Sri Guru Granth Sahib

ਅੰਗ ੮੯੬

ਰਾਮਕਲੀ ਮਹਲਾ ੫ ॥
ਜਿਸ ਕੀ ਤਿਸ ਕੀ ਕਰਿ ਮਾਨੁ ॥ ਆਪਨ ਲਾਹਿ ਗੁਮਾਨੁ ॥ ਜਿਸ ਕਾ ਤੂ ਤਿਸ ਕਾ ਸਭੁ ਕੋਇ ॥ ਤਿਸਹਿ ਅਰਾਧਿ ਸਦਾ ਸੁਖੁ ਹੋਇ ॥੧॥
ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥ ਨਾਮ ਬਿਨਾ ਕਿਛੁ ਕਾਮਿ ਨ ਆਵੈ ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥੧॥ ਰਹਾਉ ॥
ਜੋ ਜੋ ਕਰੈ ਸੋਈ ਮਾਨਿ ਲੇਹੁ ॥ ਬਿਨੁ ਮਾਨੇ ਰਲਿ ਹੋਵਹਿ ਖੇਹ ॥ ਤਿਸ ਕਾ ਭਾਣਾ ਲਾਗੈ ਮੀਠਾ ॥ ਗੁਰ ਪ੍ਰਸਾਦਿ ਵਿਰਲੇ ਮਨਿ ਵੂਠਾ ॥੨॥
ਵੇਪਰਵਾਹੁ ਅਗੋਚਰੁ ਆਪਿ ॥ ਆਠ ਪਹਰ ਮਨ ਤਾ ਕਉ ਜਾਪਿ ॥ ਜਿਸੁ ਚਿਤਿ ਆਏ ਬਿਨਸਹਿ ਦੁਖਾ ॥ ਹਲਤਿ ਪਲਤਿ ਤੇਰਾ ਊਜਲ ਮੁਖਾ ॥੩॥
ਕਉਨ ਕਉਨ ਉਧਰੇ ਗੁਨ ਗਾਇ ॥ ਗਨਣੁ ਨ ਜਾਈ ਕੀਮ ਨ ਪਾਇ ॥ ਬੂਡਤ ਲੋਹ ਸਾਧਸੰਗਿ ਤਰੈ ॥ ਨਾਨਕ ਜਿਸਹਿ ਪਰਾਪਤਿ ਕਰੈ ॥੪॥੩੧॥੪੨॥
ਰਾਮਕਲੀ ਮਹਲਾ ੫ ॥
ਮਨ ਮਾਹਿ ਜਾਪਿ ਭਗਵੰਤੁ ॥ ਗੁਰਿ ਪੂਰੈ ਇਹੁ ਦੀਨੋ ਮੰਤੁ ॥ ਮਿਟੇ ਸਗਲ ਭੈ ਤ੍ਰਾਸ ॥ ਪੂਰਨ ਹੋਈ ਆਸ ॥੧॥
ਸਫਲ ਸੇਵਾ ਗੁਰਦੇਵਾ ॥ ਕੀਮਤਿ ਕਿਛੁ ਕਹਣੁ ਨ ਜਾਈ ਸਾਚੇ ਸਚੁ ਅਲਖ ਅਭੇਵਾ ॥੧॥ ਰਹਾਉ ॥
ਕਰਨ ਕਰਾਵਨ ਆਪਿ ॥ ਤਿਸ ਕਉ ਸਦਾ ਮਨ ਜਾਪਿ ॥ ਤਿਸ ਕੀ ਸੇਵਾ ਕਰਿ ਨੀਤ ॥ ਸਚੁ ਸਹਜੁ ਸੁਖੁ ਪਾਵਹਿ ਮੀਤ ॥੨॥
ਸਾਹਿਬੁ ਮੇਰਾ ਅਤਿ ਭਾਰਾ ॥ ਖਿਨ ਮਹਿ ਥਾਪਿ ਉਥਾਪਨਹਾਰਾ ॥ ਤਿਸੁ ਬਿਨੁ ਅਵਰੁ ਨ ਕੋਈ ॥ ਜਨ ਕਾ ਰਾਖਾ ਸੋਈ ॥੩॥
ਕਰਿ ਕਿਰਪਾ ਅਰਦਾਸਿ ਸੁਣੀਜੈ ॥ ਅਪਣੇ ਸੇਵਕ ਕਉ ਦਰਸਨੁ ਦੀਜੈ ॥ ਨਾਨਕ ਜਾਪੀ ਜਪੁ ਜਾਪੁ ॥ ਸਭ ਤੇ ਊਚ ਜਾ ਕਾ ਪਰਤਾਪੁ ॥੪॥੩੨॥੪੩॥
ਰਾਮਕਲੀ ਮਹਲਾ ੫ ॥
ਬਿਰਥਾ ਭਰਵਾਸਾ ਲੋਕ ॥ ਠਾਕੁਰ ਪ੍ਰਭ ਤੇਰੀ ਟੇਕ ॥ ਅਵਰ ਛੂਟੀ ਸਭ ਆਸ ॥ ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥
ਏਕੋ ਨਾਮੁ ਧਿਆਇ ਮਨ ਮੇਰੇ ॥ ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥
ਤੁਮ ਹੀ ਕਾਰਨ ਕਰਨ ॥ ਚਰਨ ਕਮਲ ਹਰਿ ਸਰਨ ॥ ਮਨਿ ਤਨਿ ਹਰਿ ਓਹੀ ਧਿਆਇਆ ॥ ਆਨੰਦ ਹਰਿ ਰੂਪ ਦਿਖਾਇਆ ॥੨॥
ਤਿਸ ਹੀ ਕੀ ਓਟ ਸਦੀਵ ॥ ਜਾ ਕੇ ਕੀਨੇ ਹੈ ਜੀਵ ॥ ਸਿਮਰਤ ਹਰਿ ਕਰਤ ਨਿਧਾਨ ॥ ਰਾਖਨਹਾਰ ਨਿਦਾਨ ॥੩॥
ਸਰਬ ਕੀ ਰੇਣ ਹੋਵੀਜੈ ॥ ਆਪੁ ਮਿਟਾਇ ਮਿਲੀਜੈ ॥ ਅਨਦਿਨੁ ਧਿਆਈਐ ਨਾਮੁ ॥ ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥
ਰਾਮਕਲੀ ਮਹਲਾ ੫ ॥
ਕਾਰਨ ਕਰਨ ਕਰੀਮ ॥ ਸਰਬ ਪ੍ਰਤਿਪਾਲ ਰਹੀਮ ॥ ਅਲਹ ਅਲਖ ਅਪਾਰ ॥ ਖੁਦਿ ਖੁਦਾਇ ਵਡ ਬੇਸੁਮਾਰ ॥੧॥

