Sri Guru Granth Sahib

ਅੰਗ ੯੮੬

ਮੇਰੇ ਮਨ ਹਰਿ ਭਜੁ ਸਭ ਕਿਲਬਿਖ ਕਾਟ ॥ ਹਰਿ ਹਰਿ ਉਰ ਧਾਰਿਓ ਗੁਰਿ ਪੂਰੈ ਮੇਰਾ ਸੀਸੁ ਕੀਜੈ ਗੁਰ ਵਾਟ ॥੧॥ ਰਹਾਉ ॥
ਮੇਰੇ ਹਰਿ ਪ੍ਰਭ ਕੀ ਮੈ ਬਾਤ ਸੁਨਾਵੈ ਤਿਸੁ ਮਨੁ ਦੇਵਉ ਕਟਿ ਕਾਟ ॥ ਹਰਿ ਸਾਜਨੁ ਮੇਲਿਓ ਗੁਰਿ ਪੂਰੈ ਗੁਰ ਬਚਨਿ ਬਿਕਾਨੋ ਹਟਿ ਹਾਟ ॥੧॥
ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ ॥ ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵੈ ਬਹੁ ਕੰਚਨੁ ਦੀਜੈ ਕਟਿ ਕਾਟ ॥੨॥
ਹਰਿ ਕੀਰਤਿ ਗੁਰਮਤਿ ਜਸੁ ਗਾਇਓ ਮਨਿ ਉਘਰੇ ਕਪਟ ਕਪਾਟ ॥ ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ ॥੩॥
ਕਲਜੁਗਿ ਗੁਰੁ ਪੂਰਾ ਤਿਨ ਪਾਇਆ ਜਿਨ ਧੁਰਿ ਮਸਤਕਿ ਲਿਖੇ ਲਿਲਾਟ ॥ ਜਨ ਨਾਨਕ ਰਸੁ ਅੰਮ੍ਰਿਤੁ ਪੀਆ ਸਭ ਲਾਥੀ ਭੂਖ ਤਿਖਾਟ ॥੪॥੬॥ ਛਕਾ ੧ ॥
ਮਾਲੀ ਗਉੜਾ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਰੇ ਮਨ ਟਹਲ ਹਰਿ ਸੁਖ ਸਾਰ ॥ ਅਵਰ ਟਹਲਾ ਝੂਠੀਆ ਨਿਤ ਕਰੈ ਜਮੁ ਸਿਰਿ ਮਾਰ ॥੧॥ ਰਹਾਉ ॥
ਜਿਨਾ ਮਸਤਕਿ ਲੀਖਿਆ ਤੇ ਮਿਲੇ ਸੰਗਾਰ ॥ ਸੰਸਾਰੁ ਭਉਜਲੁ ਤਾਰਿਆ ਹਰਿ ਸੰਤ ਪੁਰਖ ਅਪਾਰ ॥੧॥
ਨਿਤ ਚਰਨ ਸੇਵਹੁ ਸਾਧ ਕੇ ਤਜਿ ਲੋਭ ਮੋਹ ਬਿਕਾਰ ॥ ਸਭ ਤਜਹੁ ਦੂਜੀ ਆਸੜੀ ਰਖੁ ਆਸ ਇਕ ਨਿਰੰਕਾਰ ॥੨॥
ਇਕਿ ਭਰਮਿ ਭੂਲੇ ਸਾਕਤਾ ਬਿਨੁ ਗੁਰ ਅੰਧ ਅੰਧਾਰ ॥ ਧੁਰਿ ਹੋਵਨਾ ਸੁ ਹੋਇਆ ਕੋ ਨ ਮੇਟਣਹਾਰ ॥੩॥
ਅਗਮ ਰੂਪੁ ਗੋਬਿੰਦ ਕਾ ਅਨਿਕ ਨਾਮ ਅਪਾਰ ॥ ਧਨੁ ਧੰਨੁ ਤੇ ਜਨ ਨਾਨਕਾ ਜਿਨ ਹਰਿ ਨਾਮਾ ਉਰਿ ਧਾਰ ॥੪॥੧॥
ਮਾਲੀ ਗਉੜਾ ਮਹਲਾ ੫ ॥
ਰਾਮ ਨਾਮ ਕਉ ਨਮਸਕਾਰ ॥ ਜਾਸੁ ਜਪਤ ਹੋਵਤ ਉਧਾਰ ॥੧॥ ਰਹਾਉ ॥
ਜਾ ਕੈ ਸਿਮਰਨਿ ਮਿਟਹਿ ਧੰਧ ॥ ਜਾ ਕੈ ਸਿਮਰਨਿ ਛੂਟਹਿ ਬੰਧ ॥ ਜਾ ਕੈ ਸਿਮਰਨਿ ਮੂਰਖ ਚਤੁਰ ॥ ਜਾ ਕੈ ਸਿਮਰਨਿ ਕੁਲਹ ਉਧਰ ॥੧॥
ਜਾ ਕੈ ਸਿਮਰਨਿ ਭਉ ਦੁਖ ਹਰੈ ॥ ਜਾ ਕੈ ਸਿਮਰਨਿ ਅਪਦਾ ਟਰੈ ॥ ਜਾ ਕੈ ਸਿਮਰਨਿ ਮੁਚਤ ਪਾਪ ॥ ਜਾ ਕੈ ਸਿਮਰਨਿ ਨਹੀ ਸੰਤਾਪ ॥੨॥
ਜਾ ਕੈ ਸਿਮਰਨਿ ਰਿਦ ਬਿਗਾਸ ॥ ਜਾ ਕੈ ਸਿਮਰਨਿ ਕਵਲਾ ਦਾਸਿ ॥ ਜਾ ਕੈ ਸਿਮਰਨਿ ਨਿਧਿ ਨਿਧਾਨ ॥ ਜਾ ਕੈ ਸਿਮਰਨਿ ਤਰੇ ਨਿਦਾਨ ॥੩॥
ਪਤਿਤ ਪਾਵਨੁ ਨਾਮੁ ਹਰੀ ॥ ਕੋਟਿ ਭਗਤ ਉਧਾਰੁ ਕਰੀ ॥ ਹਰਿ ਦਾਸ ਦਾਸਾ ਦੀਨੁ ਸਰਨ ॥ ਨਾਨਕ ਮਾਥਾ ਸੰਤ ਚਰਨ ॥੪॥੨॥
ਮਾਲੀ ਗਉੜਾ ਮਹਲਾ ੫ ॥
ਐਸੋ ਸਹਾਈ ਹਰਿ ਕੋ ਨਾਮ ॥ ਸਾਧਸੰਗਤਿ ਭਜੁ ਪੂਰਨ ਕਾਮ ॥੧॥ ਰਹਾਉ ॥
ਬੂਡਤ ਕਉ ਜੈਸੇ ਬੇੜੀ ਮਿਲਤ ॥

