ਸਮਰਥ ਸੁਆਮੀ ਕਾਰਣ ਕਰਣ ॥ ਮੋਹਿ ਅਨਾਥ ਪ੍ਰਭ ਤੇਰੀ ਸਰਣ ॥ ਜੀਅ ਜੰਤ ਤੇਰੇ ਆਧਾਰਿ ॥ ਕਰਿ ਕਿਰਪਾ ਪ੍ਰਭ ਲੇਹਿ ਨਿਸਤਾਰਿ ॥੨॥
ਭਵ ਖੰਡਨ ਦੁਖ ਨਾਸ ਦੇਵ ॥ ਸੁਰਿ ਨਰ ਮੁਨਿ ਜਨ ਤਾ ਕੀ ਸੇਵ ॥ ਧਰਣਿ ਅਕਾਸੁ ਜਾ ਕੀ ਕਲਾ ਮਾਹਿ ॥ ਤੇਰਾ ਦੀਆ ਸਭਿ ਜੰਤ ਖਾਹਿ ॥੩॥
ਅੰਤਰਜਾਮੀ ਪ੍ਰਭ ਦਇਆਲ ॥ ਅਪਣੇ ਦਾਸ ਕਉ ਨਦਰਿ ਨਿਹਾਲਿ ॥ ਕਰਿ ਕਿਰਪਾ ਮੋਹਿ ਦੇਹੁ ਦਾਨੁ ॥ ਜਪਿ ਜੀਵੈ ਨਾਨਕੁ ਤੇਰੋ ਨਾਮੁ ॥੪॥੧੦॥
ਬਸੰਤੁ ਮਹਲਾ ੫ ॥
ਰਾਮ ਰੰਗਿ ਸਭ ਗਏ ਪਾਪ ॥ ਰਾਮ ਜਪਤ ਕਛੁ ਨਹੀ ਸੰਤਾਪ ॥ ਗੋਬਿੰਦ ਜਪਤ ਸਭਿ ਮਿਟੇ ਅੰਧੇਰ ॥ ਹਰਿ ਸਿਮਰਤ ਕਛੁ ਨਾਹਿ ਫੇਰ ॥੧॥
ਬਸੰਤੁ ਹਮਾਰੈ ਰਾਮ ਰੰਗੁ ॥ ਸੰਤ ਜਨਾ ਸਿਉ ਸਦਾ ਸੰਗੁ ॥੧॥ ਰਹਾਉ ॥
ਸੰਤ ਜਨੀ ਕੀਆ ਉਪਦੇਸੁ ॥ ਜਹ ਗੋਬਿੰਦ ਭਗਤੁ ਸੋ ਧੰਨਿ ਦੇਸੁ ॥ ਹਰਿ ਭਗਤਿਹੀਨ ਉਦਿਆਨ ਥਾਨੁ ॥ ਗੁਰ ਪ੍ਰਸਾਦਿ ਘਟਿ ਘਟਿ ਪਛਾਨੁ ॥੨॥
ਹਰਿ ਕੀਰਤਨ ਰਸ ਭੋਗ ਰੰਗੁ ॥ ਮਨ ਪਾਪ ਕਰਤ ਤੂ ਸਦਾ ਸੰਗੁ ॥ ਨਿਕਟਿ ਪੇਖੁ ਪ੍ਰਭੁ ਕਰਣਹਾਰ ॥ ਈਤ ਊਤ ਪ੍ਰਭ ਕਾਰਜ ਸਾਰ ॥੩॥
ਚਰਨ ਕਮਲ ਸਿਉ ਲਗੋ ਧਿਆਨੁ ॥ ਕਰਿ ਕਿਰਪਾ ਪ੍ਰਭਿ ਕੀਨੋ ਦਾਨੁ ॥ ਤੇਰਿਆ ਸੰਤ ਜਨਾ ਕੀ ਬਾਛਉ ਧੂਰਿ ॥ ਜਪਿ ਨਾਨਕ ਸੁਆਮੀ ਸਦ ਹਜੂਰਿ ॥੪॥੧੧॥
ਬਸੰਤੁ ਮਹਲਾ ੫ ॥
ਸਚੁ ਪਰਮੇਸਰੁ ਨਿਤ ਨਵਾ ॥ ਗੁਰ ਕਿਰਪਾ ਤੇ ਨਿਤ ਚਵਾ ॥ ਪ੍ਰਭ ਰਖਵਾਲੇ ਮਾਈ ਬਾਪ ॥ ਜਾ ਕੈ ਸਿਮਰਣਿ ਨਹੀ ਸੰਤਾਪ ॥੧॥
ਖਸਮੁ ਧਿਆਈ ਇਕ ਮਨਿ ਇਕ ਭਾਇ ॥ ਗੁਰ ਪੂਰੇ ਕੀ ਸਦਾ ਸਰਣਾਈ ਸਾਚੈ ਸਾਹਿਬਿ ਰਖਿਆ ਕੰਠਿ ਲਾਇ ॥੧॥ ਰਹਾਉ ॥
ਅਪਣੇ ਜਨ ਪ੍ਰਭਿ ਆਪਿ ਰਖੇ ॥ ਦੁਸਟ ਦੂਤ ਸਭਿ ਭ੍ਰਮਿ ਥਕੇ ॥ ਬਿਨੁ ਗੁਰ ਸਾਚੇ ਨਹੀ ਜਾਇ ॥ ਦੁਖੁ ਦੇਸ ਦਿਸੰਤਰਿ ਰਹੇ ਧਾਇ ॥੨॥
ਕਿਰਤੁ ਓਨੑਾ ਕਾ ਮਿਟਸਿ ਨਾਹਿ ॥ ਓਇ ਅਪਣਾ ਬੀਜਿਆ ਆਪਿ ਖਾਹਿ ॥ ਜਨ ਕਾ ਰਖਵਾਲਾ ਆਪਿ ਸੋਇ ॥ ਜਨ ਕਉ ਪਹੁਚਿ ਨ ਸਕਸਿ ਕੋਇ ॥੩॥
ਪ੍ਰਭਿ ਦਾਸ ਰਖੇ ਕਰਿ ਜਤਨੁ ਆਪਿ ॥ ਅਖੰਡ ਪੂਰਨ ਜਾ ਕੋ ਪ੍ਰਤਾਪੁ ॥ ਗੁਣ ਗੋਬਿੰਦ ਨਿਤ ਰਸਨ ਗਾਇ ॥ ਨਾਨਕੁ ਜੀਵੈ ਹਰਿ ਚਰਣ ਧਿਆਇ ॥੪॥੧੨॥
ਬਸੰਤੁ ਮਹਲਾ ੫ ॥
ਗੁਰ ਚਰਣ ਸਰੇਵਤ ਦੁਖੁ ਗਇਆ ॥ ਪਾਰਬ੍ਰਹਮਿ ਪ੍ਰਭਿ ਕਰੀ ਮਇਆ ॥ ਸਰਬ ਮਨੋਰਥ ਪੂਰਨ ਕਾਮ ॥ ਜਪਿ ਜੀਵੈ ਨਾਨਕੁ ਰਾਮ ਨਾਮ ॥੧॥
ਸਾ ਰੁਤਿ ਸੁਹਾਵੀ ਜਿਤੁ ਹਰਿ ਚਿਤਿ ਆਵੈ ॥ ਬਿਨੁ ਸਤਿਗੁਰ ਦੀਸੈ ਬਿਲਲਾਂਤੀ ਸਾਕਤੁ ਫਿਰਿ ਫਿਰਿ ਆਵੈ ਜਾਵੈ ॥੧॥ ਰਹਾਉ ॥
samarath suaamee kaaran karan ||
moh anaath prabh teree saran ||
jeea ja(n)t tere aadhaar ||
kar kirapaa prabh leh nisataar ||2||
bhav kha(n)ddan dhukh naas dhev ||
sur nar mun jan taa kee sev ||
dharan akaas jaa kee kalaa maeh ||
