Sri Guru Granth Sahib

ਅੰਗ ੧੨੮੮

ਲਿਖਿਆ ਪਲੈ ਪਾਇ ਸੋ ਸਚੁ ਜਾਣੀਐ ॥ ਹੁਕਮੀ ਹੋਇ ਨਿਬੇੜੁ ਗਇਆ ਜਾਣੀਐ ॥ ਭਉਜਲ ਤਾਰਣਹਾਰੁ ਸਬਦਿ ਪਛਾਣੀਐ ॥ ਚੋਰ ਜਾਰ ਜੂਆਰ ਪੀੜੇ ਘਾਣੀਐ ॥ ਨਿੰਦਕ ਲਾਇਤਬਾਰ ਮਿਲੇ ਹੜ੍ਹ੍ਹਵਾਣੀਐ ॥ ਗੁਰਮੁਖਿ ਸਚਿ ਸਮਾਇ ਸੁ ਦਰਗਹ ਜਾਣੀਐ ॥੨੧॥
ਸਲੋਕ ਮਃ ੨ ॥
ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥ ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥ ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥੧॥
ਮਃ ੧ ॥
ਹਰਣਾਂ ਬਾਜਾਂ ਤੈ ਸਿਕਦਾਰਾਂ ਏਨੑਾ ਪੜ੍ਹ੍ਹਿਆ ਨਾਉ ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥ ਸੋ ਪੜਿਆ ਸੋ ਪੰਡਿਤੁ ਬੀਨਾ ਜਿਨੑੀ ਕਮਾਣਾ ਨਾਉ ॥ ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥ ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨੑਿ ਬੈਠੇ ਸੁਤੇ ॥ ਚਾਕਰ ਨਹਦਾ ਪਾਇਨੑਿ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ ਜਿਥੈ ਜੀਆਂ ਹੋਸੀ ਸਾਰ ॥ ਨਕੀਂ ਵਢੀਂ ਲਾਇਤਬਾਰ ॥੨॥
ਪਉੜੀ ॥
ਆਪਿ ਉਪਾਏ ਮੇਦਨੀ ਆਪੇ ਕਰਦਾ ਸਾਰ ॥ ਭੈ ਬਿਨੁ ਭਰਮੁ ਨ ਕਟੀਐ ਨਾਮਿ ਨ ਲਗੈ ਪਿਆਰੁ ॥ ਸਤਿਗੁਰ ਤੇ ਭਉ ਊਪਜੈ ਪਾਈਐ ਮੋਖ ਦੁਆਰ ॥ ਭੈ ਤੇ ਸਹਜੁ ਪਾਈਐ ਮਿਲਿ ਜੋਤੀ ਜੋਤਿ ਅਪਾਰ ॥ ਭੈ ਤੇ ਭੈਜਲੁ ਲੰਘੀਐ ਗੁਰਮਤੀ ਵੀਚਾਰੁ ॥ ਭੈ ਤੇ ਨਿਰਭਉ ਪਾਈਐ ਜਿਸ ਦਾ ਅੰਤੁ ਨ ਪਾਰਾਵਾਰੁ ॥ ਮਨਮੁਖ ਭੈ ਕੀ ਸਾਰ ਨ ਜਾਣਨੀ ਤ੍ਰਿਸਨਾ ਜਲਤੇ ਕਰਹਿ ਪੁਕਾਰ ॥ ਨਾਨਕ ਨਾਵੈ ਹੀ ਤੇ ਸੁਖੁ ਪਾਇਆ ਗੁਰਮਤੀ ਉਰਿ ਧਾਰ ॥੨੨॥
ਸਲੋਕ ਮਃ ੧ ॥
ਰੂਪੈ ਕਾਮੈ ਦੋਸਤੀ ਭੁਖੈ ਸਾਦੈ ਗੰਢੁ ॥ ਲਬੈ ਮਾਲੈ ਘੁਲਿ ਮਿਲਿ ਮਿਚਲਿ ਊਂਘੈ ਸਉੜਿ ਪਲੰਘੁ ॥ ਭੰਉਕੈ ਕੋਪੁ ਖੁਆਰੁ ਹੋਇ ਫਕੜੁ ਪਿਟੇ ਅੰਧੁ ॥ ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ ॥੧॥
ਮਃ ੧ ॥
ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥ ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ ॥ ਏਨਾ ਠਗਨੑਿ ਠਗ ਸੇ ਜਿ ਗੁਰ ਕੀ ਪੈਰੀ ਪਾਹਿ ॥ ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ ॥੨॥
ਪਉੜੀ ॥
ਪੜਿਆ ਲੇਖੇਦਾਰੁ ਲੇਖਾ ਮੰਗੀਐ ॥ ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ ॥ ਅਉਘਟ ਰੁਧੇ ਰਾਹ ਗਲੀਆਂ ਰੋਕੀਆਂ ॥ ਸਚਾ ਵੇਪਰਵਾਹੁ ਸਬਦਿ ਸੰਤੋਖੀਆਂ ॥ ਗਹਿਰ ਗਭੀਰ ਅਥਾਹੁ ਹਾਥ ਨ ਲਭਈ ॥ ਮੁਹੇ ਮੁਹਿ ਚੋਟਾ ਖਾਹੁ ਵਿਣੁ ਗੁਰ ਕੋਇ ਨ ਛੁਟਸੀ ॥ ਪਤਿ ਸੇਤੀ ਘਰਿ ਜਾਹੁ ਨਾਮੁ ਵਖਾਣੀਐ ॥ ਹੁਕਮੀ ਸਾਹ ਗਿਰਾਹ ਦੇਂਦਾ ਜਾਣੀਐ ॥੨੩॥

