Sri Guru Granth Sahib

ਅੰਗ ੧੪੭

ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥ ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥੧੮॥
ਸਲੋਕੁ ਮਃ ੧ ॥
ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥ ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥ ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥ ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ ॥ ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥ ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥ ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ ॥੧॥
ਮਃ ੨ ॥
ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥ ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥ ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥ ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥
ਪਉੜੀ ॥
ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥ ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥ ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥ ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥ ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥ ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥ ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥ ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥੧੯॥
ਸਲੋਕ ਮਃ ੧ ॥
ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥ ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥ ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥੧॥
ਮਃ ੧ ॥
ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ ॥ ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥ ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ ॥ ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥ ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥ ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ ॥੨॥
ਪਉੜੀ ॥
ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥ ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥ ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥ ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ ॥ ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥ ਆਪੇ ਦੇਇ ਪਿਆਰੁ ਮੰਨਿ ਵਸਾਈਐ ॥ ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥ ਗੁਰ ਪਰਸਾਦੀ ਬੁਝਿ ਸਚਿ ਸਮਾਈਐ ॥੨੦॥
ਸਲੋਕੁ ਮਃ ੧ ॥
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ॥ ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ ॥ ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ ॥੧॥
ਮਃ ੧ ॥
ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ ॥

Ang 147

sachai sabadh neesaan Thaak na paieeaai ||
sach sun bujh vakhaan mahal bulaieeaai ||18||
salok mahalaa pehilaa ||
pahiraa agan hivai ghar baadhaa bhojan saar karaiee ||
sagale dhookh paanee kar peevaa dharatee haak chalaiee ||
dhar taaraajee a(n)bar tolee pichhai Ta(n)k chaRaiee ||
evadd vadhaa maavaa naahee sabhasai nath chalaiee ||
etaa taan hovai man a(n)dhar karee bh aakh karaiee ||
jevadd saahib tevadd dhaatee dhe dhe kare rajaiee ||
naanak nadhar kare jis upar sach naam vaddiaaiee ||1||
mahalaa doojaa ||
aakhan aakh na rajiaa sunan na raje ka(n)n ||
akhee dhekh na rajeeaa gun gaahak ik va(n)n ||
bhukhiaa bhukh na utarai galee bhukh na jai ||
naanak bhukhaa taa rajai jaa gun keh gunee samai ||2||
pauRee ||
vin sache sabh kooR kooR kamaieeaai ||
vin sache kooRiaar ba(n)n chalaieeaai ||
vin sache tan chhaar chhaar ralaieeaai ||
vin sache sabh bhukh j paijhai khaieeaai ||
vin sache dharabaar kooR na paieeaai ||
kooRai laalach lag mahal khuaaieeaai ||
sabh jag Thagio Thag aaieeaai jaieeaai ||
tan meh tirasanaa ag sabadh bujhaieeaai ||19||
salok mahalaa pehilaa ||
naanak gur sa(n)tokh rukh dharam ful fal giaan ||
ras rasiaa hariaa sadhaa pakai karam dhiaan ||
pat ke saadh khaadhaa lahai dhaanaa kai sir dhaan ||1||
mahalaa pehilaa ||
suine kaa birakh pat paravaalaa ful javehar laal ||
tit fal ratan lageh mukh bhaakhit hiradhai ridhai nihaal ||
naanak karam hovai mukh masatak likhiaa hovai lekh ||
aThisaTh teerath gur kee charanee poojai sadhaa visekh ||
ha(n)s het lobh kop chaare nadheeaa ag ||
paveh dhajheh naanakaa tareeaai karamee lag ||2||
pauRee ||
jeevadhiaa mar maar na pachhotaieeaai ||
jhooThaa ih sa(n)saar kin samajhaieeaai ||
sach na dhare piaar dha(n)dhai dhaieeaai ||
kaal buraa khai kaal sir dhuneeaaieeaai ||
hukamee sir ja(n)dhaar maare dhaieeaai ||
aape dhei piaar ma(n)n vasaieeaai ||
muhat na chasaa vila(n)m bhareeaai paieeaai ||
gur parasaadhee bujh sach samaieeaai ||20||
salok mahalaa pehilaa ||
tumee tumaa vis ak dhatooraa nim fal ||
man mukh vaseh tis jis too(n) chit na aavahee ||
naanak kaheeaai kis ha(n)ddan karamaa baahare ||1||
mahalaa pehilaa ||
mat pa(n)kheroo kirat saath kab utam kab neech ||