Ang 896

raamakalee mahalaa panjavaa ||
jis kee tis kee kar maan ||
aapan laeh gumaan ||
jis kaa too tis kaa sabh koi ||
tiseh araadh sadhaa sukh hoi ||1||
kaahe bhram bhrameh bigaane ||
naam binaa kichh kaam na aavai meraa meraa kar bahut pachhutaane ||1|| rahaau ||
jo jo karai soiee maan leh ||
bin maane ral hoveh kheh ||
tis kaa bhaanaa laagai meeThaa ||
gur prasaadh virale man vooThaa ||2||
veparavaahu agochar aap ||
aaTh pahar man taa kau jaap ||
jis chit aae binaseh dhukhaa ||
halat palat teraa uoojal mukhaa ||3||
kaun kaun udhare gun gai ||
ganan na jaiee keem na pai ||
booddat loh saadhasa(n)g tarai ||
naanak jiseh paraapat karai ||4||31||42||
raamakalee mahalaa panjavaa ||
man maeh jaap bhagava(n)t ||
gur poorai ih dheeno ma(n)t ||
miTe sagal bhai traas ||
pooran hoiee aas ||1||
safal sevaa gurdhevaa ||
keemat kichh kahan na jaiee saache sach alakh abhevaa ||1|| rahaau ||
karan karaavan aap ||
tis kau sadhaa man jaap || tis kee sevaa kar neet ||
sach sahaj sukh paaveh meet ||2||
saahib meraa at bhaaraa ||
khin meh thaap uthaapanahaaraa ||
tis bin avar na koiee ||
jan kaa raakhaa soiee ||3||
kar kirapaa aradhaas suneejai ||
apane sevak kau dharasan dheejai ||
naanak jaapee jap jaap ||
sabh te uooch jaa kaa parataap ||4||32||43||
raamakalee mahalaa panjavaa ||
birathaa bharavaasaa lok ||
Thaakur prabh teree Tek ||
avar chhooTee sabh aas ||
achi(n)t Thaakur bheTe gunataas ||1||
eko naam dhiaai man mere ||
kaaraj teraa hovai pooraa har har har gun gai man mere ||1|| rahaau ||
tum hee kaaran karan ||
charan kamal har saran ||
man tan har ohee dhiaaiaa ||
aana(n)dh har roop dhikhaiaa ||2||
tis hee kee oT sadheev ||
jaa ke keene hai jeev ||
simarat har karat nidhaan ||
raakhanahaar nidhaan ||3||
sarab kee ren hoveejai ||
aap miTai mileejai ||
anadhin dhiaaieeaai naam ||
safal naanak ih kaam ||4||33||44||
raamakalee mahalaa panjavaa ||
kaaran karan kareem ||
sarab pratipaal raheem ||
aleh alakh apaar ||
khudh khudhai vadd besumaar ||1||