Sri Guru Granth Sahib

ਅੰਗ ੪੭੫

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥
ਮਹਲਾ ੨ ॥
ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥ ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥
ਪਉੜੀ ॥
ਨਾਨਕ ਅੰਤ ਨ ਜਾਪਨੑੀ ਹਰਿ ਤਾ ਕੇ ਪਾਰਾਵਾਰ ॥ ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥ ਇਕਨੑਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥ ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥ ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥
ਸਲੋਕੁ ਮਃ ੧ ॥
ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥ ਇਕਨੑੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨੑਿ ਚੜੇ ॥ ਇਕਿ ਨਿਹਾਲੀ ਪੈ ਸਵਨੑਿ ਇਕਿ ਉਪਰਿ ਰਹਨਿ ਖੜੇ ॥ ਤਿਨੑਾ ਸਵਾਰੇ ਨਾਨਕਾ ਜਿਨੑ ਕਉ ਨਦਰਿ ਕਰੇ ॥੧॥
ਮਹਲਾ ੨ ॥
ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥ ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥ ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥
ਪਉੜੀ ॥
ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥ ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥ ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥ ਸੋ ਕਰੇ ਜਿ ਤਿਸੈ ਰਜਾਇ ॥੨੪॥੧॥ ਸੁਧੁ
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ਰਾਗੁ ਆਸਾ ਬਾਣੀ ਭਗਤਾ ਕੀ ॥
ਕਬੀਰ ਜੀਉ ਨਾਮਦੇਉ ਜੀਉ ਰਵਿਦਾਸ ਜੀਉ ॥
ਆਸਾ ਸ੍ਰੀ ਕਬੀਰ ਜੀਉ ॥
ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥ ਕਵਨ ਕਾਜਿ ਜਗੁ ਉਪਜੈ ਬਿਨਸੈ ਕਹਹੁ ਮੋਹਿ ਸਮਝਾਇਆ ॥੧॥
ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥ ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥੧॥ ਰਹਾਉ ॥
ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ ॥ ਆਪਾ ਪਦੁ ਨਿਰਬਾਣੁ ਨ ਚੀਨੑਿਆ ਇਨ ਬਿਧਿ ਅਭਿਉ ਨ ਚੂਕੇ ॥੨॥
ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ ॥ ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥੩॥
ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ ॥ ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ ॥੪॥੧॥

Ang 475

naanak saa karamaat saahib tuThai jo milai ||1||
mahalaa doojaa ||
eh kinehee chaakaree jit bhau khasam na jai ||
naanak sevak kaaddeeaai j setee khasam samai ||2||
pauRee ||
naanak a(n)t na jaapan(h)ee har taa ke paaraavaar ||
aap karaae saakhatee fir aap karaae maar ||
eikan(h)aa galee ja(n)jeereeaa ik turee chaReh biseeaar ||
aap karaae kare aap hau kai siau karee pukaar ||
naanak karanaa jin keeaa fir tis hee karanee saar ||23||
salok mahalaa pehilaa ||
aape bhaa(n)dde saajian aape pooran dhei ||
eikan(h)ee dhudh samaieeaai ik chul(h)ai rahani(h) chaRe ||
eik nihaalee pai savani(h) ik upar rahan khaRe ||
tin(h)aa savaare naanakaa jin(h) kau nadhar kare ||1||
mahalaa doojaa ||
aape saaje kare aap jaiee bh rakhai aap ||
tis vich ja(n)t upai kai dhekhai thaap uthaap ||
kis no kaheeaai naanakaa sabh kichh aape aap ||2||
pauRee ||
vadde keeaa vaddiaaieeaa kichh kahanaa kahan na jai ||
so karataa kaadhar kareem dhe jeeaa rijak sa(n)baeh ||
saiee kaar kamaavanee dhur chhoddee ti(n)nai pai ||
naanak ekee baaharee hor dhoojee naahee jai ||
so kare j tisai rajai ||24||1|| sudhu
ikOankaar satinaam karataa purakh nirabhau niravair akaal moorat ajoonee saibha(n) guraprasaadh ||
raag aasaa baanee bhagataa kee ||
kabeer jeeau naamadheau jeeau ravidhaas jeeau ||
aasaa sree kabeer jeeau ||
gur charan laag ham binavataa poochhat keh jeeau paiaa ||
kavan kaaj jag upajai binasai kahahu moh samajhaiaa ||1||
dhev karahu dhiaa moh maarag laavahu jit bhai ba(n)dhan tooTai ||
janam maran dhukh feR karam sukh jeea janam te chhooTai ||1|| rahaau ||
maiaa faas ba(n)dh nahee faarai ar man su(n)n na looke ||
aapaa padh nirabaan na cheeni(h)aa in bidh abhiau na chooke ||2||
kahee na upajai upajee jaanai bhaav abhaav bihoonaa ||
audhai asat kee man budh naasee tau sadhaa sahaj liv leenaa ||3||
jiau pratibi(n)b bi(n)b kau milee hai udhak ku(n)bh bigaraanaa ||
kahu kabeer aaisaa gun bhram bhaagaa tau man su(n)n samaanaa(n) ||4||1||