Sri Guru Granth Sahib

ਅੰਗ ੧੧੮੬

ਤੂ ਵਡ ਦਾਤਾ ਤੂ ਵਡ ਦਾਨਾ ਅਉਰੁ ਨਹੀ ਕੋ ਦੂਜਾ ॥ ਤੂ ਸਮਰਥੁ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ ॥੩॥
ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ ॥ ਕਹੁ ਨਾਨਕ ਢਹਿ ਪਇਆ ਦੁਆਰੈ ਰਖਿ ਲੇਵਹੁ ਮੁਗਧ ਅਜਾਣਾ ॥੪॥੨॥੨੦॥
ਬਸੰਤੁ ਹਿੰਡੋਲ ਮਹਲਾ ੫ ॥
ਮੂਲੁ ਨ ਬੂਝੈ ਆਪੁ ਨ ਸੂਝੈ ਭਰਮਿ ਬਿਆਪੀ ਅਹੰ ਮਨੀ ॥੧॥
ਪਿਤਾ ਪਾਰਬ੍ਰਹਮ ਪ੍ਰਭ ਧਨੀ ॥ ਮੋਹਿ ਨਿਸਤਾਰਹੁ ਨਿਰਗੁਨੀ ॥੧॥ ਰਹਾਉ ॥
ਓਪਤਿ ਪਰਲਉ ਪ੍ਰਭ ਤੇ ਹੋਵੈ ਇਹ ਬੀਚਾਰੀ ਹਰਿ ਜਨੀ ॥੨॥
ਨਾਮ ਪ੍ਰਭੂ ਕੇ ਜੋ ਰੰਗਿ ਰਾਤੇ ਕਲਿ ਮਹਿ ਸੁਖੀਏ ਸੇ ਗਨੀ ॥੩॥
ਅਵਰੁ ਉਪਾਉ ਨ ਕੋਈ ਸੂਝੈ ਨਾਨਕ ਤਰੀਐ ਗੁਰ ਬਚਨੀ ॥੪॥੩॥੨੧॥
ੴ ਸਤਿਗੁਰ ਪ੍ਰਸਾਦਿ ॥
ਰਾਗੁ ਬਸੰਤੁ ਹਿੰਡੋਲ ਮਹਲਾ ੯ ॥
ਸਾਧੋ ਇਹੁ ਤਨੁ ਮਿਥਿਆ ਜਾਨਉ ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥੧॥ ਰਹਾਉ ॥
ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥ ਸੰਗਿ ਤਿਹਾਰੈ ਕਛੂ ਨ ਚਾਲੈ ਤਾਹਿ ਕਹਾ ਲਪਟਾਨੋ ॥੧॥
ਉਸਤਤਿ ਨਿੰਦਾ ਦੋਊ ਪਰਹਰਿ ਹਰਿ ਕੀਰਤਿ ਉਰਿ ਆਨੋ ॥ ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥੨॥੧॥
ਬਸੰਤੁ ਮਹਲਾ ੯ ॥
ਪਾਪੀ ਹੀਐ ਮੈ ਕਾਮੁ ਬਸਾਇ ॥ ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥
ਜੋਗੀ ਜੰਗਮ ਅਰੁ ਸੰਨਿਆਸ ॥ ਸਭ ਹੀ ਪਰਿ ਡਾਰੀ ਇਹ ਫਾਸ ॥੧॥
ਜਿਹਿ ਜਿਹਿ ਹਰਿ ਕੋ ਨਾਮੁ ਸਮ੍ਹ੍ਹਾਰਿ ॥ ਤੇ ਭਵ ਸਾਗਰ ਉਤਰੇ ਪਾਰਿ ॥੨॥
ਜਨ ਨਾਨਕ ਹਰਿ ਕੀ ਸਰਨਾਇ ॥ ਦੀਜੈ ਨਾਮੁ ਰਹੈ ਗੁਨ ਗਾਇ ॥੩॥੨॥
ਬਸੰਤੁ ਮਹਲਾ ੯ ॥
ਮਾਈ ਮੈ ਧਨੁ ਪਾਇਓ ਹਰਿ ਨਾਮੁ ॥ ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥੧॥ ਰਹਾਉ ॥
ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ॥ ਲੋਭ ਮੋਹ ਏਹ ਪਰਸਿ ਨ ਸਾਕੈ ਗਹੀ ਭਗਤਿ ਭਗਵਾਨ ॥੧॥
ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ ॥ ਤ੍ਰਿਸਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ ॥੨॥
ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਨ ਗਾਵੈ ॥ ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊ ਗੁਰਮੁਖਿ ਪਾਵੈ ॥੩॥੩॥
ਬਸੰਤੁ ਮਹਲਾ ੯ ॥
ਮਨ ਕਹਾ ਬਿਸਾਰਿਓ ਰਾਮ ਨਾਮੁ ॥ ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥੧॥ ਰਹਾਉ ॥
ਇਹੁ ਜਗੁ ਧੂਏ ਕਾ ਪਹਾਰ ॥

