ਓਨੑੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ ਓਨੑੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥ ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥ ਵਡਿਆਈ ਵਡਾ ਪਾਇਆ ॥੭॥
ਸਲੋਕ ਮਃ ੧ ॥
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥ ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥ ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥ ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥ ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥ ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥ ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥ ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥
ਮਃ ੧ ॥
ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥ ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥ ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥ ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥ ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥ ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥
ਪਉੜੀ ॥
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥ ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨੑੀ ਸਚੁ ਕਮਾਇਆ ॥ ਸਤਿਗੁਰਿ ਮਿਲਿਐ ਸਚੁ ਪਾਇਆ ਜਿਨੑ ਕੈ ਹਿਰਦੈ ਸਚੁ ਵਸਾਇਆ ॥ ਮੂਰਖ ਸਚੁ ਨ ਜਾਣਨੑੀ ਮਨਮੁਖੀ ਜਨਮੁ ਗਵਾਇਆ ॥ ਵਿਚਿ ਦੁਨੀਆ ਕਾਹੇ ਆਇਆ ॥੮॥
ਸਲੋਕੁ ਮਃ ੧ ॥
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥
ਮਃ ੧ ॥
ਲਿਖਿ ਲਿਖਿ ਪੜਿਆ ॥ ਤੇਤਾ ਕੜਿਆ ॥ ਬਹੁ ਤੀਰਥ ਭਵਿਆ ॥ ਤੇਤੋ ਲਵਿਆ ॥ ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ ਸਹੁ ਵੇ ਜੀਆ ਅਪਣਾ ਕੀਆ ॥ ਅੰਨੁ ਨ ਖਾਇਆ ਸਾਦੁ ਗਵਾਇਆ ॥ ਬਹੁ ਦੁਖੁ ਪਾਇਆ ਦੂਜਾ ਭਾਇਆ ॥ ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥ ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥ ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥ ਅਲੁ ਮਲੁ ਖਾਈ ਸਿਰਿ ਛਾਈ ਪਾਈ ॥ ਮੂਰਖਿ ਅੰਧੈ ਪਤਿ ਗਵਾਈ ॥ ਵਿਣੁ ਨਾਵੈ ਕਿਛੁ ਥਾਇ ਨ ਪਾਈ ॥ ਰਹੈ ਬੇਬਾਣੀ ਮੜੀ ਮਸਾਣੀ ॥ ਅੰਧੁ ਨ ਜਾਣੈ ਫਿਰਿ ਪਛੁਤਾਣੀ ॥
on(h)ee ma(n)dhai pair na rakhio kar sukirat dharam kamaiaa ||
on(h)ee dhuneeaa toRe ba(n)dhanaa a(n)n paanee thoRaa khaiaa ||
too(n) bakhaseesee agalaa nit dheveh chaReh savaiaa ||
vaddiaaiee vaddaa paiaa ||7||
salok mahalaa pehilaa ||
purakhaa(n) birakhaa(n) teerathaa(n) taTaa(n) meghaa(n) khetaa(n)h ||
dheepaa(n) loaa(n) ma(n)ddalaa(n) kha(n)ddaa(n) varabha(n)ddaa(n)h ||
a(n)ddaj jeraj utabhujaa(n) khaanee setajaa(n)h ||
so mit jaanai naanakaa saraa(n) meraa(n) ja(n)taeh ||
naanak ja(n)t upai kai sa(n)maale sabhanaeh ||
jin karatai karanaa keeaa chi(n)taa bh karanee taeh ||
so karataa chi(n)taa kare jin upaiaa jag ||
tis johaaree suasat tis tis dheebaan abhag ||
naanak sache naam bin kiaa Tikaa kiaa tag ||1||
mahalaa pehilaa ||
lakh nekeeaa cha(n)giaaieeaa lakh pu(n)naa paravaan ||
lakh tap upar teerathaa(n) sahaj jog bebaan ||
lakh sooratan sa(n)garaam ran meh chhuTeh paraan ||
lakh suratee lakh giaan dhiaan paRe’eh paaTh puraan ||
jin karatai karanaa keeaa likhiaa aavan jaan ||
naanak matee mithiaa karam sachaa neesaan ||2||
pauRee ||
sachaa saahib ek too(n) jin sacho sach varataiaa ||
jis too(n) dheh tis milai sach taa tin(h)ee sach kamaiaa ||
satigur miliaai sach paiaa jin(h) kai hiradhai sach vasaiaa ||
moorakh sach na jaanan(h)ee manmukhee janam gavaiaa ||
vich dhuneeaa kaahe aaiaa ||8||
salok mahalaa pehilaa ||
paR paR gaddee ladhe’eeh paR paR bhare’eh saath ||
paR paR beRee paieeaai paR paR gadde’eeh khaat ||
paRe’eh jete baras baras paRe’eh jete maas ||
paReeaai jetee aarajaa paRe’eh jete saas ||
naanak lekhai ik gal hor haumai jhakhanaa jhaakh ||1||
mahalaa pehilaa ||
likh likh paRiaa ||
tetaa kaRiaa ||
bahu teerath bhaviaa ||
teto laviaa ||
bahu bhekh keeaa dhehee dhukh dheeaa ||
sahu ve jeeaa apanaa keeaa ||
a(n)n na khaiaa saadh gavaiaa ||
bahu dhukh paiaa dhoojaa bhaiaa ||
basatr na pahirai ||
ahinis kaharai ||
mon vigootaa ||
kiau jaagai gur bin sootaa ||
pag upetaanaa ||
apanaa keeaa kamaanaa ||
al mal khaiee sir chhaiee paiee ||
moorakh a(n)dhai pat gavaiee ||
vin naavai kichh thai na paiee ||
rahai bebaanee maRee masaanee ||
a(n)dh na jaanai fir pachhutaanee ||