Ang 986

mere man har bhaj sabh kilabikh kaaT ||
har har ur dhaario gur poorai meraa sees keejai gur vaaT ||1|| rahaau ||
mere har prabh kee mai baat sunaavai tis man dhevau kaT kaaT ||
har saajan melio gur poorai gur bachan bikaano haT haaT ||1||
makar praag dhaan bahu keeaa sareer dheeo adh kaaT ||
bin har naam ko mukat na paavai bahu ka(n)chan dheejai kaT kaaT ||2||
har keerat gurmat jas gaio man ughare kapaT kapaaT ||
tirakuTee for bharam bhau bhaagaa laj bhaanee maTukee maaT ||3||
kalajug gur pooraa tin paiaa jin dhur masatak likhe lilaaT ||
jan naanak ras a(n)mrit peeaa sabh laathee bhookh tikhaaT ||4||6||
chhakaa 1 ||
maalee gauRaa mahalaa panjavaa
ikOankaar satigur prasaadh ||
re man Tahal har sukh saar ||
avar Tahalaa jhooTheeaa nit karai jam sir maar ||1|| rahaau ||
jinaa masatak leekhiaa te mile sa(n)gaar ||
sa(n)saar bhaujal taariaa har sa(n)t purakh apaar ||1||
nit charan sevahu saadh ke taj lobh moh bikaar ||
sabh tajahu dhoojee aasaRee rakh aas ik nira(n)kaar ||2||
eik bharam bhoole saakataa bin gur a(n)dh a(n)dhaar ||
dhur hovanaa su hoiaa ko na meTanahaar ||3||
agam roop gobi(n)dh kaa anik naam apaar ||
dhan dha(n)n te jan naanakaa jin har naamaa ur dhaar ||4||1||
maalee gauRaa mahalaa panjavaa ||
raam naam kau namasakaar ||
jaas japat hovat udhaar ||1|| rahaau ||
jaa kai simaran miTeh dha(n)dh ||
jaa kai simaran chhooTeh ba(n)dh ||
jaa kai simaran moorakh chatur ||
jaa kai simaran kuleh udhar ||1||
jaa kai simaran bhau dhukh harai ||
jaa kai simaran apadhaa Tarai ||
jaa kai simaran muchat paap ||
jaa kai simaran nahee sa(n)taap ||2||
jaa kai simaran ridh bigaas ||
jaa kai simaran kavalaa dhaas ||
jaa kai simaran nidh nidhaan ||
jaa kai simaran tare nidhaan ||3||
patit paavan naam haree ||
koT bhagat udhaar karee ||
har dhaas dhaasaa dheen saran ||
naanak maathaa sa(n)t charan ||4||2||
maalee gauRaa mahalaa panjavaa ||
aaiso sahaiee har ko naam ||
saadhasa(n)gat bhaj pooran kaam ||1|| rahaau ||
booddat kau jaise beRee milat ||