Sri Guru Granth Sahib

ਅੰਗ ੯੫੩

ਤਿਸੁ ਪਾਖੰਡੀ ਜਰਾ ਨ ਮਰਣਾ ॥ ਬੋਲੈ ਚਰਪਟੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੫॥
ਮਃ ੧ ॥
ਸੋ ਬੈਰਾਗੀ ਜਿ ਉਲਟੇ ਬ੍ਰਹਮੁ ॥ ਗਗਨ ਮੰਡਲ ਮਹਿ ਰੋਪੈ ਥੰਮੁ ॥ ਅਹਿਨਿਸਿ ਅੰਤਰਿ ਰਹੈ ਧਿਆਨਿ ॥ ਤੇ ਬੈਰਾਗੀ ਸਤ ਸਮਾਨਿ ॥ ਬੋਲੈ ਭਰਥਰਿ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੬॥
ਮਃ ੧ ॥
ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥ ਕੰਨ ਪੜਾਇ ਕਿਆ ਖਾਜੈ ਭੁਗਤਿ ॥ ਆਸਤਿ ਨਾਸਤਿ ਏਕੋ ਨਾਉ ॥ ਕਉਣੁ ਸੁ ਅਖਰੁ ਜਿਤੁ ਰਹੈ ਹਿਆਉ ॥ ਧੂਪ ਛਾਵ ਜੇ ਸਮ ਕਰਿ ਸਹੈ ॥ ਤਾ ਨਾਨਕੁ ਆਖੈ ਗੁਰੁ ਕੋ ਕਹੈ ॥ ਛਿਅ ਵਰਤਾਰੇ ਵਰਤਹਿ ਪੂਤ ॥ ਨਾ ਸੰਸਾਰੀ ਨਾ ਅਉਧੂਤ ॥ ਨਿਰੰਕਾਰਿ ਜੋ ਰਹੈ ਸਮਾਇ ॥ ਕਾਹੇ ਭੀਖਿਆ ਮੰਗਣਿ ਜਾਇ ॥੭॥
ਪਉੜੀ ॥
ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ ॥ ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ ॥ ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ ॥ ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ ॥ ਸਭ ਮਹਿ ਇਕੁ ਵਰਤਦਾ ਗੁਰ ਸਬਦੀ ਪਾਇਆ ਜਾਈ ॥੧੨॥
ਸਲੋਕ ਮਃ ੩ ॥
ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ ॥ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥ ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ ॥ ਏਤੁ ਕਮਾਣੈ ਸਦਾ ਦੁਖੁ ਦੁਖ ਹੀ ਮਹਿ ਰਹਣਾ ॥ ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ ॥ ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ ॥ ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ ॥ ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ ॥੧॥
ਮਃ ੧ ॥
ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥ ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥ ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥ ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ ॥੨॥
ਪਉੜੀ ॥
ਹਰਿ ਕਾ ਸਭੁ ਸਰੀਰੁ ਹੈ ਹਰਿ ਰਵਿ ਰਹਿਆ ਸਭੁ ਆਪੈ ॥ ਹਰਿ ਕੀ ਕੀਮਤਿ ਨਾ ਪਵੈ ਕਿਛੁ ਕਹਣੁ ਨ ਜਾਪੈ ॥ ਗੁਰ ਪਰਸਾਦੀ ਸਾਲਾਹੀਐ ਹਰਿ ਭਗਤੀ ਰਾਪੈ ॥ ਸਭੁ ਮਨੁ ਤਨੁ ਹਰਿਆ ਹੋਇਆ ਅਹੰਕਾਰੁ ਗਵਾਪੈ ॥ ਸਭੁ ਕਿਛੁ ਹਰਿ ਕਾ ਖੇਲੁ ਹੈ ਗੁਰਮੁਖਿ ਕਿਸੈ ਬੁਝਾਈ ॥੧੩॥
ਸਲੋਕੁ ਮਃ ੧ ॥
ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥ ਪਰਸ ਰਾਮੁ ਰੋਵੈ ਘਰਿ ਆਇਆ ॥ ਅਜੈ ਸੁ ਰੋਵੈ ਭੀਖਿਆ ਖਾਇ ॥ ਐਸੀ ਦਰਗਹ ਮਿਲੈ ਸਜਾਇ ॥ ਰੋਵੈ ਰਾਮੁ ਨਿਕਾਲਾ ਭਇਆ ॥

Ang 953

tis paakha(n)ddee jaraa na maranaa ||
bolai charapaT sat saroop ||
param ta(n)t meh rekh na roop ||5||
mahalaa pehilaa ||
so bairaagee j ulaTe braham ||
gagan ma(n)ddal meh ropai tha(n)m ||
ahinis a(n)tar rahai dhiaan ||
te bairaagee sat samaan ||
bolai bharathar sat saroop ||
param ta(n)t meh rekh na roop ||6||
mahalaa pehilaa ||
kiau marai ma(n)dhaa kiau jeevai jugat ||
ka(n)n paRai kiaa khaajai bhugat ||
aasat naasat eko naau ||
kaunu su akhar jit rahai hiaau ||
dhoop chhaav je sam kar sahai ||
taa naanak aakhai gur ko kahai ||
chhia varataare varateh poot ||
naa sa(n)saaree naa aaudhoot ||
nira(n)kaar jo rahai samai ||
kaahe bheekhiaa ma(n)gan jai ||7||
pauRee ||
har ma(n)dhar soiee aakheeaai jithahu har jaataa ||
maanas dheh gur bachanee paiaa sabh aatam raam pachhaataa ||
baahar mool na khojeeaai ghar maeh bidhaataa ||
manmukh har ma(n)dhar kee saar na jaananee tinee janam gavaataa ||
sabh meh ik varatadhaa gur sabadhee paiaa jaiee ||12||
salok mahalaa teejaa ||
moorakh hovai so sunai moorakh kaa kahanaa ||
moorakh ke kiaa lakhan hai kiaa moorakh kaa karanaa ||
moorakh oh j mugadh hai aha(n)kaare maranaa ||
et kamaanai sadhaa dhukh dhukh hee meh rahanaa ||
at piaaraa pavai khooh kih sa(n)jam karanaa ||
gurmukh hoi su kare veechaar os alipato rahanaa ||
har naam japai aap udharai os pichhai ddubadhe bhee taranaa ||
naanak jo tis bhaavai so kare jo dhei su sahanaa ||1||
mahalaa pehilaa ||
naanak aakhai re manaa suneeaai sikh sahee ||
lekhaa rab ma(n)geseeaa baiThaa kadd vahee ||
talabaa pausan aakeeaa baakee jinaa rahee ||
ajaraieel faresataa hosee aai tiee ||
aavan jaan na sujhiee bheeRee galee fahee ||
kooR nikhuTe naanakaa oRak sach rahee ||2||
pauRee ||
har kaa sabh sareer hai har rav rahiaa sabh aapai ||
har kee keemat na pavai kichh kahan na jaapai ||
gur parasaadhee saalaaheeaai har bhagatee raapai ||
sabh man tan hariaa hoiaa aha(n)kaar gavaapai ||
sabh kichh har kaa khel hai gurmukh kisai bujhaiee ||13||
salok mahalaa pehilaa ||
saha(n)sar dhaan dhe i(n)dhr roaaiaa ||
paras raam rovai ghar aaiaa ||
ajai su rovai bheekhiaa khai ||
aaisee dharageh milai sajai ||
rovai raam nikaalaa bhiaa ||