ਰਾਮਕਲੀ ਕੀ ਵਾਰ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਸਲੋਕ ਮਃ ੫ ॥
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥ ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥ ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥ ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥
ਮਃ ੫ ॥
ਇਕੁ ਸਜਣੁ ਸਭਿ ਸਜਣਾ ਇਕੁ ਵੈਰੀ ਸਭਿ ਵਾਦਿ ॥ ਗੁਰਿ ਪੂਰੈ ਦੇਖਾਲਿਆ ਵਿਣੁ ਨਾਵੈ ਸਭ ਬਾਦਿ ॥ ਸਾਕਤ ਦੁਰਜਨ ਭਰਮਿਆ ਜੋ ਲਗੇ ਦੂਜੈ ਸਾਦਿ ॥ ਜਨ ਨਾਨਕਿ ਹਰਿ ਪ੍ਰਭੁ ਬੁਝਿਆ ਗੁਰ ਸਤਿਗੁਰ ਕੈ ਪਰਸਾਦਿ ॥੨॥
ਪਉੜੀ ॥
ਥਟਣਹਾਰੈ ਥਾਟੁ ਆਪੇ ਹੀ ਥਟਿਆ ॥ ਆਪੇ ਪੂਰਾ ਸਾਹੁ ਆਪੇ ਹੀ ਖਟਿਆ ॥ ਆਪੇ ਕਰਿ ਪਾਸਾਰੁ ਆਪੇ ਰੰਗ ਰਟਿਆ ॥ ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ ॥ ਅਗਮ ਅਥਾਹ ਬੇਅੰਤ ਪਰੈ ਪਰਟਿਆ ॥ ਆਪੇ ਵਡ ਪਾਤਿਸਾਹੁ ਆਪਿ ਵਜੀਰਟਿਆ ॥ ਕੋਇ ਨ ਜਾਣੈ ਕੀਮ ਕੇਵਡੁ ਮਟਿਆ ॥ ਸਚਾ ਸਾਹਿਬੁ ਆਪਿ ਗੁਰਮੁਖਿ ਪਰਗਟਿਆ ॥੧॥
ਸਲੋਕੁ ਮਃ ੫ ॥
ਸੁਣਿ ਸਜਣ ਪ੍ਰੀਤਮ ਮੇਰਿਆ ਮੈ ਸਤਿਗੁਰੁ ਦੇਹੁ ਦਿਖਾਲਿ ॥ ਹਉ ਤਿਸੁ ਦੇਵਾ ਮਨੁ ਆਪਣਾ ਨਿਤ ਹਿਰਦੈ ਰਖਾ ਸਮਾਲਿ ॥ ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥ ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ ॥੧॥
ਮਃ ੫ ॥
ਮੇਰੈ ਅੰਤਰਿ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹਿ ॥ ਕੋਈ ਐਸਾ ਸਜਣੁ ਲੋੜਿ ਲਹੁ ਜੋ ਮੇਲੇ ਪ੍ਰੀਤਮੁ ਮੋਹਿ ॥ ਗੁਰਿ ਪੂਰੈ ਮੇਲਾਇਆ ਜਤ ਦੇਖਾ ਤਤ ਸੋਇ ॥ ਜਨ ਨਾਨਕ ਸੋ ਪ੍ਰਭੁ ਸੇਵਿਆ ਤਿਸੁ ਜੇਵਡੁ ਅਵਰੁ ਨ ਕੋਇ ॥੨॥
ਪਉੜੀ ॥
ਦੇਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ ॥ ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ ॥ ਕੋਇ ਨ ਕਿਸ ਹੀ ਵਸਿ ਸਭਨਾ ਇਕ ਧਰ ॥ ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ ॥ ਕਰਦਾ ਅਨਦ ਬਿਨੋਦ ਕਿਛੂ ਨ ਜਾਣੀਐ ॥ ਸਰਬ ਧਾਰ ਸਮਰਥ ਹਉ ਤਿਸੁ ਕੁਰਬਾਣੀਐ ॥ ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ ॥ ਜੋ ਗੁਰ ਕੀ ਪੈਰੀ ਪਾਹਿ ਤਿਨੀ ਹਰਿ ਰਸੁ ਭੋਗਿਆ ॥੨॥
ਸਲੋਕ ਮਃ ੫ ॥
ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ ॥ ਕਾਰਜ ਆਪਿ ਸਵਾਰਿਅਨੁ ਸੋ ਪ੍ਰਭ ਸਦਾ ਸਭਾਲਿ ॥ ਪ੍ਰਭੁ ਮਾਤ ਪਿਤਾ ਕੰਠਿ ਲਾਇਦਾ ਲਹੁੜੇ ਬਾਲਕ ਪਾਲਿ ॥ ਦਇਆਲ ਹੋਏ ਸਭ ਜੀਅ ਜੰਤ੍ਰ ਹਰਿ ਨਾਨਕ ਨਦਰਿ ਨਿਹਾਲ ॥੧॥
raamakalee kee vaar mahalaa panjavaa
ikOankaar satigur prasaadh ||
salok mahalaa panjavaa ||
