Sri Guru Granth Sahib

ਅੰਗ ੧੨੮੭

ਸਲੋਕ ਮਃ ੧ ॥
ਰਾਤੀ ਕਾਲੁ ਘਟੈ ਦਿਨਿ ਕਾਲੁ ॥ ਛਿਜੈ ਕਾਇਆ ਹੋਇ ਪਰਾਲੁ ॥ ਵਰਤਣਿ ਵਰਤਿਆ ਸਰਬ ਜੰਜਾਲੁ ॥ ਭੁਲਿਆ ਚੁਕਿ ਗਇਆ ਤਪ ਤਾਲੁ ॥ ਅੰਧਾ ਝਖਿ ਝਖਿ ਪਇਆ ਝੇਰਿ ॥ ਪਿਛੈ ਰੋਵਹਿ ਲਿਆਵਹਿ ਫੇਰਿ ॥ ਬਿਨੁ ਬੂਝੇ ਕਿਛੁ ਸੂਝੈ ਨਾਹੀ ॥ ਮੋਇਆ ਰੋਂਹਿ ਰੋਂਦੇ ਮਰਿ ਜਾਂਹੀਂ ॥ ਨਾਨਕ ਖਸਮੈ ਏਵੈ ਭਾਵੈ ॥ ਸੇਈ ਮੁਏ ਜਿਨ ਚਿਤਿ ਨ ਆਵੈ ॥੧॥
ਮਃ ੧ ॥
ਮੁਆ ਪਿਆਰੁ ਪ੍ਰੀਤਿ ਮੁਈ ਮੁਆ ਵੈਰੁ ਵਾਦੀ ॥ ਵੰਨੁ ਗਇਆ ਰੂਪੁ ਵਿਣਸਿਆ ਦੁਖੀ ਦੇਹ ਰੁਲੀ ॥ ਕਿਥਹੁ ਆਇਆ ਕਹ ਗਇਆ ਕਿਹੁ ਨ ਸੀਓ ਕਿਹੁ ਸੀ ॥ ਮਨਿ ਮੁਖਿ ਗਲਾ ਗੋਈਆ ਕੀਤਾ ਚਾਉ ਰਲੀ ॥ ਨਾਨਕ ਸਚੇ ਨਾਮ ਬਿਨੁ ਸਿਰ ਖੁਰ ਪਤਿ ਪਾਟੀ ॥੨॥
ਪਉੜੀ ॥
ਅੰਮ੍ਰਿਤ ਨਾਮੁ ਸਦਾ ਸੁਖਦਾਤਾ ਅੰਤੇ ਹੋਇ ਸਖਾਈ ॥ ਬਾਝੁ ਗੁਰੂ ਜਗਤੁ ਬਉਰਾਨਾ ਨਾਵੈ ਸਾਰ ਨ ਪਾਈ ॥ ਸਤਿਗੁਰੁ ਸੇਵਹਿ ਸੇ ਪਰਵਾਣੁ ਜਿਨੑ ਜੋਤੀ ਜੋਤਿ ਮਿਲਾਈ ॥ ਸੋ ਸਾਹਿਬੁ ਸੋ ਸੇਵਕੁ ਤੇਹਾ ਜਿਸੁ ਭਾਣਾ ਮੰਨਿ ਵਸਾਈ ॥ ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ ਅੰਧਾ ਅੰਧੁ ਕਮਾਈ ॥ ਬਿਖਿਆ ਕਦੇ ਹੀ ਰਜੈ ਨਾਹੀ ਮੂਰਖ ਭੁਖ ਨ ਜਾਈ ॥ ਦੂਜੈ ਸਭੁ ਕੋ ਲਗਿ ਵਿਗੁਤਾ ਬਿਨੁ ਸਤਿਗੁਰ ਬੂਝ ਨ ਪਾਈ ॥ ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਸ ਨੋ ਕਿਰਪਾ ਕਰੇ ਰਜਾਈ ॥੨੦॥
ਸਲੋਕ ਮਃ ੧ ॥
ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ ॥ ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ ॥ ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥ ਜਿਨੑ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ॥੧॥
ਮਃ ੧ ॥
ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥ ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥ ਰੂਪੀ ਭੁਖ ਨ ਉਤਰੈ ਜਾਂ ਦੇਖਾਂ ਤਾਂ ਭੁਖ ॥ ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ ॥੨॥
ਮਃ ੧ ॥
ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ ॥ ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ ॥ ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ ॥ ਨਾਨਕ ਸਚੇ ਨਾਮ ਵਿਣੁ ਕੇਤੇ ਡੁਬੇ ਸਾਥ ॥੩॥
ਮਃ ੧ ॥
ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥ ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ ॥ ਜਿਥੈ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ ॥ ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ ॥ ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥੪॥
ਪਉੜੀ ॥
ਇਕਨੑਾ ਗਲੀਂ ਜੰਜੀਰ ਬੰਦਿ ਰਬਾਣੀਐ ॥ ਬਧੇ ਛੁਟਹਿ ਸਚਿ ਸਚੁ ਪਛਾਣੀਐ ॥

