Sri Guru Granth Sahib

ਅੰਗ ੧੪੫

ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥ ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥ ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥ ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥ ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥ ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥ ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ॥੧॥
ਮਃ ੧ ॥
ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥ ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥ ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥ ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥
ਪਉੜੀ ॥
ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥ ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥ ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥ ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥ ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ ॥ ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥ ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥ ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥੧੫॥
ਸਲੋਕੁ ਮਃ ੧ ॥
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
ਮਃ ੩ ॥
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥ ਗੁਰਮੁਖਿ ਕੋਈ ਉਤਰੈ ਪਾਰਿ ॥ ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥੨॥
ਪਉੜੀ ॥
ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥ ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥ ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥ ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥ ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥ ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ ॥ ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥ ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ॥੧੬॥
ਸਲੋਕੁ ਮਃ ੧ ॥
ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥ ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥ ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥ ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥

Ang 145

jaa tudh bhaaveh taa kareh bibhootaa si(n)n(g)ee naadh vajaaveh ||
jaa tudh bhaavai taa paReh katebaa mulaa sekh kahaaveh ||
jaa tudh bhaavai taa hoveh raaje ras kas bahut kamaaveh ||
jaa tudh bhaavai teg vagaaveh sir mu(n)ddee kaT jaaveh ||
jaa tudh bhaavai jaeh dhisa(n)tar sun galaa ghar aaveh ||
jaa tudh bhaavai nai rachaaveh tudh bhaane too(n) bhaaveh ||
naanak ek kahai bena(n)tee hor sagale kooR kamaaveh ||1||
mahalaa pehilaa ||
jaa too(n) vaddaa sabh vaddiaa(n)ieeaa cha(n)gai cha(n)gaa hoiee ||
jaa too(n) sachaa taa sabh ko sachaa kooRaa koi na koiee ||
aakhan vekhan bolan chalan jeevan maranaa dhaat ||
hukam saaj hukamai vich rakhai naanak sachaa aap ||2||
pauRee ||
satigur sev nisa(n)g bharam chukaieeaai ||
satigur aakhai kaar su kaar kamaieeaai ||
satigur hoi dhiaal ta naam dhiaaieeaai ||
laahaa bhagat su saar gurmukh paieeaai ||
manmukh kooR gubaar kooR kamaieeaai ||
sache dhai dhar jai sach chavaa(n)ieeaai ||
sachai a(n)dhar mahal sach bulaieeaai ||
naanak sach sadhaa sachiaar sach samaieeaai ||15||
salok mahalaa pehilaa ||
kal kaatee raaje kaasaiee dharam pa(n)kh kar uddariaa ||
kooR amaavas sach cha(n)dhramaa dheesai naahee keh chaRiaa ||
hau bhaal viku(n)nee hoiee || aadherai raahu na koiee ||
vich haumai kar dhukh roiee ||
kahu naanak kin bidh gat hoiee ||1||
mahalaa teejaa ||
kal keerat paragaT chaanan sa(n)saar ||
gurmukh koiee utarai paar ||
jis no nadhar kare tis dhevai ||
naanak gurmukh ratan so levai ||2||
pauRee ||
bhagataa tai saisaareeaa joR kadhe na aaiaa ||
karataa aap abhul hai na bhulai kisai dhaa bhulaiaa ||
bhagat aape melian jinee sacho sach kamaiaa ||
saisaaree aap khuaaian jinee kooR bol bol bikh khaiaa ||
chalan saar na jaananee kaam karodh vis vadhaiaa ||
bhagat karan har chaakaree jinee anadhin naam dhiaaiaa ||
dhaasan dhaas hoi kai jinee vichahu aap gavaiaa ||
onaa khasamai kai dhar mukh ujale sachai sabadh suhaiaa ||16||
salok mahalaa pehilaa ||
sabaahee saalaeh jinee dhiaaiaa ik man ||
seiee poore saeh vakhatai upar laR mue ||
dhoojai bahute raeh man keeaa matee khi(n)ddeeaa ||
bahut pe asagaeh gote khaeh na nikaleh ||