Sri Guru Granth Sahib

ਅੰਗ ੪੬੫

ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥ ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥
ਪਉੜੀ ॥
ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥ ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥ ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥ ਸਤਿਗੁਰਿ ਮਿਲਿਐ ਸਚੁ ਪਾਇਆ ਜਿਨੑੀ ਵਿਚਹੁ ਆਪੁ ਗਵਾਇਆ ॥ ਜਿਨਿ ਸਚੋ ਸਚੁ ਬੁਝਾਇਆ ॥੪॥
ਸਲੋਕ ਮਃ ੧ ॥
ਘੜੀਆ ਸਭੇ ਗੋਪੀਆ ਪਹਰ ਕੰਨੑ ਗੋਪਾਲ ॥ ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥ ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ॥ ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ॥੧॥
ਮਃ ੧ ॥
ਵਾਇਨਿ ਚੇਲੇ ਨਚਨਿ ਗੁਰ ॥ ਪੈਰ ਹਲਾਇਨਿ ਫੇਰਨੑਿ ਸਿਰ ॥ ਉਡਿ ਉਡਿ ਰਾਵਾ ਝਾਟੈ ਪਾਇ ॥ ਵੇਖੈ ਲੋਕੁ ਹਸੈ ਘਰਿ ਜਾਇ ॥ ਰੋਟੀਆ ਕਾਰਣਿ ਪੂਰਹਿ ਤਾਲ ॥ ਆਪੁ ਪਛਾੜਹਿ ਧਰਤੀ ਨਾਲਿ ॥ ਗਾਵਨਿ ਗੋਪੀਆ ਗਾਵਨਿ ਕਾਨੑ ॥ ਗਾਵਨਿ ਸੀਤਾ ਰਾਜੇ ਰਾਮ ॥ ਨਿਰਭਉ ਨਿਰੰਕਾਰੁ ਸਚੁ ਨਾਮੁ ॥ ਜਾ ਕਾ ਕੀਆ ਸਗਲ ਜਹਾਨੁ ॥ ਸੇਵਕ ਸੇਵਹਿ ਕਰਮਿ ਚੜਾਉ ॥ ਭਿੰਨੀ ਰੈਣਿ ਜਿਨੑਾ ਮਨਿ ਚਾਉ ॥ ਸਿਖੀ ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ ਲਘਾਏ ਪਾਰਿ ॥ ਕੋਲੂ ਚਰਖਾ ਚਕੀ ਚਕੁ ॥ ਥਲ ਵਾਰੋਲੇ ਬਹੁਤੁ ਅਨੰਤੁ ॥ ਲਾਟੂ ਮਾਧਾਣੀਆ ਅਨਗਾਹ ॥ ਪੰਖੀ ਭਉਦੀਆ ਲੈਨਿ ਨ ਸਾਹ ॥ ਸੂਐ ਚਾੜਿ ਭਵਾਈਅਹਿ ਜੰਤ ॥ ਨਾਨਕ ਭਉਦਿਆ ਗਣਤ ਨ ਅੰਤ ॥ ਬੰਧਨ ਬੰਧਿ ਭਵਾਏ ਸੋਇ ॥ ਪਇਐ ਕਿਰਤਿ ਨਚੈ ਸਭੁ ਕੋਇ ॥ ਨਚਿ ਨਚਿ ਹਸਹਿ ਚਲਹਿ ਸੇ ਰੋਇ ॥ ਉਡਿ ਨ ਜਾਹੀ ਸਿਧ ਨ ਹੋਹਿ ॥ ਨਚਣੁ ਕੁਦਣੁ ਮਨ ਕਾ ਚਾਉ ॥ ਨਾਨਕ ਜਿਨੑ ਮਨਿ ਭਉ ਤਿਨੑਾ ਮਨਿ ਭਾਉ ॥੨॥
ਪਉੜੀ ॥
ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥ ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥ ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥ ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥ ਕੋ ਰਹੈ ਨ ਭਰੀਐ ਪਾਈਐ ॥੫॥
ਸਲੋਕ ਮਃ ੧ ॥
ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥ ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥ ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥ ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥ ਜੋਗੀ ਸੁੰਨਿ ਧਿਆਵਨੑਿ ਜੇਤੇ ਅਲਖ ਨਾਮੁ ਕਰਤਾਰੁ ॥

Ang 465

giaan na galeeiee ddooddeeaai kathanaa karaRaa saar ||
karam milai taa paieeaai hor hikamat hukam khuaar ||2||
pauRee ||
nadhar kareh je aapanee taa nadharee satigur paiaa ||
eh jeeau bahute janam bhara(n)miaa taa satigur sabadh sunaiaa ||
satigur jevadd dhaataa ko nahee sabh suniahu lok sabaiaa ||
satigur miliaai sach paiaa jin(h)ee vichahu aap gavaiaa ||
jin sacho sach bujhaiaa ||4||
salok mahalaa pehilaa ||
ghaReeaa sabhe gopeeaa pahar ka(n)n(h) gopaal ||
gahane paun paanee baisa(n)tar cha(n)dh sooraj avataar ||
sagalee dharatee maal dhan varatan sarab ja(n)jaal ||
naanak musai giaan vihoonee khai giaa jamakaal ||1||
mahalaa pehilaa ||
vain chele nachan gur ||
pair halain ferani(h) sir ||
audd udd raavaa jhaaTai pai ||
vekhai lok hasai ghar jai ||
roTeeaa kaaran pooreh taal ||
aap pachhaaReh dharatee naal ||
gaavan gopeeaa gaavan kaan(h) ||
gaavan seetaa raaje raam ||
nirabhau nira(n)kaar sach naam ||
jaa kaa keeaa sagal jahaan ||
sevak seveh karam chaRaau ||
bhi(n)nee rain jin(h)aa man chaau ||
sikhee sikhiaa gur veechaar ||
nadharee karam laghaae paar ||
koloo charakhaa chakee chak ||
thal vaarole bahut ana(n)t ||
laaToo maadhaaneeaa anagaeh ||
pa(n)khee bhaudheeaa lain na saeh ||
sooaai chaaR bhavaie’eeh ja(n)t ||
naanak bhaudhiaa ganat na a(n)t ||
ba(n)dhan ba(n)dh bhavaae soi ||
piaai kirat nachai sabh koi ||
nach nach haseh chaleh se roi ||
audd na jaahee sidh na hoh ||
nachan kudhan man kaa chaau ||
naanak jin(h) man bhau tin(h)aa man bhaau ||2||
pauRee ||
naau teraa nira(n)kaar hai nai liaai narak na jaieeaai ||
jeeau pi(n)dd sabh tis dhaa dhe khaajai aakh gavaieeaai ||
je loReh cha(n)gaa aapanaa kar pu(n)nahu neech sadhaieeaai ||
je jaravaanaa paraharai jar ves karedhee aaieeaai ||
ko rahai na bhareeaai paieeaai ||5||
salok mahalaa pehilaa ||
musalamaanaa sifat sareeat paR paR kareh beechaar ||
ba(n)dhe se j paveh vich ba(n)dhee vekhan kau dheedhaar ||
hi(n)dhoo saalaahee saalaahan dharasan roop apaar ||
teerath naaveh arachaa poojaa agar vaas bahakaar ||
jogee su(n)n dhiaavani(h) jete alakh naam karataar ||