ਦੇਵਗੰਧਾਰੀ ਮਹਲਾ ੫ ॥
ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ ॥ ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ ॥੧॥ ਰਹਾਉ ॥
ਅਗਮ ਅਗੰਮਾ ਕਵਨ ਮਹਿੰਮਾ ਮਨੁ ਜੀਵੈ ਸੁਨਿ ਸੋਊ ॥ ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵਤੋਊ ॥੧॥
ਗੁਰਿ ਸਬਦੁ ਦ੍ਰਿੜਾਇਆ ਪਰਮ ਪਦੁ ਪਾਇਆ ਦੁਤੀਅ ਗਏ ਸੁਖ ਹੋਊ ॥ ਕਹੁ ਨਾਨਕ ਭਵ ਸਾਗਰੁ ਤਰਿਆ ਹਰਿ ਨਿਧਿ ਪਾਈ ਸਹਜੋਊ ॥੨॥੨॥੩੩॥
ਰਾਗੁ ਦੇਵਗੰਧਾਰੀ ਮਹਲਾ ੫ ਘਰੁ ੬
ੴ ਸਤਿਗੁਰ ਪ੍ਰਸਾਦਿ ॥
ਏਕੈ ਰੇ ਹਰਿ ਏਕੈ ਜਾਨ ॥ ਏਕੈ ਰੇ ਗੁਰਮੁਖਿ ਜਾਨ ॥੧॥ ਰਹਾਉ ॥
ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ ਸ੍ਰਬ ਥਾਨ ॥੧॥
ਜਿਉ ਬੈਸੰਤਰੁ ਕਾਸਟ ਮਝਾਰਿ ਬਿਨੁ ਸੰਜਮ ਨਹੀ ਕਾਰਜ ਸਾਰਿ ॥ ਬਿਨੁ ਗੁਰ ਨ ਪਾਵੈਗੋ ਹਰਿ ਜੀ ਕੋ ਦੁਆਰ ॥ ਮਿਲਿ ਸੰਗਤਿ ਤਜਿ ਅਭਿਮਾਨ ਕਹੁ ਨਾਨਕ ਪਾਏ ਹੈ ਪਰਮ ਨਿਧਾਨ ॥੨॥੧॥੩੪॥
ਦੇਵਗੰਧਾਰੀ ੫ ॥
ਜਾਨੀ ਨ ਜਾਈ ਤਾ ਕੀ ਗਾਤਿ ॥੧॥ ਰਹਾਉ ॥
ਕਹ ਪੇਖਾਰਉ ਹਉ ਕਰਿ ਚਤੁਰਾਈ ਬਿਸਮਨ ਬਿਸਮੇ ਕਹਨ ਕਹਾਤਿ ॥੧॥
ਗਣ ਗੰਧਰਬ ਸਿਧ ਅਰੁ ਸਾਧਿਕ ॥ ਸੁਰਿ ਨਰ ਦੇਵ ਬ੍ਰਹਮ ਬ੍ਰਹਮਾਦਿਕ ॥ ਚਤੁਰ ਬੇਦ ਉਚਰਤ ਦਿਨੁ ਰਾਤਿ ॥ ਅਗਮ ਅਗਮ ਠਾਕੁਰੁ ਆਗਾਧਿ ॥ ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪਰੈ ਪਰਾਤਿ ॥੨॥੨॥੩੫॥
ਦੇਵਗੰਧਾਰੀ ਮਹਲਾ ੫ ॥
ਧਿਆਏ ਗਾਏ ਕਰਨੈਹਾਰ ॥ ਭਉ ਨਾਹੀ ਸੁਖ ਸਹਜ ਅਨੰਦਾ ਅਨਿਕ ਓਹੀ ਰੇ ਏਕ ਸਮਾਰ ॥੧॥ ਰਹਾਉ ॥
ਸਫਲ ਮੂਰਤਿ ਗੁਰੁ ਮੇਰੈ ਮਾਥੈ ॥ ਜਤ ਕਤ ਪੇਖਉ ਤਤ ਤਤ ਸਾਥੈ ॥ ਚਰਨ ਕਮਲ ਮੇਰੇ ਪ੍ਰਾਨ ਅਧਾਰ ॥੧॥
ਸਮਰਥ ਅਥਾਹ ਬਡਾ ਪ੍ਰਭੁ ਮੇਰਾ ॥ ਘਟ ਘਟ ਅੰਤਰਿ ਸਾਹਿਬੁ ਨੇਰਾ ॥ ਤਾ ਕੀ ਸਰਨਿ ਆਸਰ ਪ੍ਰਭ ਨਾਨਕ ਜਾ ਕਾ ਅੰਤੁ ਨ ਪਾਰਾਵਾਰ ॥੨॥੩॥੩੬॥
ਦੇਵਗੰਧਾਰੀ ਮਹਲਾ ੫ ॥
ਉਲਟੀ ਰੇ ਮਨ ਉਲਟੀ ਰੇ ॥ ਸਾਕਤ ਸਿਉ ਕਰਿ ਉਲਟੀ ਰੇ ॥ ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥
ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥ ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥੧॥
ਮਾਗਉ ਦਾਨੁ ਕ੍ਰਿਪਾਲ ਕ੍ਰਿਪਾ ਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ ॥
dhevaga(n)dhaaree mahalaa panjavaa ||
mai bahu bidh pekhio dhoojaa naahee ree kouoo ||
kha(n)dd dheep sabh bheetar raviaa poor rahio sabh louoo ||1|| rahaau ||
agam aga(n)maa kavan mahi(n)maa man jeevai sun souoo ||
