Sri Guru Granth Sahib

ਅੰਗ ੯੫੧

ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ ॥ ਜਨ ਨਾਨਕ ਜਿਸ ਦੇ ਏਹਿ ਚਲਤ ਹਹਿ ਸੋ ਜੀਵਉ ਦੇਵਣਹਾਰੁ ॥੨॥
ਪਉੜੀ ॥
ਤੁਧੁ ਜੇਵਡੁ ਦਾਤਾ ਨਾਹਿ ਕਿਸੁ ਆਖਿ ਸੁਣਾਈਐ ॥ ਗੁਰ ਪਰਸਾਦੀ ਪਾਇ ਜਿਥਹੁ ਹਉਮੈ ਜਾਈਐ ॥ ਰਸ ਕਸ ਸਾਦਾ ਬਾਹਰਾ ਸਚੀ ਵਡਿਆਈਐ ॥ ਜਿਸ ਨੋ ਬਖਸੇ ਤਿਸੁ ਦੇਇ ਆਪਿ ਲਏ ਮਿਲਾਈਐ ॥ ਘਟ ਅੰਤਰਿ ਅੰਮ੍ਰਿਤੁ ਰਖਿਓਨੁ ਗੁਰਮੁਖਿ ਕਿਸੈ ਪਿਆਈ ॥੯॥
ਸਲੋਕ ਮਃ ੩ ॥
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥ ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ ॥ ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ ॥ ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ ॥ ਨਾਨਕ ਆਏ ਸੇ ਪਰਵਾਣੁ ਭਏ ਜਿ ਸਗਲੇ ਕੁਲ ਤਾਰੇਨਿ ॥੧॥
ਮਃ ੩ ॥
ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥ ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥ ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥ ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥ ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥
ਪਉੜੀ ॥
ਸਭ ਨਦਰੀ ਅੰਦਰਿ ਰਖਦਾ ਜੇਤੀ ਸਿਸਟਿ ਸਭ ਕੀਤੀ ॥ ਇਕਿ ਕੂੜਿ ਕੁਸਤਿ ਲਾਇਅਨੁ ਮਨਮੁਖ ਵਿਗੂਤੀ ॥ ਗੁਰਮੁਖਿ ਸਦਾ ਧਿਆਈਐ ਅੰਦਰਿ ਹਰਿ ਪ੍ਰੀਤੀ ॥ ਜਿਨ ਕਉ ਪੋਤੈ ਪੁੰਨੁ ਹੈ ਤਿਨੑ ਵਾਤਿ ਸਿਪੀਤੀ ॥ ਨਾਨਕ ਨਾਮੁ ਧਿਆਈਐ ਸਚੁ ਸਿਫਤਿ ਸਨਾਈ ॥੧੦॥
ਸਲੋਕੁ ਮਃ ੧ ॥
ਸਤੀ ਪਾਪੁ ਕਰਿ ਸਤੁ ਕਮਾਹਿ ॥ ਗੁਰ ਦੀਖਿਆ ਘਰਿ ਦੇਵਣ ਜਾਹਿ ॥ ਇਸਤਰੀ ਪੁਰਖੈ ਖਟਿਐ ਭਾਉ ॥ ਭਾਵੈ ਆਵਉ ਭਾਵੈ ਜਾਉ ॥ ਸਾਸਤੁ ਬੇਦੁ ਨ ਮਾਨੈ ਕੋਇ ॥ ਆਪੋ ਆਪੈ ਪੂਜਾ ਹੋਇ ॥ ਕਾਜੀ ਹੋਇ ਕੈ ਬਹੈ ਨਿਆਇ ॥ ਫੇਰੇ ਤਸਬੀ ਕਰੇ ਖੁਦਾਇ ॥ ਵਢੀ ਲੈ ਕੈ ਹਕੁ ਗਵਾਏ ॥ ਜੇ ਕੋ ਪੁਛੈ ਤਾ ਪੜਿ ਸੁਣਾਏ ॥ ਤੁਰਕ ਮੰਤ੍ਰੁ ਕਨਿ ਰਿਦੈ ਸਮਾਹਿ ॥ ਲੋਕ ਮੁਹਾਵਹਿ ਚਾੜੀ ਖਾਹਿ ॥ ਚਉਕਾ ਦੇ ਕੈ ਸੁਚਾ ਹੋਇ ॥ ਐਸਾ ਹਿੰਦੂ ਵੇਖਹੁ ਕੋਇ ॥ ਜੋਗੀ ਗਿਰਹੀ ਜਟਾ ਬਿਭੂਤ ॥ ਆਗੈ ਪਾਛੈ ਰੋਵਹਿ ਪੂਤ ॥ ਜੋਗੁ ਨ ਪਾਇਆ ਜੁਗਤਿ ਗਵਾਈ ॥ ਕਿਤੁ ਕਾਰਣਿ ਸਿਰਿ ਛਾਈ ਪਾਈ ॥ ਨਾਨਕ ਕਲਿ ਕਾ ਏਹੁ ਪਰਵਾਣੁ ॥ ਆਪੇ ਆਖਣੁ ਆਪੇ ਜਾਣੁ ॥੧॥
ਮਃ ੧ ॥
ਹਿੰਦੂ ਕੈ ਘਰਿ ਹਿੰਦੂ ਆਵੈ ॥ ਸੂਤੁ ਜਨੇਊ ਪੜਿ ਗਲਿ ਪਾਵੈ ॥ ਸੂਤੁ ਪਾਇ ਕਰੇ ਬੁਰਿਆਈ ॥ ਨਾਤਾ ਧੋਤਾ ਥਾਇ ਨ ਪਾਈ ॥ ਮੁਸਲਮਾਨੁ ਕਰੇ ਵਡਿਆਈ ॥

