Sri Guru Granth Sahib

ਅੰਗ ੫੩੦

ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥ ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥੨॥੮॥
ਦੇਵਗੰਧਾਰੀ ੫ ॥
ਸੋ ਪ੍ਰਭੁ ਜਤ ਕਤ ਪੇਖਿਓ ਨੈਣੀ ॥ ਸੁਖਦਾਈ ਜੀਅਨ ਕੋ ਦਾਤਾ ਅੰਮ੍ਰਿਤੁ ਜਾ ਕੀ ਬੈਣੀ ॥੧॥ ਰਹਾਉ ॥
ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥ ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥੧॥
ਕਰਮੁ ਧਰਮੁ ਕਿਛੁ ਉਪਜਿ ਨ ਆਇਓ ਨਹ ਉਪਜੀ ਨਿਰਮਲ ਕਰਣੀ ॥ ਛਾਡਿ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ॥੨॥੯॥
ਦੇਵਗੰਧਾਰੀ ੫ ॥
ਹਰਿ ਰਾਮ ਨਾਮੁ ਜਪਿ ਲਾਹਾ ॥ ਗਤਿ ਪਾਵਹਿ ਸੁਖ ਸਹਜ ਅਨੰਦਾ ਕਾਟੇ ਜਮ ਕੇ ਫਾਹਾ ॥੧॥ ਰਹਾਉ ॥
ਖੋਜਤ ਖੋਜਤ ਖੋਜਿ ਬੀਚਾਰਿਓ ਹਰਿ ਸੰਤ ਜਨਾ ਪਹਿ ਆਹਾ ॥ ਤਿਨੑਾ ਪਰਾਪਤਿ ਏਹੁ ਨਿਧਾਨਾ ਜਿਨੑ ਕੈ ਕਰਮਿ ਲਿਖਾਹਾ ॥੧॥
ਸੇ ਬਡਭਾਗੀ ਸੇ ਪਤਿਵੰਤੇ ਸੇਈ ਪੂਰੇ ਸਾਹਾ ॥ ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨੑ ਹਰਿ ਹਰਿ ਨਾਮੁ ਵਿਸਾਹਾ ॥੨॥੧੦॥
ਦੇਵਗੰਧਾਰੀ ੫ ॥
ਮਨ ਕਹ ਅਹੰਕਾਰਿ ਅਫਾਰਾ ॥ ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥੧॥ ਰਹਾਉ ॥
ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ ॥ ਤਿਸਹਿ ਤਿਆਗਿ ਅਵਰ ਲਪਟਾਵਹਿ ਮਰਿ ਜਨਮਹਿ ਮੁਗਧ ਗਵਾਰਾ ॥੧॥
ਅੰਧ ਗੁੰਗ ਪਿੰਗੁਲ ਮਤਿ ਹੀਨਾ ਪ੍ਰਭ ਰਾਖਹੁ ਰਾਖਨਹਾਰਾ ॥ ਕਰਨ ਕਰਾਵਨਹਾਰ ਸਮਰਥਾ ਕਿਆ ਨਾਨਕ ਜੰਤ ਬਿਚਾਰਾ ॥੨॥੧੧॥
ਦੇਵਗੰਧਾਰੀ ੫ ॥
ਸੋ ਪ੍ਰਭੁ ਨੇਰੈ ਹੂ ਤੇ ਨੇਰੈ ॥ ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸਵੇਰੈ ॥੧॥ ਰਹਾਉ ॥
ਉਧਰੁ ਦੇਹ ਦੁਲਭ ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ ॥ ਘਰੀ ਨ ਮੁਹਤੁ ਨ ਚਸਾ ਬਿਲੰਬਹੁ ਕਾਲੁ ਨਿਤਹਿ ਨਿਤ ਹੇਰੈ ॥੧॥
ਅੰਧ ਬਿਲਾ ਤੇ ਕਾਢਹੁ ਕਰਤੇ ਕਿਆ ਨਾਹੀ ਘਰਿ ਤੇਰੈ ॥ ਨਾਮੁ ਅਧਾਰੁ ਦੀਜੈ ਨਾਨਕ ਕਉ ਆਨਦ ਸੂਖ ਘਨੇਰੈ ॥੨॥੧੨॥ ਛਕੇ ੨ ॥
ਦੇਵਗੰਧਾਰੀ ੫ ॥
ਮਨ ਗੁਰ ਮਿਲਿ ਨਾਮੁ ਅਰਾਧਿਓ ॥ ਸੂਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲੁ ਬਾਧਿਓ ॥੧॥ ਰਹਾਉ ॥
ਕਰਿ ਕਿਰਪਾ ਅਪੁਨਾ ਦਾਸੁ ਕੀਨੋ ਕਾਟੇ ਮਾਇਆ ਫਾਧਿਓ ॥ ਭਾਉ ਭਗਤਿ ਗਾਇ ਗੁਣ ਗੋਬਿਦ ਜਮ ਕਾ ਮਾਰਗੁ ਸਾਧਿਓ ॥੧॥
ਭਇਓ ਅਨੁਗ੍ਰਹੁ ਮਿਟਿਓ ਮੋਰਚਾ ਅਮੋਲ ਪਦਾਰਥੁ ਲਾਧਿਓ ॥ ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ॥੨॥੧੩॥

