Sri Guru Granth Sahib

ਅੰਗ ੮੯੪

ਸੁੰਨ ਸਮਾਧਿ ਗੁਫਾ ਤਹ ਆਸਨੁ ॥ ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥ ਭਗਤ ਸੰਗਿ ਪ੍ਰਭੁ ਗੋਸਟਿ ਕਰਤ ॥ ਤਹ ਹਰਖ ਨ ਸੋਗ ਨ ਜਨਮ ਨ ਮਰਤ ॥੩॥
ਕਰਿ ਕਿਰਪਾ ਜਿਸੁ ਆਪਿ ਦਿਵਾਇਆ ॥ ਸਾਧਸੰਗਿ ਤਿਨਿ ਹਰਿ ਧਨੁ ਪਾਇਆ ॥ ਦਇਆਲ ਪੁਰਖ ਨਾਨਕ ਅਰਦਾਸਿ ॥ ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ ॥੪॥੨੪॥੩੫॥
ਰਾਮਕਲੀ ਮਹਲਾ ੫ ॥
ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ ॥ ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥
ਅਪਨੀ ਗਤਿ ਆਪਿ ਜਾਨੈ ॥ ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥
ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੇਵ ॥ ਦੇਵੀਆ ਨਹੀ ਜਾਨੈ ਮਰਮ ॥ ਸਭ ਊਪਰਿ ਅਲਖ ਪਾਰਬ੍ਰਹਮ ॥੨॥
ਅਪਨੈ ਰੰਗਿ ਕਰਤਾ ਕੇਲ ॥ ਆਪਿ ਬਿਛੋਰੈ ਆਪੇ ਮੇਲ ॥ ਇਕਿ ਭਰਮੇ ਇਕਿ ਭਗਤੀ ਲਾਏ ॥ ਅਪਣਾ ਕੀਆ ਆਪਿ ਜਣਾਏ ॥੩॥
ਸੰਤਨ ਕੀ ਸੁਣਿ ਸਾਚੀ ਸਾਖੀ ॥ ਸੋ ਬੋਲਹਿ ਜੋ ਪੇਖਹਿ ਆਖੀ ॥ ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥ ਨਾਨਕ ਕਾ ਪ੍ਰਭੁ ਆਪੇ ਆਪਿ ॥੪॥੨੫॥੩੬॥
ਰਾਮਕਲੀ ਮਹਲਾ ੫ ॥
ਕਿਛਹੂ ਕਾਜੁ ਨ ਕੀਓ ਜਾਨਿ ॥ ਸੁਰਤਿ ਮਤਿ ਨਾਹੀ ਕਿਛੁ ਗਿਆਨਿ ॥ ਜਾਪ ਤਾਪ ਸੀਲ ਨਹੀ ਧਰਮ ॥ ਕਿਛੂ ਨ ਜਾਨਉ ਕੈਸਾ ਕਰਮ ॥੧॥
ਠਾਕੁਰ ਪ੍ਰੀਤਮ ਪ੍ਰਭ ਮੇਰੇ ॥ ਤੁਝ ਬਿਨੁ ਦੂਜਾ ਅਵਰੁ ਨ ਕੋਈ ਭੂਲਹ ਚੂਕਹ ਪ੍ਰਭ ਤੇਰੇ ॥੧॥ ਰਹਾਉ ॥
ਰਿਧਿ ਨ ਬੁਧਿ ਨ ਸਿਧਿ ਪ੍ਰਗਾਸੁ ॥ ਬਿਖੈ ਬਿਆਧਿ ਕੇ ਗਾਵ ਮਹਿ ਬਾਸੁ ॥ ਕਰਣਹਾਰ ਮੇਰੇ ਪ੍ਰਭ ਏਕ ॥ ਨਾਮ ਤੇਰੇ ਕੀ ਮਨ ਮਹਿ ਟੇਕ ॥੨॥
ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਰਾਮੁ ॥ ਪਾਪ ਖੰਡਨ ਪ੍ਰਭ ਤੇਰੋ ਨਾਮੁ ॥ ਤੂ ਅਗਨਤੁ ਜੀਅ ਕਾ ਦਾਤਾ ॥ ਜਿਸਹਿ ਜਣਾਵਹਿ ਤਿਨਿ ਤੂ ਜਾਤਾ ॥੩॥
ਜੋ ਉਪਾਇਓ ਤਿਸੁ ਤੇਰੀ ਆਸ ॥ ਸਗਲ ਅਰਾਧਹਿ ਪ੍ਰਭ ਗੁਣਤਾਸ ॥ ਨਾਨਕ ਦਾਸ ਤੇਰੈ ਕੁਰਬਾਣੁ ॥ ਬੇਅੰਤ ਸਾਹਿਬੁ ਮੇਰਾ ਮਿਹਰਵਾਣੁ ॥੪॥੨੬॥੩੭॥
ਰਾਮਕਲੀ ਮਹਲਾ ੫ ॥
ਰਾਖਨਹਾਰ ਦਇਆਲ ॥ ਕੋਟਿ ਭਵ ਖੰਡੇ ਨਿਮਖ ਖਿਆਲ ॥ ਸਗਲ ਅਰਾਧਹਿ ਜੰਤ ॥ ਮਿਲੀਐ ਪ੍ਰਭ ਗੁਰ ਮਿਲਿ ਮੰਤ ॥੧॥
ਜੀਅਨ ਕੋ ਦਾਤਾ ਮੇਰਾ ਪ੍ਰਭੁ ॥ ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥
ਤਾ ਕੀ ਗਹੀ ਮਨ ਓਟ ॥ ਬੰਧਨ ਤੇ ਹੋਈ ਛੋਟ ॥ ਹਿਰਦੈ ਜਪਿ ਪਰਮਾਨੰਦ ॥ ਮਨ ਮਾਹਿ ਭਏ ਅਨੰਦ ॥੨॥
ਤਾਰਣ ਤਰਣ ਹਰਿ ਸਰਣ ॥ ਜੀਵਨ ਰੂਪ ਹਰਿ ਚਰਣ ॥

