaddiaaiee ||
sahaje maate anadhin jaiee ||3||
eik baat anoop sunahu nar bhaiee ||
eis dhan bin kahahu kinai param gat paiee ||4||
bhanat naanak akath kee kathaa sunaae ||
satigur milai ta ih dhan paae ||5||8||
maaroo mahalaa pehilaa ||
soor sar sos lai som sar pokh lai jugat kar maratu su sanaba(n)dh keejai ||
meen kee chapal siau jugat man raakheeaai uddai neh ha(n)s neh ka(n)dh chheejai ||1||
mooRe kaiche bharam bhulaa ||
neh cheeniaa paramaana(n)dh bairaagee ||1|| rahaau ||
ajar gahu jaar lai amar gahu maar lai bhraat taj chhodd tau apiau peejai ||
meen kee chapal siau jugat man raakheeaai uddai neh ha(n)s neh ka(n)dh chheejai ||2||