ੴ ਸਤਿਗੁਰ ਪ੍ਰਸਾਦਿ ॥
ਦੇਵਗੰਧਾਰੀ ਮਹਲਾ ੫ ॥
ਅਪੁਨੇ ਸਤਿਗੁਰ ਪਹਿ ਬਿਨਉ ਕਹਿਆ ॥ ਭਏ ਕ੍ਰਿਪਾਲ ਦਇਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਇਆ ॥ ਰਹਾਉ ॥
ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਨੁ ਅਵਗੁਨੁ ਸਭੁ ਸਹਿਆ ॥ ਕਰੁ ਮਸਤਕਿ ਧਾਰਿ ਸਾਜਿ ਨਿਵਾਜੇ ਮੁਏ ਦੁਸਟ ਜੋ ਖਇਆ ॥੧॥
ਪਰਉਪਕਾਰੀ ਸਰਬ ਸਧਾਰੀ ਸਫਲ ਦਰਸਨ ਸਹਜਇਆ ॥ ਕਹੁ ਨਾਨਕ ਨਿਰਗੁਣ ਕਉ ਦਾਤਾ ਚਰਣ ਕਮਲ ਉਰ ਧਰਿਆ ॥੨॥੨੪॥
ਦੇਵਗੰਧਾਰੀ ਮਹਲਾ ੫ ॥
ਅਨਾਥ ਨਾਥ ਪ੍ਰਭ ਹਮਾਰੇ ॥ ਸਰਨਿ ਆਇਓ ਰਾਖਨਹਾਰੇ ॥ ਰਹਾਉ ॥
ਸਰਬ ਪਾਖ ਰਾਖੁ ਮੁਰਾਰੇ ॥ ਆਗੈ ਪਾਛੈ ਅੰਤੀ ਵਾਰੇ ॥੧॥
ਜਬ ਚਿਤਵਉ ਤਬ ਤੁਹਾਰੇ ॥ ਉਨ ਸਮ੍ਹ੍ਹਾਰਿ ਮੇਰਾ ਮਨੁ ਸਧਾਰੇ ॥੨॥
ਸੁਨਿ ਗਾਵਉ ਗੁਰ ਬਚਨਾਰੇ ॥ ਬਲਿ ਬਲਿ ਜਾਉ ਸਾਧ ਦਰਸਾਰੇ ॥੩॥
ਮਨ ਮਹਿ ਰਾਖਉ ਏਕ ਅਸਾਰੇ ॥ ਨਾਨਕ ਪ੍ਰਭ ਮੇਰੇ ਕਰਨੈਹਾਰੇ ॥੪॥੨੫॥
ਦੇਵਗੰਧਾਰੀ ਮਹਲਾ ੫ ॥
ਪ੍ਰਭ ਇਹੈ ਮਨੋਰਥੁ ਮੇਰਾ ॥ ਕ੍ਰਿਪਾ ਨਿਧਾਨ ਦਇਆਲ ਮੋਹਿ ਦੀਜੈ ਕਰਿ ਸੰਤਨ ਕਾ ਚੇਰਾ ॥ ਰਹਾਉ ॥
ਪ੍ਰਾਤਹਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸੁ ਪਾਵਉ ॥ ਤਨੁ ਮਨੁ ਅਰਪਿ ਕਰਉ ਜਨ ਸੇਵਾ ਰਸਨਾ ਹਰਿ ਗੁਨ ਗਾਵਉ ॥੧॥
ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ ਸੰਤਸੰਗਿ ਨਿਤ ਰਹੀਐ ॥ ਏਕੁ ਅਧਾਰੁ ਨਾਮੁ ਧਨੁ ਮੋਰਾ ਅਨਦੁ ਨਾਨਕ ਇਹੁ ਲਹੀਐ ॥੨॥੨੬॥
ਰਾਗੁ ਦੇਵਗੰਧਾਰੀ ਮਹਲਾ ੫ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਮੀਤਾ ਐਸੇ ਹਰਿ ਜੀਉ ਪਾਏ ॥ ਛੋਡਿ ਨ ਜਾਈ ਸਦ ਹੀ ਸੰਗੇ ਅਨਦਿਨੁ ਗੁਰ ਮਿਲਿ ਗਾਏ ॥੧॥ ਰਹਾਉ ॥
ਮਿਲਿਓ ਮਨੋਹਰੁ ਸਰਬ ਸੁਖੈਨਾ ਤਿਆਗਿ ਨ ਕਤਹੂ ਜਾਏ ॥ ਅਨਿਕ ਅਨਿਕ ਭਾਤਿ ਬਹੁ ਪੇਖੇ ਪ੍ਰਿਅ ਰੋਮ ਨ ਸਮਸਰਿ ਲਾਏ ॥੧॥
ਮੰਦਰਿ ਭਾਗੁ ਸੋਭ ਦੁਆਰੈ ਅਨਹਤ ਰੁਣੁ ਝੁਣੁ ਲਾਏ ॥ ਕਹੁ ਨਾਨਕ ਸਦਾ ਰੰਗੁ ਮਾਣੇ ਗ੍ਰਿਹ ਪ੍ਰਿਅ ਥੀਤੇ ਸਦ ਥਾਏ ॥੨॥੧॥੨੭॥
ਦੇਵਗੰਧਾਰੀ ੫ ॥
ਦਰਸਨ ਨਾਮ ਕਉ ਮਨੁ ਆਛੈ ॥ ਭ੍ਰਮਿ ਆਇਓ ਹੈ ਸਗਲ ਥਾਨ ਰੇ ਆਹਿ ਪਰਿਓ ਸੰਤ ਪਾਛੈ ॥੧॥ ਰਹਾਉ ॥
ਕਿਸੁ ਹਉ ਸੇਵੀ ਕਿਸੁ ਆਰਾਧੀ ਜੋ ਦਿਸਟੈ ਸੋ ਗਾਛੈ ॥
ikOankaar satigur prasaadh ||
dhevaga(n)dhaaree mahalaa panjavaa ||
apune satigur peh binau kahiaa ||
bhe kirapaal dhiaal dhukh bha(n)jan meraa sagal a(n)dhesaraa giaa || rahaau ||