Ang 894

su(n)n samaadh gufaa teh aasan ||
keval braham pooran teh baasan ||
bhagat sa(n)g prabh gosaT karat ||
teh harakh na sog na janam na marat ||3||
kar kirapaa jis aap dhivaiaa ||
saadhasa(n)g tin har dhan paiaa ||
dhiaal purakh naanak aradhaas ||
har meree varatan har meree raas ||4||24||35||
raamakalee mahalaa panjavaa ||
mahimaa na jaaneh bedh ||
brahame nahee jaaneh bhedh ||
avataar na jaaneh a(n)t ||
paramesar paarabraham bea(n)t ||1||
apanee gat aap jaanai ||
sun sun avar vakhaanai ||1|| rahaau ||
sa(n)karaa nahee jaaneh bhev ||
khojat haare dhev ||
dheveeaa nahee jaanai maram ||
sabh uoopar alakh paarabraham ||2||
apanai ra(n)g karataa kel ||
aap bichhorai aape mel ||
eik bharame ik bhagatee laae ||
apanaa keeaa aap janaae ||3||
sa(n)tan kee sun saachee saakhee ||
so boleh jo pekheh aakhee ||
nahee lep tis pu(n)n na paap ||
naanak kaa prabh aape aap ||4||25||36||
raamakalee mahalaa panjavaa ||
kichhahoo kaaj na keeo jaan ||
surat mat naahee kichh giaan ||
jaap taap seel nahee dharam ||
kichhoo na jaanau kaisaa karam ||1||
Thaakur preetam prabh mere ||
tujh bin dhoojaa avar na koiee bhooleh chookeh prabh tere ||1|| rahaau ||
ridh na budh na sidh pragaas ||
bikhai biaadh ke gaav meh baas ||
karanahaar mere prabh ek ||
naam tere kee man meh Tek ||2||
sun sun jeevau man ih bisraam ||
paap kha(n)ddan prabh tero naam ||
too aganat jeea kaa dhaataa ||
jiseh janaaveh tin too jaataa ||3||
jo upaio tis teree aas ||
sagal araadheh prabh gunataas ||
naanak dhaas terai kurabaan ||
bea(n)t saahib meraa miharavaan ||4||26||37||
raamakalee mahalaa panjavaa ||
raakhanahaar dhiaal ||
koT bhav kha(n)dde nimakh khiaal ||
sagal araadheh ja(n)t ||
mileeaai prabh gur mil ma(n)t ||1||
jeean ko dhaataa meraa prabh ||
pooran paramesur suaamee ghaT ghaT raataa meraa prabh ||1|| rahaau ||
taa kee gahee man oT ||
ba(n)dhan te hoiee chhoT ||
hiradhai jap paramaana(n)dh ||
man maeh bhe ana(n)dh ||2||
taaran taran har saran ||
jeevan roop har charan ||
Previous