ਪਉੜੀ ॥
ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥ ਸਹਿ ਮੇਲੇ ਤਾ ਨਦਰੀ ਆਈਆ ॥ ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥ ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥ ਸਹਿ ਤੁਠੈ ਨਉ ਨਿਧਿ ਪਾਈਆ ॥੧੮॥
ਸਲੋਕੁ ਮਃ ੧ ॥
ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥ ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥ ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥ ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥ ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥ ਤਾ ਹੋਆ ਪਾਕੁ ਪਵਿਤੁ ॥ ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥ ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥੧॥
ਮਃ ੧ ॥
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥
ਪਉੜੀ ॥
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥ ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥ ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥ ਮੂਰਖੈ ਨਾਲਿ ਨ ਲੁਝੀਐ ॥੧੯॥
ਸਲੋਕੁ ਮਃ ੧ ॥
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥ ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥
ਮਃ ੧ ॥
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥ ਜਿਨੑ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥ ਤਿਨੑ ਨੇਹੁ ਲਗਾ ਰਬ ਸੇਤੀ ਦੇਖਨੑੇ ਵੀਚਾਰਿ ॥ ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥ ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥ ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥ ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹ੍ਹਾ ਮੇਲੁ ॥ ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥੨॥
pauRee ||
satigur vaddaa kar saalaaheeaai jis vich vaddeeaa vaddiaaieeaa ||
seh mele taa nadharee aaieeaa ||
jaa tis bhaanaa taa man vasaieeaa ||
kar hukam masatak hath dhar vichahu maar kaddeeaa buriaaieeaa ||
seh tuThai nau nidh paieeaa ||18||
salok mahalaa pehilaa ||
pahilaa suchaa aap hoi suchai baiThaa aai ||
suche agai rakhion koi na bhiTio jai ||
suchaa hoi kai jeviaa lagaa paRan salok ||
kuhathee jaiee saTiaa kis eh lagaa dhokh ||
a(n)n dhevataa paanee dhevataa baisa(n)tar dhevataa loon pa(n)javaa paiaa ghirat ||
taa hoaa paak pavit ||
paapee siau tan gaddiaa thukaa pieeaa tit ||
jit mukh naam na uoochareh bin naavai ras khaeh ||
naanak evai jaaneeaai tit mukh thukaa paeh ||1||
mahalaa pehilaa ||
bha(n)dd ja(n)meeaai bha(n)dd ni(n)meeaai bha(n)dd ma(n)gan veeaahu ||
bha(n)ddahu hovai dhosatee bha(n)ddahu chalai raahu ||
bha(n)dd muaa bha(n)dd bhaaleeaai bha(n)dd hovai ba(n)dhaan ||
so kiau ma(n)dhaa aakheeaai jit ja(n)meh raajaan ||
bha(n)ddahu hee bha(n)dd uoopajai bha(n)ddai baajh na koi ||
naanak bha(n)ddai baaharaa eko sachaa soi ||
jit mukh sadhaa saalaaheeaai bhaagaa ratee chaar ||
naanak te mukh uoojale tit sachai dharabaar ||2||
pauRee ||
sabh ko aakhai aapanaa jis naahee so chun kaddeeaai ||
keetaa aapo aapanaa aape hee lekhaa sa(n)ddeeaai ||
jaa rahanaa naahee aait jag taa kait gaarab ha(n)ddeeaai ||
ma(n)dhaa kisai na aakheeaai paR akhar eho bujheeaai ||
moorakhai naal na lujheeaai ||19||
salok mahalaa pehilaa ||
naanak fikai boliaai tan man fikaa hoi ||
fiko fikaa sadheeaai fike fikee soi ||
fikaa dharageh saTeeaai muh thukaa fike pai ||
fikaa moorakh aakheeaai paanaa lahai sajai ||1||
mahalaa pehilaa ||
a(n)dharahu jhooThe paij baahar dhuneeaa a(n)dhar fail ||
aThasaTh teerath je naaveh utarai naahee mail ||
jin(h) paT a(n)dhar baahar gudhaR te bhale sa(n)saar ||
tin(h) neh lagaa rab setee dhekhan(h)e veechaar ||
ra(n)g haseh ra(n)g roveh chup bhee kar jaeh ||
paravaeh naahee kisai keree baajh sache naeh ||
dhar vaaT upar kharach ma(n)gaa jabai dhei ta khaeh ||
dheebaan eko kalam ekaa hamaa tum(h)aa mel ||
dhar le lekhaa peeR chhuTai naanakaa jiau tel ||2||