Sri Guru Granth Sahib

ਅੰਗ ੯੮੭

ਬੂਝਤ ਦੀਪਕ ਮਿਲਤ ਤਿਲਤ ॥ ਜਲਤ ਅਗਨੀ ਮਿਲਤ ਨੀਰ ॥ ਜੈਸੇ ਬਾਰਿਕ ਮੁਖਹਿ ਖੀਰ ॥੧॥
ਜੈਸੇ ਰਣ ਮਹਿ ਸਖਾ ਭ੍ਰਾਤ ॥ ਜੈਸੇ ਭੂਖੇ ਭੋਜਨ ਮਾਤ ॥ ਜੈਸੇ ਕਿਰਖਹਿ ਬਰਸ ਮੇਘ ॥ ਜੈਸੇ ਪਾਲਨ ਸਰਨਿ ਸੇਂਘ ॥੨॥
ਗਰੁੜ ਮੁਖਿ ਨਹੀ ਸਰਪ ਤ੍ਰਾਸ ॥ ਸੂਆ ਪਿੰਜਰਿ ਨਹੀ ਖਾਇ ਬਿਲਾਸੁ ॥ ਜੈਸੋ ਆਂਡੋ ਹਿਰਦੇ ਮਾਹਿ ॥ ਜੈਸੋ ਦਾਨੋ ਚਕੀ ਦਰਾਹਿ ॥੩॥
ਬਹੁਤੁ ਓਪਮਾ ਥੋਰ ਕਹੀ ॥ ਹਰਿ ਅਗਮ ਅਗਮ ਅਗਾਧਿ ਤੁਹੀ ॥ ਊਚ ਮੂਚੌ ਬਹੁ ਅਪਾਰ ॥ ਸਿਮਰਤ ਨਾਨਕ ਤਰੇ ਸਾਰ ॥੪॥੩॥
ਮਾਲੀ ਗਉੜਾ ਮਹਲਾ ੫ ॥
ਇਹੀ ਹਮਾਰੈ ਸਫਲ ਕਾਜ ॥ ਅਪੁਨੇ ਦਾਸ ਕਉ ਲੇਹੁ ਨਿਵਾਜਿ ॥੧॥ ਰਹਾਉ ॥
ਚਰਨ ਸੰਤਹ ਮਾਥ ਮੋਰ ॥ ਨੈਨਿ ਦਰਸੁ ਪੇਖਉ ਨਿਸਿ ਭੋਰ ॥ ਹਸਤ ਹਮਰੇ ਸੰਤ ਟਹਲ ॥ ਪ੍ਰਾਨ ਮਨੁ ਧਨੁ ਸੰਤ ਬਹਲ ॥੧॥
ਸੰਤਸੰਗਿ ਮੇਰੇ ਮਨ ਕੀ ਪ੍ਰੀਤਿ ॥ ਸੰਤ ਗੁਨ ਬਸਹਿ ਮੇਰੈ ਚੀਤਿ ॥ ਸੰਤ ਆਗਿਆ ਮਨਹਿ ਮੀਠ ॥ ਮੇਰਾ ਕਮਲੁ ਬਿਗਸੈ ਸੰਤ ਡੀਠ ॥੨॥
ਸੰਤਸੰਗਿ ਮੇਰਾ ਹੋਇ ਨਿਵਾਸੁ ॥ ਸੰਤਨ ਕੀ ਮੋਹਿ ਬਹੁਤੁ ਪਿਆਸ ॥ ਸੰਤ ਬਚਨ ਮੇਰੇ ਮਨਹਿ ਮੰਤ ॥ ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥੩॥
ਮੁਕਤਿ ਜੁਗਤਿ ਏਹਾ ਨਿਧਾਨ ॥ ਪ੍ਰਭ ਦਇਆਲ ਮੋਹਿ ਦੇਵਹੁ ਦਾਨ ॥ ਨਾਨਕ ਕਉ ਪ੍ਰਭ ਦਇਆ ਧਾਰਿ ॥ ਚਰਨ ਸੰਤਨ ਕੇ ਮੇਰੇ ਰਿਦੇ ਮਝਾਰਿ ॥੪॥੪॥
ਮਾਲੀ ਗਉੜਾ ਮਹਲਾ ੫ ॥
ਸਭ ਕੈ ਸੰਗੀ ਨਾਹੀ ਦੂਰਿ ॥ ਕਰਨ ਕਰਾਵਨ ਹਾਜਰਾ ਹਜੂਰਿ ॥੧॥ ਰਹਾਉ ॥
ਸੁਨਤ ਜੀਓ ਜਾਸੁ ਨਾਮੁ ॥ ਦੁਖ ਬਿਨਸੇ ਸੁਖ ਕੀਓ ਬਿਸ੍ਰਾਮੁ ॥ ਸਗਲ ਨਿਧਿ ਹਰਿ ਹਰਿ ਹਰੇ ॥ ਮੁਨਿ ਜਨ ਤਾ ਕੀ ਸੇਵ ਕਰੇ ॥੧॥
ਜਾ ਕੈ ਘਰਿ ਸਗਲੇ ਸਮਾਹਿ ॥ ਜਿਸ ਤੇ ਬਿਰਥਾ ਕੋਇ ਨਾਹਿ ॥ ਜੀਅ ਜੰਤ੍ਰ ਕਰੇ ਪ੍ਰਤਿਪਾਲ ॥ ਸਦਾ ਸਦਾ ਸੇਵਹੁ ਕਿਰਪਾਲ ॥੨॥
ਸਦਾ ਧਰਮੁ ਜਾ ਕੈ ਦੀਬਾਣਿ ॥ ਬੇਮੁਹਤਾਜ ਨਹੀ ਕਿਛੁ ਕਾਣਿ ॥ ਸਭ ਕਿਛੁ ਕਰਨਾ ਆਪਨ ਆਪਿ ॥ ਰੇ ਮਨ ਮੇਰੇ ਤੂ ਤਾ ਕਉ ਜਾਪਿ ॥੩॥
ਸਾਧਸੰਗਤਿ ਕਉ ਹਉ ਬਲਿਹਾਰ ॥ ਜਾਸੁ ਮਿਲਿ ਹੋਵੈ ਉਧਾਰੁ ॥ ਨਾਮ ਸੰਗਿ ਮਨ ਤਨਹਿ ਰਾਤ ॥ ਨਾਨਕ ਕਉ ਪ੍ਰਭਿ ਕਰੀ ਦਾਤਿ ॥੪॥੫॥
ਮਾਲੀ ਗਉੜਾ ਮਹਲਾ ੫ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਹਰਿ ਸਮਰਥ ਕੀ ਸਰਨਾ ॥ ਜੀਉ ਪਿੰਡੁ ਧਨੁ ਰਾਸਿ ਮੇਰੀ ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥
ਸਿਮਰਿ ਸਿਮਰਿ ਸਦਾ ਸੁਖੁ ਪਾਈਐ ਜੀਵਣੈ ਕਾ ਮੂਲੁ ॥ ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ ॥੧॥

