Sri Guru Granth Sahib

ਅੰਗ ੪੬੩

ਮਹਲਾ ੨ ॥
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥
ਮਃ ੧ ॥
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥ ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥ ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥
ਪਉੜੀ ॥
ਆਪੀਨੑੈ ਆਪੁ ਸਾਜਿਓ ਆਪੀਨੑੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ ਕਰਿ ਆਸਣੁ ਡਿਠੋ ਚਾਉ ॥੧॥
ਸਲੋਕੁ ਮਃ ੧ ॥
ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ ਸਚੇ ਤੇਰੇ ਲੋਅ ਸਚੇ ਆਕਾਰ ॥ ਸਚੇ ਤੇਰੇ ਕਰਣੇ ਸਰਬ ਬੀਚਾਰ ॥ ਸਚਾ ਤੇਰਾ ਅਮਰੁ ਸਚਾ ਦੀਬਾਣੁ ॥ ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥ ਸਚਾ ਤੇਰਾ ਕਰਮੁ ਸਚਾ ਨੀਸਾਣੁ ॥ ਸਚੇ ਤੁਧੁ ਆਖਹਿ ਲਖ ਕਰੋੜਿ ॥ ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥ ਸਚੀ ਤੇਰੀ ਸਿਫਤਿ ਸਚੀ ਸਾਲਾਹ ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥ ਨਾਨਕ ਸਚੁ ਧਿਆਇਨਿ ਸਚੁ ॥ ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥
ਮਃ ੧ ॥
ਵਡੀ ਵਡਿਆਈ ਜਾ ਵਡਾ ਨਾਉ ॥ ਵਡੀ ਵਡਿਆਈ ਜਾ ਸਚੁ ਨਿਆਉ ॥ ਵਡੀ ਵਡਿਆਈ ਜਾ ਨਿਹਚਲ ਥਾਉ ॥ ਵਡੀ ਵਡਿਆਈ ਜਾਣੈ ਆਲਾਉ ॥ ਵਡੀ ਵਡਿਆਈ ਬੁਝੈ ਸਭਿ ਭਾਉ ॥ ਵਡੀ ਵਡਿਆਈ ਜਾ ਪੁਛਿ ਨ ਦਾਤਿ ॥ ਵਡੀ ਵਡਿਆਈ ਜਾ ਆਪੇ ਆਪਿ ॥ ਨਾਨਕ ਕਾਰ ਨ ਕਥਨੀ ਜਾਇ ॥ ਕੀਤਾ ਕਰਣਾ ਸਰਬ ਰਜਾਇ ॥੨॥
ਮਹਲਾ ੨ ॥
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ ਇਕਨੑਾ ਹੁਕਮਿ ਸਮਾਇ ਲਏ ਇਕਨੑਾ ਹੁਕਮੇ ਕਰੇ ਵਿਣਾਸੁ ॥ ਇਕਨੑਾ ਭਾਣੈ ਕਢਿ ਲਏ ਇਕਨੑਾ ਮਾਇਆ ਵਿਚਿ ਨਿਵਾਸੁ ॥ ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥ ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥
ਪਉੜੀ ॥
ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥ ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥ ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹ੍ਹੈ ਦੋਜਕਿ ਚਾਲਿਆ ॥ ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥ ਲਿਖਿ ਨਾਵੈ ਧਰਮੁ ਬਹਾਲਿਆ ॥੨॥
ਸਲੋਕ ਮਃ ੧ ॥
ਵਿਸਮਾਦੁ ਨਾਦ ਵਿਸਮਾਦੁ ਵੇਦ ॥ ਵਿਸਮਾਦੁ ਜੀਅ ਵਿਸਮਾਦੁ ਭੇਦ ॥ ਵਿਸਮਾਦੁ ਰੂਪ ਵਿਸਮਾਦੁ ਰੰਗ ॥ ਵਿਸਮਾਦੁ ਨਾਗੇ ਫਿਰਹਿ ਜੰਤ ॥

Ang 463

mahalaa doojaa ||
je sau cha(n)dhaa ugaveh sooraj chaReh hajaar ||
ete chaanan hodhiaa(n) gur bin ghor a(n)dhaar ||2||
mahalaa pehilaa ||
naanak guroo na chetanee man aapanai suchet ||
chhuTe til booaaR jiau su(n)n(j)e a(n)dhar khet ||
khetai a(n)dhar chhuTiaa kahu naanak sau naeh ||
fale’eeh fule’eeh bapuRe bhee tan vich suaaeh ||3||
pauRee ||
aapeen(h)ai aap saajio aapeen(h)ai rachio naau ||
dhuyee kudharat saajeeaai kar aasan ddiTho chaau ||
dhaataa karataa aap too(n) tus dheveh kareh pasaau ||
too(n) jaanoiee sabhasai dhe laiseh ji(n)dh kavaau ||
kar aasan ddiTho chaau ||1||
salok mahalaa pehilaa ||
sache tere kha(n)dd sache brahama(n)dd ||
sache tere loa sache aakaar ||
sache tere karane sarab beechaar ||
sachaa teraa amar sachaa dheebaan ||
sachaa teraa hukam sachaa furamaan ||
sachaa teraa karam sachaa neesaan ||
sache tudh aakheh lakh karoR ||
sachai sabh taan sachai sabh jor ||
sachee teree sifat sachee saalaeh ||
sachee teree kudharat sache paatisaeh ||
naanak sach dhiaain sach ||
jo mar ja(n)me su kach nikach ||1||
mahalaa pehilaa ||
vaddee vaddiaaiee jaa vaddaa naau ||
vaddee vaddiaaiee jaa sach niaau ||
vaddee vaddiaaiee jaa nihachal thaau ||
vaddee vaddiaaiee jaanai aalaau ||
vaddee vaddiaaiee bujhai sabh bhaau ||
vaddee vaddiaaiee jaa puchh na dhaat ||
vaddee vaddiaaiee jaa aape aap ||
naanak kaar na kathanee jai ||
keetaa karanaa sarab rajai ||2||
mahalaa doojaa ||
eih jag sachai kee hai koThaRee sache kaa vich vaas ||
eikan(h)aa hukam samai le ikan(h)aa hukame kare vinaas ||
eikan(h)aa bhaanai kadd le ikan(h)aa maiaa vich nivaas ||
ev bh aakh na jaapiee j kisai aane raas ||
naanak gurmukh jaaneeaai jaa kau aap kare paragaas ||3||
pauRee ||
naanak jeea upai kai likh naavai dharam bahaaliaa ||
othai sache hee sach nibaRai chun vakh kadde jajamaaliaa ||
thaau na pain kooRiaar muh kaal(h)ai dhojak chaaliaa ||
terai nai rate se jin ge haar ge s Thagan vaaliaa ||
likh naavai dharam bahaaliaa ||2||
salok mahalaa pehilaa ||
visamaadh naadh visamaadh vedh ||
visamaadh jeea visamaadh bhedh ||
visamaadh roop visamaadh ra(n)g ||
visamaadh naage fireh ja(n)t ||