Sri Guru Granth Sahib

ਅੰਗ ੧੨੯੯

ਜਾ ਕਉ ਸਤਿਗੁਰੁ ਮਇਆ ਕਰੇਹੀ ॥੨॥
ਅਗਿਆਨ ਭਰਮੁ ਬਿਨਸੈ ਦੁਖ ਡੇਰਾ ॥ ਜਾ ਕੈ ਹ੍ਰਿਦੈ ਬਸਹਿ ਗੁਰ ਪੈਰਾ ॥੩॥
ਸਾਧਸੰਗਿ ਰੰਗਿ ਪ੍ਰਭੁ ਧਿਆਇਆ ॥ ਕਹੁ ਨਾਨਕ ਤਿਨਿ ਪੂਰਾ ਪਾਇਆ ॥੪॥੪॥
ਕਾਨੜਾ ਮਹਲਾ ੫ ॥
ਭਗਤਿ ਭਗਤਨ ਹੂੰ ਬਨਿ ਆਈ ॥ ਤਨ ਮਨ ਗਲਤ ਭਏ ਠਾਕੁਰ ਸਿਉ ਆਪਨ ਲੀਏ ਮਿਲਾਈ ॥੧॥ ਰਹਾਉ ॥
ਗਾਵਨਹਾਰੀ ਗਾਵੈ ਗੀਤ ॥ ਤੇ ਉਧਰੇ ਬਸੇ ਜਿਹ ਚੀਤ ॥੧॥
ਪੇਖੇ ਬਿੰਜਨ ਪਰੋਸਨਹਾਰੈ ॥ ਜਿਹ ਭੋਜਨੁ ਕੀਨੋ ਤੇ ਤ੍ਰਿਪਤਾਰੈ ॥੨॥
ਅਨਿਕ ਸ੍ਵਾਂਗ ਕਾਛੇ ਭੇਖਧਾਰੀ ॥ ਜੈਸੋ ਸਾ ਤੈਸੋ ਦ੍ਰਿਸਟਾਰੀ ॥੩॥
ਕਹਨ ਕਹਾਵਨ ਸਗਲ ਜੰਜਾਰ ॥ ਨਾਨਕ ਦਾਸ ਸਚੁ ਕਰਣੀ ਸਾਰ ॥੪॥੫॥
ਕਾਨੜਾ ਮਹਲਾ ੫ ॥
ਤੇਰੋ ਜਨੁ ਹਰਿ ਜਸੁ ਸੁਨਤ ਉਮਾਹਿਓ ॥੧॥ ਰਹਾਉ ॥
ਮਨਹਿ ਪ੍ਰਗਾਸੁ ਪੇਖਿ ਪ੍ਰਭ ਕੀ ਸੋਭਾ ਜਤ ਕਤ ਪੇਖਉ ਆਹਿਓ ॥੧॥
ਸਭ ਤੇ ਪਰੈ ਪਰੈ ਤੇ ਊਚਾ ਗਹਿਰ ਗੰਭੀਰ ਅਥਾਹਿਓ ॥੨॥
ਓਤਿ ਪੋਤਿ ਮਿਲਿਓ ਭਗਤਨ ਕਉ ਜਨ ਸਿਉ ਪਰਦਾ ਲਾਹਿਓ ॥੩॥
ਗੁਰ ਪ੍ਰਸਾਦਿ ਗਾਵੈ ਗੁਣ ਨਾਨਕ ਸਹਜ ਸਮਾਧਿ ਸਮਾਹਿਓ ॥੪॥੬॥
ਕਾਨੜਾ ਮਹਲਾ ੫ ॥
ਸੰਤਨ ਪਹਿ ਆਪਿ ਉਧਾਰਨ ਆਇਓ ॥੧॥ ਰਹਾਉ ॥
ਦਰਸਨ ਭੇਟਤ ਹੋਤ ਪੁਨੀਤਾ ਹਰਿ ਹਰਿ ਮੰਤ੍ਰੁ ਦ੍ਰਿੜਾਇਓ ॥੧॥
ਕਾਟੇ ਰੋਗ ਭਏ ਮਨ ਨਿਰਮਲ ਹਰਿ ਹਰਿ ਅਉਖਧੁ ਖਾਇਓ ॥੨॥
ਅਸਥਿਤ ਭਏ ਬਸੇ ਸੁਖ ਥਾਨਾ ਬਹੁਰਿ ਨ ਕਤਹੂ ਧਾਇਓ ॥੩॥
ਸੰਤ ਪ੍ਰਸਾਦਿ ਤਰੇ ਕੁਲ ਲੋਗਾ ਨਾਨਕ ਲਿਪਤ ਨ ਮਾਇਓ ॥੪॥੭॥
ਕਾਨੜਾ ਮਹਲਾ ੫ ॥
ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥
ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥
ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥
ਕਾਨੜਾ ਮਹਲਾ ੫ ॥
ਠਾਕੁਰ ਜੀਉ ਤੁਹਾਰੋ ਪਰਨਾ ॥ ਮਾਨੁ ਮਹਤੁ ਤੁਮ੍ਹ੍ਹਾਰੈ ਊਪਰਿ ਤੁਮ੍ਹ੍ਹਰੀ ਓਟ ਤੁਮ੍ਹ੍ਹਾਰੀ ਸਰਨਾ ॥੧॥ ਰਹਾਉ ॥
ਤੁਮ੍ਹ੍ਹਰੀ ਆਸ ਭਰੋਸਾ ਤੁਮ੍ਹ੍ਹਰਾ ਤੁਮਰਾ ਨਾਮੁ ਰਿਦੈ ਲੈ ਧਰਨਾ ॥ ਤੁਮਰੋ ਬਲੁ ਤੁਮ ਸੰਗਿ ਸੁਹੇਲੇ ਜੋ ਜੋ ਕਹਹੁ ਸੋਈ ਸੋਈ ਕਰਨਾ ॥੧॥
ਤੁਮਰੀ ਦਇਆ ਮਇਆ ਸੁਖੁ ਪਾਵਉ ਹੋਹੁ ਕ੍ਰਿਪਾਲ ਤ ਭਉਜਲੁ ਤਰਨਾ ॥ ਅਭੈ ਦਾਨੁ ਨਾਮੁ ਹਰਿ ਪਾਇਓ ਸਿਰੁ ਡਾਰਿਓ ਨਾਨਕ ਸੰਤ ਚਰਨਾ ॥੨॥੯॥