jaisaa satigur suneedhaa taiso hee mai ddeeTh ||
vichhuRiaa mele prabhoo har dharageh kaa baseeTh ||
har naamo ma(n)tr dhiraRaidhaa kaTe haumai rog ||
naanak satigur tinaa milaiaa jinaa dhure piaa sa(n)jog ||1||
mahalaa panjavaa ||
eik sajan sabh sajanaa ik vairee sabh vaadh ||
gur poorai dhekhaaliaa vin naavai sabh baadh ||
saakat dhurajan bharamiaa jo lage dhoojai saadh ||
jan naanak har prabh bujhiaa gur satigur kai parasaadh ||2||
pauRee ||
thaTanahaarai thaaT aape hee thaTiaa ||
aape pooraa saahu aape hee khaTiaa ||
aape kar paasaar aape ra(n)g raTiaa ||
kudharat keem na pai alakh brahamaTiaa ||
agam athaeh bea(n)t parai paraTiaa ||
aape vadd paatisaahu aap vajeeraTiaa ||
koi na jaanai keem kevadd maTiaa ||
sachaa saahib aap gurmukh paragaTiaa ||1||
salok mahalaa panjavaa ||
sun sajan preetam meriaa mai satigur dheh dhikhaal ||
hau tis dhevaa man aapanaa nit hiradhai rakhaa samaal ||
eikas satigur baaharaa dhirag jeevan sa(n)saar ||
jan naanak satigur tinaa milaion jin sadh hee varatai naal ||1||
mahalaa panjavaa ||
merai a(n)tar lochaa milan kee kiau paavaa prabh toh ||
koiee aaisaa sajan loR lahu jo mele preetam moh ||
gur poorai melaiaa jat dhekhaa tat soi ||
jan naanak so prabh seviaa tis jevadd avar na koi ||2||
pauRee ||
dhevanahaar dhaataar kit mukh saalaaheeaai ||
jis rakhai kirapaa dhaar rijak samaaheeaai ||
koi na kis hee vas sabhanaa ik dhar ||
paale baalak vaag dhe kai aap kar ||
karadhaa anadh binodh kichhoo na jaaneeaai ||
sarab dhaar samarath hau tis kurabaaneeaai ||
gaieeaai raat dhina(n)t gaavan jogiaa ||
jo gur kee pairee paeh tinee har ras bhogiaa ||2||
salok mahalaa panjavaa ||
bheeRahu mokalaiee keeteean sabh rakhe kuTa(n)bai naal ||
kaaraj aap savaarian so prabh sadhaa sabhaal ||
prabh maat pitaa ka(n)Th laidhaa lahuRe baalak paal ||
dhiaal hoe sabh jeea ja(n)tr har naanak nadhar nihaal ||1||