ham paapee paakha(n)ddee lobhee hamaraa gun avagun sabh sahiaa ||
kar masatak dhaar saaj nivaaje mue dhusaT jo khiaa ||1||
paraupakaaree sarab sadhaaree safal dharasan sahajiaa ||
kahu naanak niragun kau dhaataa charan kamal ur dhariaa ||2||24||
dhevaga(n)dhaaree mahalaa panjavaa ||
anaath naath prabh hamaare ||
saran aaio raakhanahaare || rahaau ||
sarab paakh raakh muraare ||
aagai paachhai a(n)tee vaare ||1||
jab chitavau tab tuhaare ||
aun sam(h)aar meraa man sadhaare ||2||
sun gaavau gur bachanaare ||
bal bal jaau saadh dharasaare ||3||
man meh raakhau ek asaare ||
naanak prabh mere karanaihaare ||4||25||
dhevaga(n)dhaaree mahalaa panjavaa ||
prabh ihai manorath meraa ||
kirapaa nidhaan dhiaal moh dheejai kar sa(n)tan kaa cheraa || rahaau ||
praatahakaal laagau jan charanee nis baasur dharas paavau ||
tan man arap karau jan sevaa rasanaa har gun gaavau ||1||
saas saas simarau prabh apunaa sa(n)tasa(n)g nit raheeaai ||
ek adhaar naam dhan moraa anadh naanak ih laheeaai ||2||26||
raag dhevaga(n)dhaaree mahalaa panjavaa ghar teejaa
ikOankaar satigur prasaadh ||
meetaa aaise har jeeau paae ||
chhodd na jaiee sadh hee sa(n)ge anadhin gur mil gaae ||1|| rahaau ||
milio manohar sarab sukhainaa tiaag na katahoo jaae ||
anik anik bhaat bahu pekhe pria rom na samasar laae ||1||
ma(n)dhar bhaag sobh dhuaarai anahat run jhun laae ||
kahu naanak sadhaa ra(n)g maane gireh pria theete sadh thaae ||2||1||27||
dhevaga(n)dhaaree 5 ||
dharasan naam kau man aachhai ||
bhram aaio hai sagal thaan re aaeh pario sa(n)t paachhai ||1|| rahaau ||
kis hau sevee kis aaraadhee jo dhisaTai so gaachhai ||