Ang 1288

likhiaa palai pai so sach jaaneeaai ||
hukamee hoi nibeR giaa jaaneeaai ||
bhaujal taaranahaar sabadh pachhaaneeaai ||
chor jaar jooaar peeRe ghaaneeaai ||
ni(n)dhak laitabaar mile haR(h)vaaneeaai ||
gurmukh sach samai su dharageh jaaneeaai ||21||
salok mahalaa doojaa ||
naau fakeerai paatisaahu moorakh pa(n)ddit naau ||
a(n)dhe kaa naau paarakhoo evai kare guaau ||
eilat kaa naau chaudharee kooRee poore thaau ||
naanak gurmukh jaaneeaai kal kaa eh niaau ||1||
mahalaa pehilaa ||
haranaa(n) baajaa(n) tai sikadhaaraa(n) en(h)aa paRi(h)aa naau ||
faa(n)dhee lagee jaat fahain agai naahee thaau ||
so paRiaa so pa(n)ddit beenaa jin(h)ee kamaanaa naau ||
pahilo dhe jaR a(n)dhar ja(n)mai taa upar hovai chhaa(n)au ||
raaje seeh mukadham kute ||
jai jagaini(h) baiThe sute ||
chaakar nahadhaa paini(h) ghaau ||
rat pit kutiho chaT jaahu ||
jithai jeeaa(n) hosee saar ||
naka(n)ee vadda(n)ee laitabaar ||2||
pauRee ||
aap upaae medhanee aape karadhaa saar ||
bhai bin bharam na kaTeeaai naam na lagai piaar ||
satigur te bhau uoopajai paieeaai mokh dhuaar ||
bhai te sahaj paieeaai mil jotee jot apaar ||
bhai te bhaijal la(n)gheeaai gurmatee veechaar ||
bhai te nirabhau paieeaai jis dhaa a(n)t na paaraavaar ||
manmukh bhai kee saar na jaananee tirasanaa jalate kareh pukaar ||
naanak naavai hee te sukh paiaa gurmatee ur dhaar ||22||
salok mahalaa pehilaa ||
roopai kaamai dhosatee bhukhai saadhai ga(n)dd ||
labai maalai ghul mil michal uoo(n)ghai sauR pala(n)gh ||
bha(n)aukai kop khuaar hoi fakaR piTe a(n)dh ||
chupai cha(n)gaa naanakaa vin naavai muh ga(n)dh ||1||
mahalaa pehilaa ||
raaj maal roop jaat joban pa(n)je Thag ||
enee Thagee(n) jag Thagiaa kinai na rakhee laj ||
enaa Thagani(h) Thag se j gur kee pairee paeh ||
naanak karamaa baahare hor kete muThe jaeh ||2||
pauRee ||
paRiaa lekhedhaar lekhaa ma(n)geeaai ||
vin naavai kooRiaar aaukhaa ta(n)geeaai ||
aaughaT rudhe raeh galeeaa(n) rokeeaa(n) ||
sachaa veparavaahu sabadh sa(n)tokheeaa(n) ||
gahir gabheer athaahu haath na labhiee ||
muhe muh choTaa khaahu vin gur koi na chhuTasee ||
pat setee ghar jaahu naam vakhaaneeaai ||
hukamee saeh giraeh dhe(n)dhaa jaaneeaai ||23||