Ang 530

mahaa kilabikh koT dhokh rogaa prabh dhirasaT tuhaaree haate ||
sovat jaag har har har gaiaa naanak gur charan paraate ||2||8||
dhevaga(n)dhaaree 5 ||
so prabh jat kat pekhio nainee ||
sukhadhaiee jeean ko dhaataa a(n)mrit jaa kee bainee ||1|| rahaau ||
agiaan adheraa sa(n)tee kaaTiaa jeea dhaan gur dhainee ||
kar kirapaa kar leeno apunaa jalate seetal honee ||1||
karam dharam kichh upaj na aaio neh upajee niramal karanee ||
chhaadd siaanap sa(n)jam naanak laago gur kee charanee ||2||9||
dhevaga(n)dhaaree 5 ||
har raam naam jap laahaa ||
gat paaveh sukh sahaj ana(n)dhaa kaaTe jam ke faahaa ||1|| rahaau ||
khojat khojat khoj beechaario har sa(n)t janaa peh aahaa ||
tin(h)aa paraapat eh nidhaanaa jin(h) kai karam likhaahaa ||1||
se baddabhaagee se pativa(n)te seiee poore saahaa ||
su(n)dhar sughaR saroop te naanak jin(h) har har naam visaahaa ||2||10||
dhevaga(n)dhaaree 5 ||
man keh aha(n)kaar afaaraa ||
dhuraga(n)dh apavitr apaavan bheetar jo dheesai so chhaaraa ||1|| rahaau ||
jin keeaa tis simar paraanee jeeau praan jin dhaaraa ||
tiseh tiaag avar lapaTaaveh mar janameh mugadh gavaaraa ||1||
a(n)dh gu(n)g pi(n)gul mat heenaa prabh raakhahu raakhanahaaraa ||
karan karaavanahaar samarathaa kiaa naanak ja(n)t bichaaraa ||2||11||
dhevaga(n)dhaaree 5 ||
so prabh nerai hoo te nerai ||
simar dhiaai gai gun gobi(n)dh dhin rain saajh saverai ||1|| rahaau ||
audhar dheh dhulabh saadhoo sa(n)g har har naam japerai ||
gharee na muhat na chasaa bila(n)bahu kaal niteh nit herai ||1||
a(n)dh bilaa te kaaddahu karate kiaa naahee ghar terai ||
naam adhaar dheejai naanak kau aanadh sookh ghanerai ||2||12||
chhake 2 ||
dhevaga(n)dhaaree 5 ||
man gur mil naam araadhio ||
sookh sahaj aana(n)dh ma(n)gal ras jeevan kaa mool baadhio ||1|| rahaau ||
kar kirapaa apunaa dhaas keeno kaaTe maiaa faadhio ||
bhaau bhagat gai gun gobidh jam kaa maarag saadhio ||1||
bhio anugrahu miTio morachaa amol padhaarath laadhio ||
balihaarai naanak lakh beraa mere Thaakur agam agaadhio ||2||13||