Sri Guru Granth Sahib

ਅੰਗ ੧੧੮੪

ਸੇ ਧਨਵੰਤ ਜਿਨ ਹਰਿ ਪ੍ਰਭੁ ਰਾਸਿ ॥ ਕਾਮ ਕ੍ਰੋਧ ਗੁਰ ਸਬਦਿ ਨਾਸਿ ॥ ਭੈ ਬਿਨਸੇ ਨਿਰਭੈ ਪਦੁ ਪਾਇਆ ॥ ਗੁਰ ਮਿਲਿ ਨਾਨਕਿ ਖਸਮੁ ਧਿਆਇਆ ॥੨॥
ਸਾਧਸੰਗਤਿ ਪ੍ਰਭਿ ਕੀਓ ਨਿਵਾਸ ॥ ਹਰਿ ਜਪਿ ਜਪਿ ਹੋਈ ਪੂਰਨ ਆਸ ॥ ਜਲਿ ਥਲਿ ਮਹੀਅਲਿ ਰਵਿ ਰਹਿਆ ॥ ਗੁਰ ਮਿਲਿ ਨਾਨਕਿ ਹਰਿ ਹਰਿ ਕਹਿਆ ॥੩॥
ਅਸਟ ਸਿਧਿ ਨਵ ਨਿਧਿ ਏਹ ॥ ਕਰਮਿ ਪਰਾਪਤਿ ਜਿਸੁ ਨਾਮੁ ਦੇਹ ॥ ਪ੍ਰਭ ਜਪਿ ਜਪਿ ਜੀਵਹਿ ਤੇਰੇ ਦਾਸ ॥ ਗੁਰ ਮਿਲਿ ਨਾਨਕ ਕਮਲ ਪ੍ਰਗਾਸ ॥੪॥੧੩॥
ਬਸੰਤੁ ਮਹਲਾ ੫ ਘਰੁ ੧ ਇਕ ਤੁਕੇ
ੴ ਸਤਿਗੁਰ ਪ੍ਰਸਾਦਿ ॥
ਸਗਲ ਇਛਾ ਜਪਿ ਪੁੰਨੀਆ ॥ ਪ੍ਰਭਿ ਮੇਲੇ ਚਿਰੀ ਵਿਛੁੰਨਿਆ ॥੧॥
ਤੁਮ ਰਵਹੁ ਗੋਬਿੰਦੈ ਰਵਣ ਜੋਗੁ ॥ ਜਿਤੁ ਰਵਿਐ ਸੁਖ ਸਹਜ ਭੋਗੁ ॥੧॥ ਰਹਾਉ ॥
ਕਰਿ ਕਿਰਪਾ ਨਦਰਿ ਨਿਹਾਲਿਆ ॥ ਅਪਣਾ ਦਾਸੁ ਆਪਿ ਸਮ੍ਹ੍ਹਾਲਿਆ ॥੨॥
ਸੇਜ ਸੁਹਾਵੀ ਰਸਿ ਬਨੀ ॥ ਆਇ ਮਿਲੇ ਪ੍ਰਭ ਸੁਖ ਧਨੀ ॥੩॥
ਮੇਰਾ ਗੁਣੁ ਅਵਗਣੁ ਨ ਬੀਚਾਰਿਆ ॥ ਪ੍ਰਭ ਨਾਨਕ ਚਰਣ ਪੂਜਾਰਿਆ ॥੪॥੧॥੧੪॥
ਬਸੰਤੁ ਮਹਲਾ ੫ ॥
ਕਿਲਬਿਖ ਬਿਨਸੇ ਗਾਇ ਗੁਨਾ ॥ ਅਨਦਿਨ ਉਪਜੀ ਸਹਜ ਧੁਨਾ ॥੧॥
ਮਨੁ ਮਉਲਿਓ ਹਰਿ ਚਰਨ ਸੰਗਿ ॥ ਕਰਿ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੌ ਹਰਿ ਨਾਮ ਰੰਗਿ ॥੧॥ ਰਹਾਉ ॥
ਕਰਿ ਕਿਰਪਾ ਪ੍ਰਗਟੇ ਗੋੁਪਾਲ ॥ ਲੜਿ ਲਾਇ ਉਧਾਰੇ ਦੀਨ ਦਇਆਲ ॥੨॥
ਇਹੁ ਮਨੁ ਹੋਆ ਸਾਧ ਧੂਰਿ ॥ ਨਿਤ ਦੇਖੈ ਸੁਆਮੀ ਹਜੂਰਿ ॥੩॥
ਕਾਮ ਕ੍ਰੋਧ ਤ੍ਰਿਸਨਾ ਗਈ ॥ ਨਾਨਕ ਪ੍ਰਭ ਕਿਰਪਾ ਭਈ ॥੪॥੨॥੧੫॥
ਬਸੰਤੁ ਮਹਲਾ ੫ ॥
ਰੋਗ ਮਿਟਾਏ ਪ੍ਰਭੂ ਆਪਿ ॥ ਬਾਲਕ ਰਾਖੇ ਅਪਨੇ ਕਰ ਥਾਪਿ ॥੧॥
ਸਾਂਤਿ ਸਹਜ ਗ੍ਰਿਹਿ ਸਦ ਬਸੰਤੁ ॥ ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪਿ ਹਰਿ ਹਰਿ ਮੰਤੁ ॥੧॥ ਰਹਾਉ ॥
ਸੋਗ ਸੰਤਾਪ ਕਟੇ ਪ੍ਰਭਿ ਆਪਿ ॥ ਗੁਰ ਅਪੁਨੇ ਕਉ ਨਿਤ ਨਿਤ ਜਾਪਿ ॥੨॥
ਜੋ ਜਨੁ ਤੇਰਾ ਜਪੇ ਨਾਉ ॥ ਸਭਿ ਫਲ ਪਾਏ ਨਿਹਚਲ ਗੁਣ ਗਾਉ ॥੩॥
ਨਾਨਕ ਭਗਤਾ ਭਲੀ ਰੀਤਿ ॥ ਸੁਖਦਾਤਾ ਜਪਦੇ ਨੀਤ ਨੀਤਿ ॥੪॥੩॥੧੬॥
ਬਸੰਤੁ ਮਹਲਾ ੫ ॥
ਹੁਕਮੁ ਕਰਿ ਕੀਨੑੇ ਨਿਹਾਲ ॥ ਅਪਨੇ ਸੇਵਕ ਕਉ ਭਇਆ ਦਇਆਲੁ ॥੧॥
ਗੁਰਿ ਪੂਰੈ ਸਭੁ ਪੂਰਾ ਕੀਆ ॥ ਅੰਮ੍ਰਿਤ ਨਾਮੁ ਰਿਦ ਮਹਿ ਦੀਆ ॥੧॥ ਰਹਾਉ ॥
ਕਰਮੁ ਧਰਮੁ ਮੇਰਾ ਕਛੁ ਨ ਬੀਚਾਰਿਓ ॥

