ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥ ਉਸਤਤਿ ਕਰਹਿ ਪ੍ਰਭ ਤੇਰੀਆ ਮਿਲਿ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ॥੧॥
ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵ ਸਿੰਧੁ ਤੇ ਭਗਤ ਹਰਿ ਜਾਨ ॥ ਤਿਨ ਸੇਵਾ ਹਮ ਲਾਇ ਹਰੇ ਹਮ ਲਾਇ ਹਰੇ ਜਨ ਨਾਨਕ ਕੇ ਹਰਿ ਤੂ ਤੂ ਤੂ ਤੂ ਤੂ ਭਗਵਾਨ ॥੨॥੬॥੧੨॥
ਕਾਨੜਾ ਮਹਲਾ ੫ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਗਾਈਐ ਗੁਣ ਗੋਪਾਲ ਕ੍ਰਿਪਾ ਨਿਧਿ ॥ ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥੧॥ ਰਹਾਉ ॥
ਸਿਮਰਤ ਨਾਮੁ ਮਨਹਿ ਸਾਧਾਰੈ ॥ ਕੋਟਿ ਪਰਾਧੀ ਖਿਨ ਮਹਿ ਤਾਰੈ ॥੧॥
ਜਾ ਕਉ ਚੀਤਿ ਆਵੈ ਗੁਰੁ ਅਪਨਾ ॥ ਤਾ ਕਉ ਦੂਖੁ ਨਹੀ ਤਿਲੁ ਸੁਪਨਾ ॥੨॥
ਜਾ ਕਉ ਸਤਿਗੁਰੁ ਅਪਨਾ ਰਾਖੈ ॥ ਸੋ ਜਨੁ ਹਰਿ ਰਸੁ ਰਸਨਾ ਚਾਖੈ ॥੩॥
ਕਹੁ ਨਾਨਕ ਗੁਰਿ ਕੀਨੀ ਮਇਆ ॥ ਹਲਤਿ ਪਲਤਿ ਮੁਖ ਊਜਲ ਭਇਆ ॥੪॥੧॥
ਕਾਨੜਾ ਮਹਲਾ ੫ ॥
ਆਰਾਧਉ ਤੁਝਹਿ ਸੁਆਮੀ ਅਪਨੇ ॥ ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ ॥੧॥ ਰਹਾਉ ॥
ਤਾ ਕੈ ਹਿਰਦੈ ਬਸਿਓ ਨਾਮੁ ॥ ਜਾ ਕਉ ਸੁਆਮੀ ਕੀਨੋ ਦਾਨੁ ॥੧॥
ਤਾ ਕੈ ਹਿਰਦੈ ਆਈ ਸਾਂਤਿ ॥ ਠਾਕੁਰ ਭੇਟੇ ਗੁਰ ਬਚਨਾਂਤਿ ॥੨॥
ਸਰਬ ਕਲਾ ਸੋਈ ਪਰਬੀਨ ॥ ਨਾਮ ਮੰਤ੍ਰੁ ਜਾ ਕਉ ਗੁਰਿ ਦੀਨ ॥੩॥
ਕਹੁ ਨਾਨਕ ਤਾ ਕੈ ਬਲਿ ਜਾਉ ॥ ਕਲਿਜੁਗ ਮਹਿ ਪਾਇਆ ਜਿਨਿ ਨਾਉ ॥੪॥੨॥
ਕਾਨੜਾ ਮਹਲਾ ੫ ॥
ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥ ਅਨਿਕ ਬਾਰ ਕਰਿ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥੧॥ ਰਹਾਉ ॥
ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉ ॥ ਹੋਇ ਕ੍ਰਿਪਾਲੁ ਤ ਹਰਿ ਹਰਿ ਧਿਆਵਉ ॥੧॥
ਕੋਟਿ ਕਰਮ ਕਰਿ ਦੇਹ ਨ ਸੋਧਾ ॥ ਸਾਧਸੰਗਤਿ ਮਹਿ ਮਨੁ ਪਰਬੋਧਾ ॥੨॥
ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ ॥ ਨਾਮੁ ਲੈਤ ਸਰਬ ਸੁਖ ਪਾਇਆ ॥੩॥
ਪਾਰਬ੍ਰਹਮ ਜਬ ਭਏ ਦਇਆਲ ॥ ਕਹੁ ਨਾਨਕ ਤਉ ਛੂਟੇ ਜੰਜਾਲ ॥੪॥੩॥
ਕਾਨੜਾ ਮਹਲਾ ੫ ॥
ਐਸੀ ਮਾਂਗੁ ਗੋਬਿਦ ਤੇ ॥ ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥
ਪੂਜਾ ਚਰਨਾ ਠਾਕੁਰ ਸਰਨਾ ॥ ਸੋਈ ਕੁਸਲੁ ਜੁ ਪ੍ਰਭ ਜੀਉ ਕਰਨਾ ॥੧॥
ਸਫਲ ਹੋਤ ਇਹ ਦੁਰਲਭ ਦੇਹੀ ॥
tere jan dhiaaveh ik man ik chit te saadhoo sukh paaveh jap har har naam nidhaan ||
ausatat kareh prabh tereeaa mil saadhoo saadh janaa gur satiguroo bhagavaan ||1||