Ang 951

mal kooRee naam utaareean jap naam hoaa sachiaar ||
jan naanak jis dhe eh chalat heh so jeevau dhevanahaar ||2||
pauRee ||
tudh jevadd dhaataa naeh kis aakh sunaieeaai ||
gur parasaadhee pai jithahu haumai jaieeaai ||
ras kas saadhaa baaharaa sachee vaddiaaieeaai ||
jis no bakhase tis dhei aap le milaieeaai ||
ghaT a(n)tar a(n)mrit rakhion gurmukh kisai piaaiee ||9||
salok mahalaa teejaa ||
baabaaneeaa kahaaneeaa put saput karen ||
j satigur bhaavai su ma(n)n lain seiee karam karen ||
jai puchhahu simirat saasat biaas suk naaradh bachan sabh sirasaT karen ||
sachai laae sach lage sadhaa sach samaalen ||
naanak aae se paravaan bhe j sagale kul taaren ||1||
mahalaa teejaa ||
guroo jinaa kaa a(n)dhulaa sikh bhee a(n)dhe karam karen ||
oi bhaanai chalan aapanai nit jhooTho jhooTh bolen ||
kooR kusat kamaavadhe par ni(n)dhaa sadhaa karen ||
oi aap ddube par ni(n)dhakaa sagale kul ddoben ||
naanak jit oi laae tit lage ui bapuRe kiaa karen ||2||
pauRee ||
sabh nadharee a(n)dhar rakhadhaa jetee sisaT sabh keetee ||
eik kooR kusat laian manmukh vigootee ||
gurmukh sadhaa dhiaaieeaai a(n)dhar har preetee ||
jin kau potai pu(n)n hai tin(h) vaat sipeetee ||
naanak naam dhiaaieeaai sach sifat sanaiee ||10||
salok mahalaa pehilaa ||
satee paap kar sat kamaeh ||
gur dheekhiaa ghar dhevan jaeh ||
eisataree purakhai khaTiaai bhaau ||
bhaavai aavau bhaavai jaau ||
saasat bedh na maanai koi ||
aapo aapai poojaa hoi ||
kaajee hoi kai bahai niaai ||
fere tasabee kare khudhai ||
vaddee lai kai hak gavaae ||
je ko puchhai taa paR sunaae ||
turak ma(n)tr kan ridhai samaeh ||
lok muhaaveh chaaRee khaeh ||
chaukaa dhe kai suchaa hoi ||
aaisaa hi(n)dhoo vekhahu koi ||
jogee girahee jaTaa bibhoot ||
aagai paachhai roveh poot ||
jog na paiaa jugat gavaiee ||
kit kaaran sir chhaiee paiee ||
naanak kal kaa eh paravaan ||
aape aakhan aape jaan ||1||
mahalaa pehilaa ||
hi(n)dhoo kai ghar hi(n)dhoo aavai ||
soot janeuoo paR gal paavai ||
soot pai kare buriaaiee ||
naataa dhotaa thai na paiee ||
musalamaan kare vaddiaaiee ||