Ang 1184

se dhanava(n)t jin har prabh raas ||
kaam karodh gur sabadh naas ||
bhai binase nirabhai padh paiaa ||
gur mil naanak khasam dhiaaiaa ||2||
saadhasa(n)gat prabh keeo nivaas ||
har jap jap hoiee pooran aas ||
jal thal maheeal rav rahiaa ||
gur mil naanak har har kahiaa ||3||
asaT sidh nav nidh eh || karam paraapat jis naam dheh ||
prabh jap jap jeeveh tere dhaas ||
gur mil naanak kamal pragaas ||4||13||
basa(n)t mahalaa panjavaa ghar pehilaa ik tuke
ikOankaar satigur prasaadh ||
sagal ichhaa jap pu(n)neeaa ||
prabh mele chiree vichhu(n)niaa ||1||
tum ravahu gobi(n)dhai ravan jog ||
jit raviaai sukh sahaj bhog ||1|| rahaau ||
kar kirapaa nadhar nihaaliaa ||
apanaa dhaas aap sam(h)aaliaa ||2||
sej suhaavee ras banee ||
aai mile prabh sukh dhanee ||3||
meraa gun avagan na beechaariaa ||
prabh naanak charan poojaariaa ||4||1||14||
basa(n)t mahalaa panjavaa ||
kilabikh binase gai gunaa ||
anadhin upajee sahaj dhunaa ||1||
man maulio har charan sa(n)g ||
kar kirapaa saadhoo jan bheTe nit raatau har naam ra(n)g ||1|| rahaau ||
kar kirapaa pragaTe guopaal ||
laR lai udhaare dheen dhiaal ||2||
eih man hoaa saadh dhoor ||
nit dhekhai suaamee hajoor ||3||
kaam karodh tirasanaa giee ||
naanak prabh kirapaa bhiee ||4||2||15||
basa(n)t mahalaa panjavaa ||
rog miTaae prabhoo aap ||
baalak raakhe apane kar thaap ||1||
saa(n)t sahaj gireh sadh basa(n)t ||
gur poore kee saranee aae kaliaan roop jap har har ma(n)t ||1|| rahaau ||
sog sa(n)taap kaTe prabh aap ||
gur apune kau nit nit jaap ||2||
jo jan teraa jape naau ||
sabh fal paae nihachal gun gaau ||3||
naanak bhagataa bhalee reet ||
sukhadhaataa japadhe neet neet ||4||3||16||
basa(n)t mahalaa panjavaa ||
hukam kar keen(h)e nihaal ||
apane sevak kau bhiaa dhiaal ||1||
gur poorai sabh pooraa keeaa ||
a(n)mirat naam ridh meh dheeaa ||1|| rahaau ||
karam dharam meraa kachh na beechaario ||