Ang 1287

salok mahalaa pehilaa ||
raatee kaal ghaTai dhin kaal ||
chhijai kaiaa hoi paraal ||
varatan varatiaa sarab ja(n)jaal ||
bhuliaa chuk giaa tap taal ||
a(n)dhaa jhakh jhakh piaa jher ||
pichhai roveh liaaveh fer ||
bin boojhe kichh soojhai naahee ||
moiaa ro(n)h ro(n)dhe mar jaa(n)ha(n)ee ||
naanak khasamai evai bhaavai ||
seiee mue jin chit na aavai ||1||
mahalaa pehilaa ||
muaa piaar preet muiee muaa vair vaadhee ||
va(n)n giaa roop vinasiaa dhukhee dheh rulee ||
kithahu aaiaa keh giaa kih na seeo kih see ||
man mukh galaa goieeaa keetaa chaau ralee ||
naanak sache naam bin sir khur pat paaTee ||2||
pauRee ||
a(n)mirat naam sadhaa sukhadhaataa a(n)te hoi sakhaiee ||
baajh guroo jagat bauraanaa naavai saar na paiee ||
satigur seveh se paravaan jin(h) jotee jot milaiee ||
so saahib so sevak tehaa jis bhaanaa ma(n)n vasaiee ||
aapanai bhaanai kahu kin sukh paiaa a(n)dhaa a(n)dh kamaiee ||
bikhiaa kadhe hee rajai naahee moorakh bhukh na jaiee ||
dhoojai sabh ko lag vigutaa bin satigur boojh na paiee ||
satigur seve so sukh paae jis no kirapaa kare rajaiee ||20||
salok mahalaa pehilaa ||
saram dharam dhui naanakaa je dhan palai pai ||
so dhan mitr na kaa(n)ddeeaai jit sir choTaa(n) khai ||
jin kai palai dhan vasai tin kaa naau fakeer ||
jin(h) kai hiradhai too vaseh te nar gunee gaheer ||1||
mahalaa pehilaa ||
dhukhee dhunee saheReeaai jai ta lageh dhukh ||
naanak sache naam bin kisai na lathee bhukh ||
roopee bhukh na utarai jaa(n) dhekhaa(n) taa(n) bhukh ||
jete ras sareer ke tete lageh dhukh ||2||
mahalaa pehilaa ||
a(n)dhee ka(n)mee a(n)dh man man a(n)dhai tan a(n)dh ||
chikaR laiaai kiaa theeaai jaa(n) tuTai pathar ba(n)dh ||
ba(n)dh tuTaa beRee nahee naa tulahaa naa haath ||
naanak sache naam vin kete ddube saath ||3||
mahalaa pehilaa ||
lakh man suinaa lakh man rupaa lakh saahaa sir saeh ||
lakh lasakar lakh vaaje neje lakhee ghoRee paatisaeh ||
jithai sair la(n)ghanaa agan paanee asagaeh ||
ka(n)dhee dhis na aaviee dhaahee pavai kahaeh ||
naanak othai jaane’eeh saeh keiee paatisaeh ||4||
pauRee ||
eikanaa galee(n) ja(n)jeer ba(n)dh rabaaneeaai ||
badhe chhuTeh sach sach pachhaaneeaai ||