Sri Guru Granth Sahib

ਅੰਗ ੪੭੧

ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥ ਕਰਿ ਅਉਗਣ ਪਛੋਤਾਵਣਾ ॥੧੪॥
ਸਲੋਕੁ ਮਃ ੧ ॥
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥ ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥
ਮਃ ੧ ॥
ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥ ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ ॥ ਕੁਹਿ ਬਕਰਾ ਰਿੰਨੑਿ ਖਾਇਆ ਸਭੁ ਕੋ ਆਖੈ ਪਾਇ ॥ ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥
ਮਃ ੧ ॥
ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥ ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥੩॥
ਮਃ ੧ ॥
ਤਗੁ ਨ ਇੰਦ੍ਰੀ ਤਗੁ ਨ ਨਾਰੀ ॥ ਭਲਕੇ ਥੁਕ ਪਵੈ ਨਿਤ ਦਾੜੀ ॥ ਤਗੁ ਨ ਪੈਰੀ ਤਗੁ ਨ ਹਥੀ ॥ ਤਗੁ ਨ ਜਿਹਵਾ ਤਗੁ ਨ ਅਖੀ ॥ ਵੇਤਗਾ ਆਪੇ ਵਤੈ ॥ ਵਟਿ ਧਾਗੇ ਅਵਰਾ ਘਤੈ ॥ ਲੈ ਭਾੜਿ ਕਰੇ ਵੀਆਹੁ ॥ ਕਢਿ ਕਾਗਲੁ ਦਸੇ ਰਾਹੁ ॥ ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥ ਮਨਿ ਅੰਧਾ ਨਾਉ ਸੁਜਾਣੁ ॥੪॥
ਪਉੜੀ ॥
ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥ ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥ ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥ ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥ ਤਾ ਦਰਗਹ ਪੈਧਾ ਜਾਇਸੀ ॥੧੫॥
ਸਲੋਕ ਮਃ ੧ ॥
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥ ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥ ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥ ਛੋਡੀਲੇ ਪਾਖੰਡਾ ॥ ਨਾਮਿ ਲਇਐ ਜਾਹਿ ਤਰੰਦਾ ॥੧॥
ਮਃ ੧ ॥
ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥ ਉਨੑਾ ਭਿ ਆਵਹਿ ਓਈ ਸਾਦ ॥ ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥ ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥ ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥

Ang 471

na(n)gaa dhojak chaaliaa taa dhisai kharaa ddaraavanaa ||
kar aaugan pachhotaavanaa ||14||
salok mahalaa pehilaa ||
dhiaa kapaeh sa(n)tokh soot jat ga(n)ddee sat vaT ||
eh janeuoo jeea kaa hiee ta paadde ghat ||
naa eh tuTai naa mal lagai naa eh jalai na jai ||
dha(n)nu su maanas naanakaa jo gal chale pai ||
chaukaR mul anaiaa beh chaukai paiaa ||
sikhaa ka(n)n chaRaieeaa gur braahaman thiaa ||
oh muaa oh jhaR piaa vetagaa giaa ||1||
mahalaa pehilaa ||
lakh choreeaa lakh jaareeaa lakh kooReeaa lakh gaal ||
lakh Thageeaa pahinaameeaa raat dhinas jeea naal ||
tag kapaahahu kateeaai baam(h)n vaTe aai ||
kuh bakaraa ri(n)ni(h) khaiaa sabh ko aakhai pai ||
hoi puraanaa suTeeaai bhee fir paieeaai hor ||
naanak tag na tuTiee je tag hovai jor ||2||
mahalaa pehilaa ||
nai ma(n)niaai pat uoopajai saalaahee sach soot ||
dharageh a(n)dhar paieeaai tag na tooTas poot ||3||
mahalaa pehilaa ||
tag na i(n)dhree tag na naaree ||
bhalake thuk pavai nit dhaaRee ||
tag na pairee tag na hathee ||
tag na jihavaa tag na akhee ||
vetagaa aape vatai ||
vaT dhaage avaraa ghatai ||
lai bhaaR kare veeaahu ||
kadd kaagal dhase raahu ||
sun vekhahu lokaa eh viddaan ||
man a(n)dhaa naau sujaan ||4||
pauRee ||
saahib hoi dhiaal kirapaa kare taa saiee kaar karaisee ||
so sevak sevaa kare jis no hukam manaisee ||
hukam ma(n)niaai hovai paravaan taa khasamai kaa mahal paisee ||
khasamai bhaavai so kare manahu chi(n)dhiaa so fal paisee ||
taa dharageh paidhaa jaisee ||15||
salok mahalaa pehilaa ||
guoo biraahaman kau kar laavahu gobar taran na jaiee ||
dhotee Tikaa tai japamaalee dhaan malechhaa(n) khaiee ||
a(n)tar poojaa paReh katebaa sa(n)jam turakaa bhaiee ||
chhoddeele paakha(n)ddaa ||
naam liaai jaeh tara(n)dhaa ||1||
mahalaa pehilaa ||
maanas khaane kareh nivaaj ||
chhuree vagain tin gal taag ||
tin ghar brahaman pooreh naadh ||
aun(h)aa bh aaveh oiee saadh ||
kooRee raas kooRaa vaapaar ||
kooR bol kareh aahaar ||
saram dharam kaa dderaa dhoor ||
naanak kooR rahiaa bharapoor ||
mathai Tikaa teR dhotee kakhaiee ||
hath chhuree jagat kaasaiee ||