ਕਾਨੜਾ ਮਹਲਾ ੫ ॥
ਸਾਧ ਸਰਨਿ ਚਰਨ ਚਿਤੁ ਲਾਇਆ ॥ ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ ਨਾਮ ਮੰਤ੍ਰੁ ਸਤਿਗੁਰੂ ਦ੍ਰਿੜਾਇਆ ॥੧॥ ਰਹਾਉ ॥
ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ ਬਹੁਰਿ ਬਹੁਰਿ ਫਿਰਿ ਧਾਇਆ ॥ ਸੁਖੁ ਪਾਇਆ ਤ੍ਰਿਸਨਾ ਸਭ ਬੁਝੀ ਹੈ ਸਾਂਤਿ ਪਾਈ ਗੁਨ ਗਾਇਆ ॥੧॥
ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ ॥ ਸਾਧਸੰਗਿ ਜਮ ਜੇਵਰੀ ਕਾਟੀ ਨਾਨਕ ਸਹਜਿ ਸਮਾਇਆ ॥੨॥੧੦॥
ਕਾਨੜਾ ਮਹਲਾ ੫ ॥
ਹਰਿ ਕੇ ਚਰਨ ਹਿਰਦੈ ਗਾਇ ॥ ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ ॥੧॥ ਰਹਾਉ ॥
ਸਗਲ ਆਸ ਹੋਤ ਪੂਰਨ ਕੋਟਿ ਜਨਮ ਦੁਖੁ ਜਾਇ ॥੧॥
ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗਿ ਸਮਾਇ ॥ ਤਾਪ ਸੰਤਾਪ ਮਿਟੇ ਨਾਨਕ ਬਾਹੁੜਿ ਕਾਲੁ ਨ ਖਾਇ ॥੨॥੧੧॥
ਕਾਨੜਾ ਮਹਲਾ ੫ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਕਥੀਐ ਸੰਤਸੰਗਿ ਪ੍ਰਭ ਗਿਆਨੁ ॥ ਪੂਰਨ ਪਰਮ ਜੋਤਿ ਪਰਮੇਸੁਰ ਸਿਮਰਤ ਪਾਈਐ ਮਾਨੁ ॥੧॥ ਰਹਾਉ ॥
ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗਿ ॥ ਪਤਿਤ ਪੁਨੀਤ ਹੋਹਿ ਖਿਨ ਭੀਤਰਿ ਪਾਰਬ੍ਰਹਮ ਕੈ ਰੰਗਿ ॥੧॥
ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ ॥ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ॥੨॥੧॥੧੨॥
ਕਾਨੜਾ ਮਹਲਾ ੫ ॥
ਸਾਧਸੰਗਤਿ ਨਿਧਿ ਹਰਿ ਕੋ ਨਾਮ ॥ ਸੰਗਿ ਸਹਾਈ ਜੀਅ ਕੈ ਕਾਮ ॥੧॥ ਰਹਾਉ ॥
ਸੰਤ ਰੇਨੁ ਨਿਤਿ ਮਜਨੁ ਕਰੈ ॥ ਜਨਮ ਜਨਮ ਕੇ ਕਿਲਬਿਖ ਹਰੈ ॥੧॥
ਸੰਤ ਜਨਾ ਕੀ ਊਚੀ ਬਾਨੀ ॥ ਸਿਮਰਿ ਸਿਮਰਿ ਤਰੇ ਨਾਨਕ ਪ੍ਰਾਨੀ ॥੨॥੨॥੧੩॥
ਕਾਨੜਾ ਮਹਲਾ ੫ ॥
ਸਾਧੂ ਹਰਿ ਹਰੇ ਗੁਨ ਗਾਇ ॥ ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ ॥੧॥ ਰਹਾਉ ॥
ਈਤ ਊਤ ਕਹਾ ਲੋੁਭਾਵਹਿ ਏਕ ਸਿਉ ਮਨੁ ਲਾਇ ॥੧॥
ਮਹਾ ਪਵਿਤ੍ਰ ਸੰਤ ਆਸਨੁ ਮਿਲਿ ਸੰਗਿ ਗੋਬਿਦੁ ਧਿਆਇ ॥੨॥
ਸਗਲ ਤਿਆਗਿ ਸਰਨਿ ਆਇਓ ਨਾਨਕ ਲੇਹੁ ਮਿਲਾਇ ॥੩॥੩॥੧੪॥
ਕਾਨੜਾ ਮਹਲਾ ੫ ॥
ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ ॥੧॥ ਰਹਾਉ ॥
ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ ॥੧॥
ਸਿਮਰਤ ਇਕ ਬਾਰ ਹਰਿ ਹਰਿ ਮਿਟਿ ਕੋਟਿ ਕਸਮਲ ਜਾਂਤਿ ॥੨॥
kaanaRaa mahalaa panjavaa ||
saadh saran charan chit laiaa ||
supan kee baat sunee pekhee supanaa naam ma(n)tr satiguroo dhiraRaiaa ||1|| rahaau ||
neh tirapataano raaj joban dhan bahur bahur fir dhaiaa ||
sukh paiaa tirasanaa sabh bujhee hai saa(n)t paiee gun gaiaa ||1||
bin boojhe pasoo kee niaaiee bhram moh biaapio maiaa ||
saadhasa(n)g jam jevaree kaaTee naanak sahaj samaiaa ||2||10||
kaanaRaa mahalaa panjavaa ||
har ke charan hiradhai gai ||
seetalaa sukh saa(n)t moorat simar simar nit dhiaai ||1|| rahaau ||
sagal aas hot pooran koT janam dhukh jai ||1||
pu(n)n dhaan anek kiriaa saadhoo sa(n)g samai ||
taap sa(n)taap miTe naanak baahuR kaal na khai ||2||11||
kaanaRaa mahalaa panjavaa ghar teejaa
ikOankaar satigur prasaadh ||
katheeaai sa(n)tasa(n)g prabh giaan ||
pooran param jot paramesur simarat paieeaai maan ||1|| rahaau ||
aavat jaat rahe sram naase simarat saadhoo sa(n)g ||
patit puneet hoh khin bheetar paarabraham kai ra(n)g ||1||
jo jo kathai sunai har keeratan taa kee dhuramat naas ||
sagal manorath paavai naanak pooran hovai aas ||2||1||12||
kaanaRaa mahalaa panjavaa ||
saadhasa(n)gat nidh har ko naam ||
sa(n)g sahaiee jeea kai kaam ||1|| rahaau ||
sa(n)t ren nit majan karai ||
janam janam ke kilabikh harai ||1||
sa(n)t janaa kee uoochee baanee ||
simar simar tare naanak praanee ||2||2||13||
kaanaRaa mahalaa panjavaa ||
saadhoo har hare gun gai ||
maan tan dhan praan prabh ke simarat dhukh jai ||1|| rahaau ||
e’eet uoot kahaa luobhaaveh ek siau man lai ||1||
mahaa pavitr sa(n)t aasan mil sa(n)g gobidh dhiaai ||2||
sagal tiaag saran aaio naanak leh milai ||3||3||14||
kaanaRaa mahalaa panjavaa ||
pekh pekh bigasaau saajan prabh aapanaa ikaa(n)t ||1|| rahaau ||
aanadhaa sukh sahaj moorat tis aan naahee bhaa(n)t ||1||
simarat ik baar har har miT koT kasamal jaa(n)t ||2||