Sri Guru Granth Sahib

ਅੰਗ ੯੫੬

ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥
ਮਃ ੧ ॥
ਸਚ ਕੀ ਕਾਤੀ ਸਚੁ ਸਭੁ ਸਾਰੁ ॥ ਘਾੜਤ ਤਿਸ ਕੀ ਅਪਰ ਅਪਾਰ ॥ ਸਬਦੇ ਸਾਣ ਰਖਾਈ ਲਾਇ ॥ ਗੁਣ ਕੀ ਥੇਕੈ ਵਿਚਿ ਸਮਾਇ ॥ ਤਿਸ ਦਾ ਕੁਠਾ ਹੋਵੈ ਸੇਖੁ ॥ ਲੋਹੂ ਲਬੁ ਨਿਕਥਾ ਵੇਖੁ ॥ ਹੋਇ ਹਲਾਲੁ ਲਗੈ ਹਕਿ ਜਾਇ ॥ ਨਾਨਕ ਦਰਿ ਦੀਦਾਰਿ ਸਮਾਇ ॥੨॥
ਮਃ ੧ ॥
ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥ ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ ॥੩॥
ਪਉੜੀ ॥
ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ ॥ ਸਚੁ ਧਿਆਇਨਿ ਸੇ ਸਚੇ ਜਿਨ ਹਰਿ ਖਰਚੁ ਧਨੁ ਪਲੈ ॥ ਭਗਤ ਸੋਹਨਿ ਗੁਣ ਗਾਵਦੇ ਗੁਰਮਤਿ ਅਚਲੈ ॥ ਰਤਨ ਬੀਚਾਰੁ ਮਨਿ ਵਸਿਆ ਗੁਰ ਕੈ ਸਬਦਿ ਭਲੈ ॥ ਆਪੇ ਮੇਲਿ ਮਿਲਾਇਦਾ ਆਪੇ ਦੇਇ ਵਡਿਆਈ ॥੧੯॥
ਸਲੋਕ ਮਃ ੩ ॥
ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ ॥ ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥੧॥
ਮਃ ੩ ॥
ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ ॥ ਕਿਆ ਕਰੇ ਏਹ ਬਪੁੜੀ ਜਾਂ ਭੋੁਲਾਏ ਸੋਇ ॥੨॥
ਪਉੜੀ ॥
ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥ ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ ॥ ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ ॥ ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ॥ ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥੨੦॥
ਸਲੋਕੁ ਮਃ ੧ ॥
ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥ ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥ ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥ ਓਨਾ ਰਿਜਕੁ ਨ ਪਇਓ ਓਥੈ ਓਨੑਾ ਹੋਰੋ ਖਾਣਾ ॥ ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥ ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥
ਮਃ ੧ ॥
ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਇ ॥ ਨਾਨਕ ਸੋਈ ਸੇਵੀਐ ਜਿਤੁ ਸੇਵਿਐ ਦੁਖੁ ਜਾਇ ॥ ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥੨॥
ਪਉੜੀ ॥
ਆਪੇ ਆਪਿ ਵਰਤਦਾ ਆਪਿ ਤਾੜੀ ਲਾਈਅਨੁ ॥ ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ ॥ ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ ਲਾਇਅਨੁ ॥ ਜਿਸੁ ਆਪਿ ਬੁਝਾਏ ਸੋ ਬੁਝਸੀ ਆਪੇ ਨਾਇ ਲਾਈਅਨੁ ॥ ਨਾਨਕ ਨਾਮੁ ਧਿਆਈਐ ਸਚੀ ਵਡਿਆਈ ॥੨੧॥੧॥ ਸੁਧੁ ॥

Ang 956

sach puraanaa hovai naahee seetaa kadhe na paaTai ||
naanak saahib sacho sachaa tichar jaapee jaapai ||1||
mahalaa pehilaa ||
sach kee kaatee sach sabh saar ||
ghaaRat tis kee apar apaar ||
sabadhe saan rakhaiee lai ||
gun kee thekai vich samai ||
tis dhaa kuThaa hovai sekh ||
lohoo lab nikathaa vekh ||
hoi halaal lagai hak jai ||
naanak dhar dheedhaar samai ||2||
mahalaa pehilaa ||
kamar kaTaaraa ba(n)kuRaa ba(n)ke kaa asavaar ||
garab na keejai naanakaa mat sir aavai bhaar ||3||
pauRee ||
so satasa(n)gat sabadh milai jo gurmukh chalai ||
sach dhiaain se sache jin har kharach dhan palai ||
bhagat sohan gun gaavadhe gurmat achalai ||
ratan beechaar man vasiaa gur kai sabadh bhalai ||
aape mel milaidhaa aape dhei vaddiaaiee ||19||
salok mahalaa teejaa ||
aasaa a(n)dhar sabh ko koi niraasaa hoi ||
naanak jo mar jeeviaa sahilaa aaiaa soi ||1||
mahalaa teejaa ||
naa kichh aasaa hath hai keau niraasaa hoi ||
kiaa kare eh bapuRee jaa(n) bhuolaae soi ||2||
pauRee ||
dhirag jeevan sa(n)saar sache naam bin ||
prabh dhaataa dhaataar nihachal eh dhan ||
saas saas aaraadhe niramal soi jan ||
a(n)tarajaamee agam rasanaa ek bhan ||
rav rahiaa sarabat naanak bal jaiee ||20||
salok mahalaa pehilaa ||
saravar ha(n)s dhure hee melaa khasamai evai bhaanaa ||
saravar a(n)dhar heeraa motee so ha(n)saa kaa khaanaa ||
bagulaa kaag na rahiee saravar je hovai at siaanaa ||
onaa rijak na pio othai on(h)aa horo khaanaa ||
sach kamaanai sacho paieeaai kooRai kooRaa maanaa ||
naanak tin kau satigur miliaa jinaa dhure paiyaa paravaanaa ||1||
mahalaa pehilaa ||
saahib meraa ujalaa je ko chit karei ||
naanak soiee seveeaai sadhaa sadhaa jo dhei ||
naanak soiee seveeaai jit seviaai dhukh jai ||
avagun va(n)n(j)n gun raveh man sukh vasai aai ||2||
pauRee ||
aape aap varatadhaa aap taaRee laieean ||
aape hee upadhesadhaa gurmukh pateeaaieean ||
eik aape ujhaR paian ik bhagatee laian ||
jis aap bujhaae so bujhasee aape nai laieean ||
naanak naam dhiaaieeaai sachee vaddiaaiee ||21||1|| sudh ||