teraa dheeaa sabh ja(n)t khaeh ||3||
a(n)tarajaamee prabh dhiaal ||
apane dhaas kau nadhar nihaal ||
kar kirapaa moh dheh dhaan ||
jap jeevai naanak tero naam ||4||10||
basa(n)t mahalaa panjavaa ||
raam ra(n)g sabh ge paap ||
raam japat kachh nahee sa(n)taap ||
gobi(n)dh japat sabh miTe a(n)dher ||
har simarat kachh naeh fer ||1||
basa(n)t hamaarai raam ra(n)g ||
sa(n)t janaa siau sadhaa sa(n)g ||1|| rahaau ||
sa(n)t janee keeaa upadhes ||
jeh gobi(n)dh bhagat so dha(n)n dhes ||
har bhagatiheen udhiaan thaan ||
gur prasaadh ghaT ghaT pachhaan ||2||
har keeratan ras bhog ra(n)g ||
man paap karat too sadhaa sa(n)g ||
nikaT pekh prabh karanahaar ||
e’eet uoot prabh kaaraj saar ||3||
charan kamal siau lago dhiaan ||
kar kirapaa prabh keeno dhaan ||
teriaa sa(n)t janaa kee baachhau dhoor ||
jap naanak suaamee sadh hajoor ||4||11||
basa(n)t mahalaa panjavaa ||
sach paramesar nit navaa ||
gur kirapaa te nit chavaa ||
prabh rakhavaale maiee baap ||
jaa kai simaran nahee sa(n)taap ||1||
khasam dhiaaiee ik man ik bhai ||
gur poore kee sadhaa saranaiee saachai saahib rakhiaa ka(n)Th lai ||1|| rahaau ||
apane jan prabh aap rakhe ||
dhusaT dhoot sabh bhram thake ||
bin gur saache nahee jai ||
dhukh dhes dhisa(n)tar rahe dhai ||2||
kirat on(h)aa kaa miTas naeh ||
oi apanaa beejiaa aap khaeh ||
jan kaa rakhavaalaa aap soi ||
jan kau pahuch na sakas koi ||3||
prabh dhaas rakhe kar jatan aap ||
akha(n)dd pooran jaa ko prataap ||
gun gobi(n)dh nit rasan gai ||
naanak jeevai har charan dhiaai ||4||12||
basa(n)t mahalaa panjavaa ||
gur charan sarevat dhukh giaa ||
paarabraham prabh karee miaa ||
sarab manorath pooran kaam ||
jap jeevai naanak raam naam ||1||
saa rut suhaavee jit har chit aavai ||
bin satigur dheesai bilalaa(n)tee saakat fir fir aavai jaavai ||1|| rahaau ||