jin kai hiradhai too suaamee te sukh fal paaveh te tare bhav si(n)dh te bhagat har jaan ||
tin sevaa ham lai hare ham lai hare jan naanak ke har too too too too too bhagavaan ||2||6||12||
kaanaRaa mahalaa panjavaa ghar doojaa
ikOankaar satigur prasaadh ||
gaieeaai gun gopaal kirapaa nidh ||
dhukh bidhaaran sukhadhaate satigur jaa kau bheTat hoi sagal sidh ||1|| rahaau ||
simarat naam maneh saadhaarai ||
koT paraadhee khin meh taarai ||1||
jaa kau cheet aavai gur apanaa ||
taa kau dhookh nahee til supanaa ||2||
jaa kau satigur apanaa raakhai ||
so jan har ras rasanaa chaakhai ||3||
kahu naanak gur keenee miaa ||
halat palat mukh uoojal bhiaa ||4||1||
kaanaRaa mahalaa panjavaa ||
aaraadhau tujheh suaamee apane ||
uooThat baiThat sovat jaagat saas saas saas har japane ||1|| rahaau ||
taa kai hiradhai basio naam ||
jaa kau suaamee keeno dhaan ||1||
taa kai hiradhai aaiee saa(n)t ||
Thaakur bheTe gur bachanaa(n)t ||2||
sarab kalaa soiee parabeen || naam ma(n)tr jaa kau gur dheen ||3||
kahu naanak taa kai bal jaau ||
kalijug meh paiaa jin naau ||4||2||
kaanaRaa mahalaa panjavaa ||
keerat prabh kee gaau meree rasanaa(n) ||
anik baar kar ba(n)dhan sa(n)tan uoohaa(n) charan gobi(n)dh jee ke basanaa ||1|| rahaau ||
anik bhaa(n)t kar dhuaar na paavau ||
hoi kirapaal ta har har dhiaavau ||1||
koT karam kar dheh na sodhaa ||
saadhasa(n)gat meh man parabodhaa ||2||
tirasan na boojhee bahu ra(n)g maiaa ||
naam lait sarab sukh paiaa ||3||
paarabraham jab bhe dhiaal ||
kahu naanak tau chhooTe ja(n)jaal ||4||3||
kaanaRaa mahalaa panjavaa ||
aaisee maa(n)g gobidh te ||
Tahal sa(n)tan kee sa(n)g saadhoo kaa har naamaa(n) jap param gate ||1|| rahaau ||
poojaa charanaa Thaakur saranaa ||
soiee kusalu ju prabh jeeau karanaa ||1||
safal hot ieh dhuralabh dhehee ||