Ang 1186

too vadd dhaataa too vadd dhaanaa aaur nahee ko dhoojaa ||
too samarath suaamee meraa hau kiaa jaanaa teree poojaa ||3||
teraa mahal agochar mere piaare bikham teraa hai bhaanaa ||
kahu naanak ddeh piaa dhuaarai rakh levahu mugadh ajaanaa ||4||2||20||
basa(n)t hi(n)ddol mahalaa panjavaa ||
mool na boojhai aap na soojhai bharam biaapee aha(n) manee ||1||
pitaa paarabraham prabh dhanee ||
moh nisataarahu niragunee ||1|| rahaau ||
opat paralau prabh te hovai ieh beechaaree har janee ||2||
naam prabhoo ke jo ra(n)g raate kal meh sukhe’ee se ganee ||3||
avar upaau na koiee soojhai naanak tareeaai gur bachanee ||4||3||21||
ikOankaar satigur prasaadh ||
raag basa(n)t hi(n)ddol mahalaa nauvaa ||
saadho ih tan mithiaa jaanau ||
yaa bheetar jo raam basat hai saacho taeh pachhaano ||1|| rahaau ||
eih jag hai sa(n)pat supane kee dhekh kahaa aaiddaano ||
sa(n)g tihaarai kachhoo na chaalai taeh kahaa lapaTaano ||1||
ausatat ni(n)dhaa dhouoo parahar har keerat ur aano ||
jan naanak sabh hee mai pooran ek purakh bhagavaano ||2||1||
basa(n)t mahalaa nauvaa ||
paapee heeaai mai kaam basai ||
man cha(n)chal yaa te gahio na jai ||1|| rahaau ||
jogee ja(n)gam ar sa(n)niaas ||
sabh hee par ddaaree ieh faas ||1||
jeh jeh har ko naam sam(h)aar ||
te bhav saagar utare paar ||2||
jan naanak har kee saranai ||
dheejai naam rahai gun gai ||3||2||
basa(n)t mahalaa nauvaa ||
maiee mai dhan paio har naam ||
man mero dhaavan te chhooTio kar baiTho bisaraam ||1|| rahaau ||
maiaa mamataa tan te bhaagee upajio niramal giaan ||
lobh moh eh paras na saakai gahee bhagat bhagavaan ||1||
janam janam kaa sa(n)saa chookaa ratan naam jab paiaa ||
tirasanaa sakal binaasee man te nij sukh maeh samaiaa ||2||
jaa kau hot dhiaal kirapaa nidh so gobi(n)dh gun gaavai ||
kahu naanak ieh bidh kee sa(n)pai kouoo gurmukh paavai ||3||3||
basa(n)t mahalaa nauvaa ||
man kahaa bisaario raam naam ||
tan binasai jam siau parai kaam ||1|| rahaau ||
eih jag dhooe kaa pahaar ||