Sri Guru Granth Sahib

ਅੰਗ ੫੩੧

ਦੇਵਗੰਧਾਰੀ ੫ ॥
ਮਾਈ ਜੋ ਪ੍ਰਭ ਕੇ ਗੁਨ ਗਾਵੈ ॥ ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥
ਸੁੰਦਰੁ ਸੁਘੜੁ ਸੂਰੁ ਸੋ ਬੇਤਾ ਜੋ ਸਾਧੂ ਸੰਗੁ ਪਾਵੈ ॥ ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥੧॥
ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ ਆਨ ਨ ਦ੍ਰਿਸਟੀ ਆਵੈ ॥ ਨਰਕ ਰੋਗ ਨਹੀ ਹੋਵਤ ਜਨ ਸੰਗਿ ਨਾਨਕ ਜਿਸੁ ਲੜਿ ਲਾਵੈ ॥੨॥੧੪॥
ਦੇਵਗੰਧਾਰੀ ੫ ॥
ਚੰਚਲੁ ਸੁਪਨੈ ਹੀ ਉਰਝਾਇਓ ॥ ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ ॥੧॥ ਰਹਾਉ ॥
ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ ॥ ਲੋਭ ਸੁਨੈ ਮਨਿ ਸੁਖੁ ਕਰਿ ਮਾਨੈ ਬੇਗਿ ਤਹਾ ਉਠਿ ਧਾਇਓ ॥੧॥
ਫਿਰਤ ਫਿਰਤ ਬਹੁਤੁ ਸ੍ਰਮੁ ਪਾਇਓ ਸੰਤ ਦੁਆਰੈ ਆਇਓ ॥ ਕਰੀ ਕ੍ਰਿਪਾ ਪਾਰਬ੍ਰਹਮਿ ਸੁਆਮੀ ਨਾਨਕ ਲੀਓ ਸਮਾਇਓ ॥੨॥੧੫॥
ਦੇਵਗੰਧਾਰੀ ੫ ॥
ਸਰਬ ਸੁਖਾ ਗੁਰ ਚਰਨਾ ॥ ਕਲਿਮਲ ਡਾਰਨ ਮਨਹਿ ਸਧਾਰਨ ਇਹ ਆਸਰ ਮੋਹਿ ਤਰਨਾ ॥੧॥ ਰਹਾਉ ॥
ਪੂਜਾ ਅਰਚਾ ਸੇਵਾ ਬੰਦਨ ਇਹੈ ਟਹਲ ਮੋਹਿ ਕਰਨਾ ॥ ਬਿਗਸੈ ਮਨੁ ਹੋਵੈ ਪਰਗਾਸਾ ਬਹੁਰਿ ਨ ਗਰਭੈ ਪਰਨਾ ॥੧॥
ਸਫਲ ਮੂਰਤਿ ਪਰਸਉ ਸੰਤਨ ਕੀ ਇਹੈ ਧਿਆਨਾ ਧਰਨਾ ॥ ਭਇਓ ਕ੍ਰਿਪਾਲੁ ਠਾਕੁਰੁ ਨਾਨਕ ਕਉ ਪਰਿਓ ਸਾਧ ਕੀ ਸਰਨਾ ॥੨॥੧੬॥
ਦੇਵਗੰਧਾਰੀ ਮਹਲਾ ੫ ॥
ਅਪੁਨੇ ਹਰਿ ਪਹਿ ਬਿਨਤੀ ਕਹੀਐ ॥ ਚਾਰਿ ਪਦਾਰਥ ਅਨਦ ਮੰਗਲ ਨਿਧਿ ਸੂਖ ਸਹਜ ਸਿਧਿ ਲਹੀਐ ॥੧॥ ਰਹਾਉ ॥
ਮਾਨੁ ਤਿਆਗਿ ਹਰਿ ਚਰਨੀ ਲਾਗਉ ਤਿਸੁ ਪ੍ਰਭ ਅੰਚਲੁ ਗਹੀਐ ॥ ਆਂਚ ਨ ਲਾਗੈ ਅਗਨਿ ਸਾਗਰ ਤੇ ਸਰਨਿ ਸੁਆਮੀ ਕੀ ਅਹੀਐ ॥੧॥
ਕੋਟਿ ਪਰਾਧ ਮਹਾ ਅਕ੍ਰਿਤਘਨ ਬਹੁਰਿ ਬਹੁਰਿ ਪ੍ਰਭ ਸਹੀਐ ॥ ਕਰੁਣਾ ਮੈ ਪੂਰਨ ਪਰਮੇਸੁਰ ਨਾਨਕ ਤਿਸੁ ਸਰਨਹੀਐ ॥੨॥੧੭॥
ਦੇਵਗੰਧਾਰੀ ੫ ॥
ਗੁਰ ਕੇ ਚਰਨ ਰਿਦੈ ਪਰਵੇਸਾ ॥ ਰੋਗ ਸੋਗ ਸਭਿ ਦੂਖ ਬਿਨਾਸੇ ਉਤਰੇ ਸਗਲ ਕਲੇਸਾ ॥੧॥ ਰਹਾਉ ॥
ਜਨਮ ਜਨਮ ਕੇ ਕਿਲਬਿਖ ਨਾਸਹਿ ਕੋਟਿ ਮਜਨ ਇਸਨਾਨਾ ॥ ਨਾਮੁ ਨਿਧਾਨੁ ਗਾਵਤ ਗੁਣ ਗੋਬਿੰਦ ਲਾਗੋ ਸਹਜਿ ਧਿਆਨਾ ॥੧॥
ਕਰਿ ਕਿਰਪਾ ਅਪੁਨਾ ਦਾਸੁ ਕੀਨੋ ਬੰਧਨ ਤੋਰਿ ਨਿਰਾਰੇ ॥ ਜਪਿ ਜਪਿ ਨਾਮੁ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ॥੨॥੧੮॥ ਛਕੇ ੩ ॥
ਦੇਵਗੰਧਾਰੀ ਮਹਲਾ ੫ ॥
ਮਾਈ ਪ੍ਰਭ ਕੇ ਚਰਨ ਨਿਹਾਰਉ ॥

