Sri Guru Granth Sahib

ਅੰਗ ੮੯੨

ਜਬ ਉਸ ਕਉ ਕੋਈ ਦੇਵੈ ਮਾਨੁ ॥ ਤਬ ਆਪਸ ਊਪਰਿ ਰਖੈ ਗੁਮਾਨੁ ॥ ਜਬ ਉਸ ਕਉ ਕੋਈ ਮਨਿ ਪਰਹਰੈ ॥ ਤਬ ਓਹ ਸੇਵਕਿ ਸੇਵਾ ਕਰੈ ॥੨॥
ਮੁਖਿ ਬੇਰਾਵੈ ਅੰਤਿ ਠਗਾਵੈ ॥ ਇਕਤੁ ਠਉਰ ਓਹ ਕਹੀ ਨ ਸਮਾਵੈ ॥ ਉਨਿ ਮੋਹੇ ਬਹੁਤੇ ਬ੍ਰਹਮੰਡ ॥ ਰਾਮ ਜਨੀ ਕੀਨੀ ਖੰਡ ਖੰਡ ॥੩॥
ਜੋ ਮਾਗੈ ਸੋ ਭੂਖਾ ਰਹੈ ॥ ਇਸੁ ਸੰਗਿ ਰਾਚੈ ਸੁ ਕਛੂ ਨ ਲਹੈ ॥ ਇਸਹਿ ਤਿਆਗਿ ਸਤਸੰਗਤਿ ਕਰੈ ॥ ਵਡਭਾਗੀ ਨਾਨਕ ਓਹੁ ਤਰੈ ॥੪॥੧੮॥੨੯॥
ਰਾਮਕਲੀ ਮਹਲਾ ੫ ॥
ਆਤਮ ਰਾਮੁ ਸਰਬ ਮਹਿ ਪੇਖੁ ॥ ਪੂਰਨ ਪੂਰਿ ਰਹਿਆ ਪ੍ਰਭ ਏਕੁ ॥ ਰਤਨੁ ਅਮੋਲੁ ਰਿਦੇ ਮਹਿ ਜਾਨੁ ॥ ਅਪਨੀ ਵਸਤੁ ਤੂ ਆਪਿ ਪਛਾਨੁ ॥੧॥
ਪੀ ਅੰਮ੍ਰਿਤੁ ਸੰਤਨ ਪਰਸਾਦਿ ॥ ਵਡੇ ਭਾਗ ਹੋਵਹਿ ਤਉ ਪਾਈਐ ਬਿਨੁ ਜਿਹਵਾ ਕਿਆ ਜਾਣੈ ਸੁਆਦੁ ॥੧॥ ਰਹਾਉ ॥
ਅਠ ਦਸ ਬੇਦ ਸੁਨੇ ਕਹ ਡੋਰਾ ॥ ਕੋਟਿ ਪ੍ਰਗਾਸ ਨ ਦਿਸੈ ਅੰਧੇਰਾ ॥ ਪਸੂ ਪਰੀਤਿ ਘਾਸ ਸੰਗਿ ਰਚੈ ॥ ਜਿਸੁ ਨਹੀ ਬੁਝਾਵੈ ਸੋ ਕਿਤੁ ਬਿਧਿ ਬੁਝੈ ॥੨॥
ਜਾਨਣਹਾਰੁ ਰਹਿਆ ਪ੍ਰਭੁ ਜਾਨਿ ॥ ਓਤਿ ਪੋਤਿ ਭਗਤਨ ਸੰਗਾਨਿ ॥ ਬਿਗਸਿ ਬਿਗਸਿ ਅਪੁਨਾ ਪ੍ਰਭੁ ਗਾਵਹਿ ॥ ਨਾਨਕ ਤਿਨ ਜਮ ਨੇੜਿ ਨ ਆਵਹਿ ॥੩॥੧੯॥੩੦॥
ਰਾਮਕਲੀ ਮਹਲਾ ੫ ॥
ਦੀਨੋ ਨਾਮੁ ਕੀਓ ਪਵਿਤੁ ॥ ਹਰਿ ਧਨੁ ਰਾਸਿ ਨਿਰਾਸ ਇਹ ਬਿਤੁ ॥ ਕਾਟੀ ਬੰਧਿ ਹਰਿ ਸੇਵਾ ਲਾਏ ॥ ਹਰਿ ਹਰਿ ਭਗਤਿ ਰਾਮ ਗੁਣ ਗਾਏ ॥੧॥
ਬਾਜੇ ਅਨਹਦ ਬਾਜਾ ॥ ਰਸਕਿ ਰਸਕਿ ਗੁਣ ਗਾਵਹਿ ਹਰਿ ਜਨ ਅਪਨੈ ਗੁਰਦੇਵਿ ਨਿਵਾਜਾ ॥੧॥ ਰਹਾਉ ॥
ਆਇ ਬਨਿਓ ਪੂਰਬਲਾ ਭਾਗੁ ॥ ਜਨਮ ਜਨਮ ਕਾ ਸੋਇਆ ਜਾਗੁ ॥ ਗਈ ਗਿਲਾਨਿ ਸਾਧ ਕੈ ਸੰਗਿ ॥ ਮਨੁ ਤਨੁ ਰਾਤੋ ਹਰਿ ਕੈ ਰੰਗਿ ॥੨॥
ਰਾਖੇ ਰਾਖਨਹਾਰ ਦਇਆਲ ॥ ਨਾ ਕਿਛੁ ਸੇਵਾ ਨਾ ਕਿਛੁ ਘਾਲ ॥ ਕਰਿ ਕਿਰਪਾ ਪ੍ਰਭਿ ਕੀਨੀ ਦਇਆ ॥ ਬੂਡਤ ਦੁਖ ਮਹਿ ਕਾਢਿ ਲਇਆ ॥੩॥
ਸੁਣਿ ਸੁਣਿ ਉਪਜਿਓ ਮਨ ਮਹਿ ਚਾਉ ॥ ਆਠ ਪਹਰ ਹਰਿ ਕੇ ਗੁਣ ਗਾਉ ॥ ਗਾਵਤ ਗਾਵਤ ਪਰਮ ਗਤਿ ਪਾਈ ॥ ਗੁਰ ਪ੍ਰਸਾਦਿ ਨਾਨਕ ਲਿਵ ਲਾਈ ॥੪॥੨੦॥੩੧॥
ਰਾਮਕਲੀ ਮਹਲਾ ੫ ॥
ਕਉਡੀ ਬਦਲੈ ਤਿਆਗੈ ਰਤਨੁ ॥ ਛੋਡਿ ਜਾਇ ਤਾਹੂ ਕਾ ਜਤਨੁ ॥ ਸੋ ਸੰਚੈ ਜੋ ਹੋਛੀ ਬਾਤ ॥ ਮਾਇਆ ਮੋਹਿਆ ਟੇਢਉ ਜਾਤ ॥੧॥
ਅਭਾਗੇ ਤੈ ਲਾਜ ਨਾਹੀ ॥ ਸੁਖ ਸਾਗਰ ਪੂਰਨ ਪਰਮੇਸਰੁ ਹਰਿ ਨ ਚੇਤਿਓ ਮਨ ਮਾਹੀ ॥੧॥ ਰਹਾਉ ॥
ਅੰਮ੍ਰਿਤੁ ਕਉਰਾ ਬਿਖਿਆ ਮੀਠੀ ॥ ਸਾਕਤ ਕੀ ਬਿਧਿ ਨੈਨਹੁ ਡੀਠੀ ॥ ਕੂੜਿ ਕਪਟਿ ਅਹੰਕਾਰਿ ਰੀਝਾਨਾ ॥