chaar aasaram chaar bara(n)naa mukat bhe sevatouoo ||1||
gur sabadh dhiraRaiaa param padh paiaa dhuteea ge sukh houoo ||
kahu naanak bhav saagar tariaa har nidh paiee sahajouoo ||2||2||33||
raag dhevaga(n)dhaaree mahalaa panjavaa ghar chhayvaa
ikOankaar satigur prasaadh ||
ekai re har ekai jaan ||
ekai re gurmukh jaan ||1|| rahaau ||
kaahe bhramat hau tum bhramahu na bhaiee raviaa re raviaa srab thaan ||1||
jiau baisa(n)tar kaasaT majhaar bin sa(n)jam nahee kaaraj saar ||
bin gur na paavaigo har jee ko dhuaar ||
mil sa(n)gat taj abhimaan kahu naanak paae hai param nidhaan ||2||1||34||
dhevaga(n)dhaaree 5 ||
jaanee na jaiee taa kee gaat ||1|| rahaau ||
keh pekhaarau hau kar chaturaiee bisaman bisame kahan kahaat ||1||
gan ga(n)dharab sidh ar saadhik ||
sur nar dhev braham brahamaadhik ||
chatur bedh ucharat dhin raat ||
agam agam Thaakur aagaadh ||
gun bea(n)t bea(n)t bhan naanak kahan na jaiee parai paraat ||2||2||35||
dhevaga(n)dhaaree mahalaa panjavaa ||
dhiaae gaae karanaihaar ||
bhau naahee sukh sahaj ana(n)dhaa anik ohee re ek samaar ||1|| rahaau ||
safal moorat gur merai maathai ||
jat kat pekhau tat tat saathai ||
charan kamal mere praan adhaar ||1||
samarath athaeh baddaa prabh meraa ||
ghaT ghaT a(n)tar saahib neraa ||
taakee saran aasar prabh naanak jaa kaa a(n)t na paaraavaar ||2||3||36||
dhevaga(n)dhaaree mahalaa panjavaa ||
aulaTee re man ulaTee re ||
saakat siau kar ulaTee re ||
jhooThai kee re jhooTh pareet chhuTakee re man chhuTakee re saakat sa(n)g na chhuTakee re ||1|| rahaau ||
jiau kaajar bhar ma(n)dhar raakhio jo paisai kaalookhee re ||
dhoorahu hee te bhaag gio hai jis gur mil chhuTakee tirakuTee re ||1||
maagau dhaan kirapaal kirapaa nidh meraa mukh saakat sa(n)g na juTasee re ||