Ang 531

dhevaga(n)dhaaree 5 ||
maiee jo prabh ke gun gaavai || safal aaiaa jeevan fal taa ko paarabraham liv laavai ||1|| rahaau ||
su(n)dhar sughaR soor so betaa jo saadhoo sa(n)g paavai ||
naam uchaar kare har rasanaa bahuR na jonee dhaavai ||1||
pooran braham raviaa man tan meh aan na dhirasaTee aavai ||
narak rog nahee hovat jan sa(n)g naanak jis laR laavai ||2||14||
dhevaga(n)dhaaree 5 ||
cha(n)chal supanai hee urajhaio ||
eitanee na boojhai kabahoo chalanaa bikal bhio sa(n)g maio ||1|| rahaau ||
kusam ra(n)g sa(n)g ras rachiaa bikhiaa ek upaio ||
lobh sunai man sukh kar maanai beg tahaa uTh dhaio ||1||
firat firat bahut sram paio sa(n)t dhuaarai aaio ||
karee kirapaa paarabraham suaamee naanak leeo samaio ||2||15||
dhevaga(n)dhaaree 5 ||
sarab sukhaa gur charanaa ||
kalimal ddaaran maneh sadhaaran ieh aasar moh taranaa ||1|| rahaau ||
poojaa arachaa sevaa ba(n)dhan ihai Tahal moh karanaa ||
bigasai man hovai paragaasaa bahur na garabhai paranaa ||1||
safal moorat parasau sa(n)tan kee ihai dhiaanaa dharanaa ||
bhio kirapaal Thaakur naanak kau pario saadh kee saranaa ||2||16||
dhevaga(n)dhaaree mahalaa panjavaa ||
apune har peh binatee kaheeaai ||
chaar padhaarath anadh ma(n)gal nidh sookh sahaj sidh laheeaai ||1|| rahaau ||
maan tiaag har charanee laagau tis prabh a(n)chal gaheeaai ||
aa(n)ch na laagai agan saagar te saran suaamee kee aheeaai ||1||
koT paraadh mahaa akirataghan bahur bahur prabh saheeaai ||
karunaa mai pooran paramesur naanak tis saranaheeaai ||2||17||
dhevaga(n)dhaaree 5 ||
gur ke charan ridhai paravesaa ||
rog sog sabh dhookh binaase utare sagal kalesaa ||1|| rahaau ||
janam janam ke kilabikh naaseh koT majan isanaanaa ||
naam nidhaan gaavat gun gobi(n)dh laago sahaj dhiaanaa ||1||
kar kirapaa apunaa dhaas keeno ba(n)dhan tor niraare ||
jap jap naam jeevaa teree baanee naanak dhaas balihaare ||2||18||
chhake 3 ||
dhevaga(n)dhaaree mahalaa panjavaa ||
maiee prabh ke charan nihaarau ||