Ang 1299

jaa kau satigur miaa karehee ||2||
agiaan bharam binasai dhukh dderaa ||
jaa kai hiradhai baseh gur pairaa ||3||
saadhasa(n)g ra(n)g prabh dhiaaiaa ||
kahu naanak tin pooraa paiaa ||4||4||
kaanaRaa mahalaa panjavaa ||
bhagat bhagatan hoo(n) ban aaiee ||
tan man galat bhe Thaakur siau aapan le’ee milaiee ||1|| rahaau ||
gaavanahaaree gaavai geet ||
te udhare base jeh cheet ||1||
pekhe bi(n)jan parosanahaarai ||
jeh bhojan keeno te tirapataarai ||2||
anik savaiaa(n)g kaachhe bhekhadhaaree ||
jaiso saa taiso dhirasaTaaree ||3||
kahan kahaavan sagal ja(n)jaar ||
naanak dhaas sach karanee saar ||4||5||
kaanaRaa mahalaa panjavaa ||
tero jan har jas sunat umaahio ||1|| rahaau ||
maneh pragaas pekh prabh kee sobhaa jat kat pekhau aahio ||1||
sabh te parai parai te uoochaa gahir ga(n)bheer athaahio ||2||
ot pot milio bhagatan kau jan siau paradhaa laahio ||3||
gur prasaadh gaavai gun naanak sahaj samaadh samaahio ||4||6||
kaanaRaa mahalaa panjavaa ||
sa(n)tan peh aap udhaaran aaio ||1|| rahaau ||
dharasan bheTat hot puneetaa har har ma(n)tr dhiraRaio ||1||
kaaTe rog bhe man niramal har har aaukhadh khaio ||2||
asathit bhe base sukh thaanaa bahur na katahoo dhaio ||3||
sa(n)t prasaadh tare kul logaa naanak lipat na maio ||4||7||
kaanaRaa mahalaa panjavaa ||
bisar giee sabh taat paraiee ||
jab te saadhasa(n)gat moh paiee ||1|| rahaau ||
naa ko bairee nahee bigaanaa sagal sa(n)g ham kau ban aaiee ||1||
jo prabh keeno so bhal maanio eh sumat saadhoo te paiee ||2||
sabh meh rav rahiaa prabh ekai pekh pekh naanak bigasaiee ||3||8||
kaanaRaa mahalaa panjavaa ||
Thaakur jeeau tuhaaro paranaa ||
maan mahat tum(h)aarai uoopar tum(h)ree oT tum(h)aaree saranaa ||1|| rahaau ||
tum(h)ree aas bharosaa tum(h)raa tumaraa naam ridhai lai dharanaa ||
tumaro bal tum sa(n)g suhele jo jo kahahu soiee soiee karanaa ||1||
tumaree dhiaa miaa sukh paavau hoh kirapaal ta bhaujal taranaa ||
abhai dhaan naam har paio sir ddaario naanak sa(n)t charanaa ||2||9||