Sri Guru Granth Sahib

ਅੰਗ ੯੦੧

ਰਾਗੁ ਰਾਮਕਲੀ ਮਹਲਾ ੫ ਘਰੁ ੨ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਗਾਵਹੁ ਰਾਮ ਕੇ ਗੁਣ ਗੀਤ ॥ ਨਾਮੁ ਜਪਤ ਪਰਮ ਸੁਖੁ ਪਾਈਐ ਆਵਾ ਗਉਣੁ ਮਿਟੈ ਮੇਰੇ ਮੀਤ ॥੧॥ ਰਹਾਉ ॥
ਗੁਣ ਗਾਵਤ ਹੋਵਤ ਪਰਗਾਸੁ ॥ ਚਰਨ ਕਮਲ ਮਹਿ ਹੋਇ ਨਿਵਾਸੁ ॥੧॥
ਸੰਤਸੰਗਤਿ ਮਹਿ ਹੋਇ ਉਧਾਰੁ ॥ ਨਾਨਕ ਭਵਜਲੁ ਉਤਰਸਿ ਪਾਰਿ ॥੨॥੧॥੫੭॥
ਰਾਮਕਲੀ ਮਹਲਾ ੫ ॥
ਗੁਰੁ ਪੂਰਾ ਮੇਰਾ ਗੁਰੁ ਪੂਰਾ ॥ ਰਾਮ ਨਾਮੁ ਜਪਿ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ॥੧॥ ਰਹਾਉ ॥
ਏਕੁ ਅਰਾਧਹੁ ਸਾਚਾ ਸੋਇ ॥ ਜਾ ਕੀ ਸਰਨਿ ਸਦਾ ਸੁਖੁ ਹੋਇ ॥੧॥
ਨੀਦ ਸੁਹੇਲੀ ਨਾਮ ਕੀ ਲਾਗੀ ਭੂਖ ॥ ਹਰਿ ਸਿਮਰਤ ਬਿਨਸੇ ਸਭ ਦੂਖ ॥੨॥
ਸਹਜਿ ਅਨੰਦ ਕਰਹੁ ਮੇਰੇ ਭਾਈ ॥ ਗੁਰਿ ਪੂਰੈ ਸਭ ਚਿੰਤ ਮਿਟਾਈ ॥੩॥
ਆਠ ਪਹਰ ਪ੍ਰਭ ਕਾ ਜਪੁ ਜਾਪਿ ॥ ਨਾਨਕ ਰਾਖਾ ਹੋਆ ਆਪਿ ॥੪॥੨॥੫੮॥
ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਨਰਨਰਹ ਨਮਸਕਾਰੰ ॥ ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ ॥੧॥ ਰਹਾਉ ॥
ਹਰਨ ਧਰਨ ਪੁਨ ਪੁਨਹ ਕਰਨ ॥ ਨਹ ਗਿਰਹ ਨਿਰੰਹਾਰੰ ॥੧॥
ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ॥ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ॥੨॥੧॥੫੯॥
ਰਾਮਕਲੀ ਮਹਲਾ ੫ ॥
ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ ॥੧॥ ਰਹਾਉ ॥
ਭੰਡਾਰ ਦਰਬ ਅਰਬ ਖਰਬ ਪੇਖਿ ਲੀਲਾ ਮਨੁ ਸਧਾਰੈ ॥ ਨਹ ਸੰਗਿ ਗਾਮਨੀ ॥੧॥
ਸੁਤ ਕਲਤ੍ਰ ਭ੍ਰਾਤ ਮੀਤ ਉਰਝਿ ਪਰਿਓ ਭਰਮਿ ਮੋਹਿਓ ਇਹ ਬਿਰਖ ਛਾਮਨੀ ॥ ਚਰਨ ਕਮਲ ਸਰਨ ਨਾਨਕ ਸੁਖੁ ਸੰਤ ਭਾਵਨੀ ॥੨॥੨॥੬੦॥
ੴ ਸਤਿਗੁਰ ਪ੍ਰਸਾਦਿ ॥
ਰਾਗੁ ਰਾਮਕਲੀ ਮਹਲਾ ੯ ਤਿਪਦੇ ॥
ਰੇ ਮਨ ਓਟ ਲੇਹੁ ਹਰਿ ਨਾਮਾ ॥ ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥
ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ ॥ ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥੧॥

Ang 901

raag raamakalee mahalaa panjavaa ghar doojaa dhupadhe
ikOankaar satigur prasaadh ||
gaavahu raam ke gun geet ||
naam japat param sukh paieeaai aavaa gaun miTai mere meet ||1|| rahaau ||
gun gaavat hovat paragaas ||
charan kamal meh hoi nivaas ||1||
sa(n)tasa(n)gat meh hoi udhaar ||
naanak bhavajal utaras paar ||2||1||57||
raamakalee mahalaa panjavaa ||
gur pooraa meraa gur pooraa ||
raam naam jap sadhaa suhele sagal binaase rog kooraa ||1|| rahaau ||
ek araadhahu saachaa soi ||
jaa kee saran sadhaa sukh hoi ||1||
needh suhelee naam kee laagee bhookh ||
har simarat binase sabh dhookh ||2||
sahaj ana(n)dh karahu mere bhaiee ||
gur poorai sabh chi(n)t miTaiee ||3||
aaTh pahar prabh kaa jap jaap ||
naanak raakhaa hoaa aap ||4||2||58||
raag raamakalee mahalaa panjavaa paRataal ghar teejaa
ikOankaar satigur prasaadh ||
naranareh namasakaara(n) ||
jalan thalan basudh gagan ek eka(n)kaara(n) ||1|| rahaau ||
haran dharan pun puneh karan ||
neh gireh nira(n)haara(n) ||1||
ga(n)bheer dheer naam heer uooch mooch apaara(n) ||
karan kel gun amol naanak balihaara(n) ||2||1||59||
raamakalee mahalaa panjavaa ||
roop ra(n)g suga(n)dh bhog tiaag chale maiaa chhale kanik kaaminee ||1|| rahaau ||
bha(n)ddaar dharab arab kharab pekh leelaa man sadhaarai ||
neh sa(n)g gaamanee ||1||
sut kalatr bhraat meet urajh pario bharam mohio ieh birakh chhaamanee ||
charan kamal saran naanak sukh sa(n)t bhaavanee ||2||2||60||
ikOankaar satigur prasaadh ||
raag raamakalee mahalaa nauvaa tipadhe ||
re man oT leh har naamaa ||
jaa kai simaran dhuramat naasai paaveh padh nirabaanaa ||1|| rahaau ||
baddabhaagee teh jan kau jaanahu jo har ke gun gaavai ||
janam janam ke paap khoi kai fun baiku(n)Th sidhaavai ||1||