ਇਕਿ ਨਗਨ ਫਿਰਹਿ ਦਿਨੁ ਰਾਤਿ ਨੀਂਦ ਨ ਸੋਵਹੀ ॥ ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥ ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥ ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ ॥੧੫॥
ਸਲੋਕ ਮਃ ੩ ॥
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥
ਮਃ ੩ ॥
ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ ॥ ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ ॥ ਨਾਨਕ ਸਾਹਿਬੁ ਮਨਿ ਵਸੈ ਵਿਚਹੁ ਜਾਹਿ ਵਿਕਾਰ ॥੨॥
ਪਉੜੀ ॥
ਇਕਿ ਜੈਨੀ ਉਝੜ ਪਾਇ ਧੁਰਹੁ ਖੁਆਇਆ ॥ ਤਿਨ ਮੁਖਿ ਨਾਹੀ ਨਾਮੁ ਨ ਤੀਰਥਿ ਨੑਾਇਆ ॥ ਹਥੀ ਸਿਰ ਖੋਹਾਇ ਨ ਭਦੁ ਕਰਾਇਆ ॥ ਕੁਚਿਲ ਰਹਹਿ ਦਿਨ ਰਾਤਿ ਸਬਦੁ ਨ ਭਾਇਆ ॥ ਤਿਨ ਜਾਤਿ ਨ ਪਤਿ ਨ ਕਰਮੁ ਜਨਮੁ ਗਵਾਇਆ ॥ ਮਨਿ ਜੂਠੈ ਵੇਜਾਤਿ ਜੂਠਾ ਖਾਇਆ ॥ ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ ॥ ਗੁਰਮੁਖਿ ਓਅੰਕਾਰਿ ਸਚਿ ਸਮਾਇਆ ॥੧੬॥
ਸਲੋਕ ਮਃ ੩ ॥
ਸਾਵਣਿ ਸਰਸੀ ਕਾਮਣੀ ਗੁਰ ਸਬਦੀ ਵੀਚਾਰਿ ॥ ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤਿ ਅਪਾਰਿ ॥੧॥
ਮਃ ੩ ॥
ਸਾਵਣਿ ਦਝੈ ਗੁਣ ਬਾਹਰੀ ਜਿਸੁ ਦੂਜੈ ਭਾਇ ਪਿਆਰੁ ॥ ਨਾਨਕ ਪਿਰ ਕੀ ਸਾਰ ਨ ਜਾਣਈ ਸਭੁ ਸੀਗਾਰੁ ਖੁਆਰੁ ॥੨॥
ਪਉੜੀ ॥
ਸਚਾ ਅਲਖ ਅਭੇਉ ਹਠਿ ਨ ਪਤੀਜਈ ॥ ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥ ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥ ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ ॥ ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ ॥ ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥ ਲਾਹਾ ਨਾਮੁ ਸੰਸਾਰਿ ਅੰਮ੍ਰਿਤੁ ਪੀਜਈ ॥ ਹਰਿ ਭਗਤੀ ਅਸਨੇਹਿ ਗੁਰਮੁਖਿ ਘੀਜਈ ॥੧੭॥
ਸਲੋਕ ਮਃ ੩ ॥
ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ ॥ ਗੁਰ ਸਬਦੀ ਏਕੁ ਪਛਾਣਿਆ ਏਕੋ ਸਚਾ ਸੋਇ ॥ ਮਨੁ ਤਨੁ ਸਚਾ ਸਚੁ ਮਨਿ ਸਚੇ ਸਚੀ ਸੋਇ ॥ ਅੰਦਰਿ ਸਚੀ ਭਗਤਿ ਹੈ ਸਹਜੇ ਹੀ ਪਤਿ ਹੋਇ ॥ ਕਲਿਜੁਗ ਮਹਿ ਘੋਰ ਅੰਧਾਰੁ ਹੈ ਮਨਮੁਖ ਰਾਹੁ ਨ ਕੋਇ ॥ ਸੇ ਵਡਭਾਗੀ ਨਾਨਕਾ ਜਿਨ ਗੁਰਮੁਖਿ ਪਰਗਟੁ ਹੋਇ ॥੧॥
ਮਃ ੩ ॥
ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ ॥ ਜਿਸ ਕੈ ਹੁਕਮਿ ਇੰਦੁ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਂਉ ॥
eik nagan fireh dhin raat na(n)eedh na sovahee ||
eik agan jalaaveh a(n)g aap vigovahee ||
vin naavai tan chhaar kiaa keh rovahee ||
sohan khasam dhuaar j satigur sevahee ||15||
salok mahalaa teejaa ||
baabeehaa a(n)mirat velai boliaa taa(n) dhar sunee pukaar ||
meghai no furamaan hoaa varasahu kirapaa dhaar ||
hau tin kai balihaaranai jinee sach rakhiaa ur dhaar ||
naanak naame sabh hareeaavalee gur kai sabadh veechaar ||1||
mahalaa teejaa ||
baabeehaa iv teree tikhaa na utarai je sau kareh pukaar ||
nadharee satigur paieeaai nadharee upajai piaar ||
naanak saahib man vasai vichahu jaeh vikaar ||2||
pauRee ||
eik jainee ujhaR pai dhurahu khuaaiaa ||
tin mukh naahee naam na teerath n(h)aiaa ||
hathee sir khohai na bhadh karaiaa ||
kuchil raheh dhin raat sabadh na bhaiaa ||
tin jaat na pat na karam janam gavaiaa ||
man jooThai vejaat jooThaa khaiaa ||
bin sabadhai aachaar na kin hee paiaa ||
gurmukh oa(n)kaar sach samaiaa ||16||
salok mahalaa teejaa ||
saavan sarasee kaamanee gur sabadhee veechaar ||
naanak sadhaa suhaaganee gur kai het apaar ||1||
mahalaa teejaa ||
saavan dhajhai gun baaharee jis dhoojai bhai piaar ||
naanak pir kee saar na jaaniee sabh seegaar khuaar ||2||
pauRee ||
sachaa alakh abheau haTh na pateejiee ||
eik gaaveh raag pareeaa raag na bheejiee ||
eik nach nach pooreh taal bhagat na keejiee ||
eik a(n)n na khaeh moorakh tinaa kiaa keejiee ||
tirasanaa hoiee bahut kivai na dheejiee ||
karam vadheh kai loa khap mareejiee ||
laahaa naam sa(n)saar a(n)mrit peejiee ||
har bhagatee asaneh gurmukh gheejiee ||17||
salok mahalaa teejaa ||
gurmukh malaar raag jo kareh tin man tan seetal hoi ||
gur sabadhee ek pachhaaniaa eko sachaa soi ||
man tan sachaa sach man sache sachee soi ||
a(n)dhar sachee bhagat hai sahaje hee pat hoi ||
kalijug meh ghor a(n)dhaar hai manmukh raahu na koi ||
se vaddabhaagee naanakaa jin gurmukh paragaT hoi ||1||
mahalaa teejaa ||
ei(n)dh varasai kar dhiaa lokaa(n) man upajai chaau ||
jis kai hukam i(n)dh varasadhaa tis kai sadh balihaarai jaa(n)au ||