Ang 892

jab us kau koiee dhevai maan ||
tab aapas uoopar rakhai gumaan ||
jab us kau koiee man paraharai ||
tab oh sevak sevaa karai ||2||
mukh beraavai a(n)t Thagaavai ||
eikat Thaur oh kahee na samaavai ||
aun mohe bahute brahama(n)dd ||
raam janee keenee kha(n)dd kha(n)dd ||3||
jo maagai so bhookhaa rahai ||
eis sa(n)g raachai su kachhoo na lahai ||
eiseh tiaag satasa(n)gat karai ||
vaddabhaagee naanak oh tarai ||4||18||29||
raamakalee mahalaa panjavaa ||
aatam raam sarab meh pekh ||
pooran poor rahiaa prabh ek ||
ratan amol ridhe meh jaan ||
apanee vasat too aap pachhaan ||1||
pee a(n)mrit sa(n)tan parasaadh ||
vadde bhaag hoveh tau paieeaai bin jihavaa kiaa jaanai suaadh ||1|| rahaau ||
aTh dhas bedh sune keh ddoraa ||
koT pragaas na dhisai a(n)dheraa ||
pasoo pareet ghaas sa(n)g rachai ||
jis nahee bujhaavai so kit bidh bujhai ||2||
jaananahaar rahiaa prabh jaan ||
ot pot bhagatan sa(n)gaan ||
bigas bigas apunaa prabh gaaveh ||
naanak tin jam neR na aaveh ||3||19||30||
raamakalee mahalaa panjavaa ||
dheeno naam keeo pavit ||
har dhan raas niraas ieh bit ||
kaaTee ba(n)dh har sevaa laae ||
har har bhagat raam gun gaae ||1||
baaje anahadh baajaa ||
rasak rasak gun gaaveh har jan apanai gurdhev nivaajaa ||1|| rahaau ||
aai banio poorabalaa bhaag ||
janam janam kaa soiaa jaag ||
giee gilaan saadh kai sa(n)g ||
man tan raato har kai ra(n)g ||2||
raakhe raakhanahaar dhiaal ||
naa kichh sevaa naa kichh ghaal ||
kar kirapaa prabh keenee dhiaa ||
booddat dhukh meh kaadd liaa ||3||
sun sun upajio man meh chaau ||
aaTh pahar har ke gun gaau ||
gaavat gaavat param gat paiee ||
gur prasaadh naanak liv laiee ||4||20||31||
raamakalee mahalaa panjavaa ||
kauddee badhalai tiaagai ratan ||
chhodd jai taahoo kaa jatan ||
so sa(n)chai jo hochhee baat ||
maiaa mohiaa Teddau jaat ||1||
abhaage tai laaj naahee ||
sukh saagar pooran paramesar har na chetio man maahee ||1|| rahaau ||
a(n)mrit kauraa bikhiaa meeThee ||
saakat kee bidh nainahu ddeeThee ||
kooR kapaT aha(n)kaar reejhaanaa ||