Ang 987

boojhat dheepak milat tilat ||
jalat aganee milat neer ||
jaise baarik mukheh kheer ||1||
jaise ran meh sakhaa bhraat ||
jaise bhookhe bhojan maat ||
jaise kirakheh baras megh ||
jaise paalan saran se(n)gh ||2||
garuR mukh nahee sarap traas ||
sooaa pi(n)jar nahee khai bilaas ||
jaiso aa(n)ddo hiradhe maeh ||
jaiso dhaano chakee dharaeh ||3||
bahut opamaa thor kahee ||
har agam agam agaadh tuhee ||
uooch moochau bahu apaar ||
simarat naanak tare saar ||4||3||
maalee gauRaa mahalaa panjavaa ||
eihee hamaarai safal kaaj ||
apune dhaas kau leh nivaaj ||1|| rahaau ||
charan sa(n)teh maath mor ||
nain dharas pekhau nis bhor ||
hasat hamare sa(n)t Tahal ||
praan man dhan sa(n)t bahal ||1||
sa(n)tasa(n)g mere man kee preet ||
sa(n)t gun baseh merai cheet ||
sa(n)t aagiaa maneh meeTh ||
meraa kamal bigasai sa(n)t ddeeTh ||2||
sa(n)tasa(n)g meraa hoi nivaas ||
sa(n)tan kee moh bahut piaas ||
sa(n)t bachan mere maneh ma(n)t ||
sa(n)t prasaadh mere bikhai ha(n)t ||3||
mukat jugat ehaa nidhaan ||
prabh dhiaal moh dhevahu dhaan ||
naanak kau prabh dhiaa dhaar ||
charan sa(n)tan ke mere ridhe majhaar ||4||4||
maalee gauRaa mahalaa panjavaa ||
sabh kai sa(n)gee naahee dhoor ||
karan karaavan haajaraa hajoor ||1|| rahaau ||
sunat jeeo jaas naam ||
dhukh binase sukh keeo bisraam ||
sagal nidh har har hare ||
mun jan taa kee sev kare ||1||
jaa kai ghar sagale samaeh ||
jis te birathaa koi naeh ||
jeea ja(n)tr kare pratipaal ||
sadhaa sadhaa sevahu kirapaal ||2||
sadhaa dharam jaa kai dheebaan ||
bemuhataaj nahee kichh kaan ||
sabh kichh karanaa aapan aap ||
re man mere too taa kau jaap ||3||
saadhasa(n)gat kau hau balihaar ||
jaas mil hovai udhaar ||
naam sa(n)g man taneh raat ||
naanak kau prabh karee dhaat ||4||5||
maalee gauRaa mahalaa panjavaa dhupadhe
ikOankaar satigur prasaadh ||
har samarath kee saranaa ||
jeeau pi(n)dd dhan raas meree prabh ek kaaran karanaa ||1|| rahaau ||
simar simar sadhaa sukh paieeaai jeevanai kaa mool ||
rav rahiaa sarabat Thaiee sookhamo asathool ||1||