Sri Guru Granth Sahib

ਅੰਗ ੯੦੦

ਰਾਮਕਲੀ ਮਹਲਾ ੫ ॥
ਈਧਨ ਤੇ ਬੈਸੰਤਰੁ ਭਾਗੈ ॥ ਮਾਟੀ ਕਉ ਜਲੁ ਦਹ ਦਿਸ ਤਿਆਗੈ ॥ ਊਪਰਿ ਚਰਨ ਤਲੈ ਆਕਾਸੁ ॥ ਘਟ ਮਹਿ ਸਿੰਧੁ ਕੀਓ ਪਰਗਾਸੁ ॥੧॥
ਐਸਾ ਸੰਮ੍ਰਥੁ ਹਰਿ ਜੀਉ ਆਪਿ ॥ ਨਿਮਖ ਨ ਬਿਸਰੈ ਜੀਅ ਭਗਤਨ ਕੈ ਆਠ ਪਹਰ ਮਨ ਤਾ ਕਉ ਜਾਪਿ ॥੧॥ ਰਹਾਉ ॥
ਪ੍ਰਥਮੇ ਮਾਖਨੁ ਪਾਛੈ ਦੂਧੁ ॥ ਮੈਲੂ ਕੀਨੋ ਸਾਬੁਨੁ ਸੂਧੁ ॥ ਭੈ ਤੇ ਨਿਰਭਉ ਡਰਤਾ ਫਿਰੈ ॥ ਹੋਂਦੀ ਕਉ ਅਣਹੋਂਦੀ ਹਿਰੈ ॥੨॥
ਦੇਹੀ ਗੁਪਤ ਬਿਦੇਹੀ ਦੀਸੈ ॥ ਸਗਲੇ ਸਾਜਿ ਕਰਤ ਜਗਦੀਸੈ ॥ ਠਗਣਹਾਰ ਅਣਠਗਦਾ ਠਾਗੈ ॥ ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ ॥੩॥
ਸੰਤ ਸਭਾ ਮਿਲਿ ਕਰਹੁ ਬਖਿਆਣ ॥ ਸਿੰਮ੍ਰਿਤਿ ਸਾਸਤ ਬੇਦ ਪੁਰਾਣ ॥ ਬ੍ਰਹਮ ਬੀਚਾਰੁ ਬੀਚਾਰੇ ਕੋਇ ॥ ਨਾਨਕ ਤਾ ਕੀ ਪਰਮ ਗਤਿ ਹੋਇ ॥੪॥੪੩॥੫੪॥
ਰਾਮਕਲੀ ਮਹਲਾ ੫ ॥
ਜੋ ਤਿਸੁ ਭਾਵੈ ਸੋ ਥੀਆ ॥ ਸਦਾ ਸਦਾ ਹਰਿ ਕੀ ਸਰਣਾਈ ਪ੍ਰਭ ਬਿਨੁ ਨਾਹੀ ਆਨ ਬੀਆ ॥੧॥ ਰਹਾਉ ॥
ਪੁਤੁ ਕਲਤ੍ਰੁ ਲਖਿਮੀ ਦੀਸੈ ਇਨ ਮਹਿ ਕਿਛੂ ਨ ਸੰਗਿ ਲੀਆ ॥ ਬਿਖੈ ਠਗਉਰੀ ਖਾਇ ਭੁਲਾਨਾ ਮਾਇਆ ਮੰਦਰੁ ਤਿਆਗਿ ਗਇਆ ॥੧॥
ਨਿੰਦਾ ਕਰਿ ਕਰਿ ਬਹੁਤੁ ਵਿਗੂਤਾ ਗਰਭ ਜੋਨਿ ਮਹਿ ਕਿਰਤਿ ਪਇਆ ॥ ਪੁਰਬ ਕਮਾਣੇ ਛੋਡਹਿ ਨਾਹੀ ਜਮਦੂਤਿ ਗ੍ਰਾਸਿਓ ਮਹਾ ਭਇਆ ॥੨॥
ਬੋਲੈ ਝੂਠੁ ਕਮਾਵੈ ਅਵਰਾ ਤ੍ਰਿਸਨ ਨ ਬੂਝੈ ਬਹੁਤੁ ਹਇਆ ॥ ਅਸਾਧ ਰੋਗੁ ਉਪਜਿਆ ਸੰਤ ਦੂਖਨਿ ਦੇਹ ਬਿਨਾਸੀ ਮਹਾ ਖਇਆ ॥੩॥
ਜਿਨਹਿ ਨਿਵਾਜੇ ਤਿਨ ਹੀ ਸਾਜੇ ਆਪੇ ਕੀਨੇ ਸੰਤ ਜਇਆ ॥ ਨਾਨਕ ਦਾਸ ਕੰਠਿ ਲਾਇ ਰਾਖੇ ਕਰਿ ਕਿਰਪਾ ਪਾਰਬ੍ਰਹਮ ਮਇਆ ॥੪॥੪੪॥੫੫॥
ਰਾਮਕਲੀ ਮਹਲਾ ੫ ॥
ਐਸਾ ਪੂਰਾ ਗੁਰਦੇਉ ਸਹਾਈ ॥ ਜਾ ਕਾ ਸਿਮਰਨੁ ਬਿਰਥਾ ਨ ਜਾਈ ॥੧॥ ਰਹਾਉ ॥
ਦਰਸਨੁ ਪੇਖਤ ਹੋਇ ਨਿਹਾਲੁ ॥ ਜਾ ਕੀ ਧੂਰਿ ਕਾਟੈ ਜਮ ਜਾਲੁ ॥ ਚਰਨ ਕਮਲ ਬਸੇ ਮੇਰੇ ਮਨ ਕੇ ॥ ਕਾਰਜ ਸਵਾਰੇ ਸਗਲੇ ਤਨ ਕੇ ॥੧॥
ਜਾ ਕੈ ਮਸਤਕਿ ਰਾਖੈ ਹਾਥੁ ॥ ਪ੍ਰਭੁ ਮੇਰੋ ਅਨਾਥ ਕੋ ਨਾਥੁ ॥ ਪਤਿਤ ਉਧਾਰਣੁ ਕ੍ਰਿਪਾ ਨਿਧਾਨੁ ॥ ਸਦਾ ਸਦਾ ਜਾਈਐ ਕੁਰਬਾਨੁ ॥੨॥
ਨਿਰਮਲ ਮੰਤੁ ਦੇਇ ਜਿਸੁ ਦਾਨੁ ॥ ਤਜਹਿ ਬਿਕਾਰ ਬਿਨਸੈ ਅਭਿਮਾਨੁ ॥ ਏਕੁ ਧਿਆਈਐ ਸਾਧ ਕੈ ਸੰਗਿ ॥ ਪਾਪ ਬਿਨਾਸੇ ਨਾਮ ਕੈ ਰੰਗਿ ॥੩॥
ਗੁਰ ਪਰਮੇਸੁਰ ਸਗਲ ਨਿਵਾਸ ॥ ਘਟਿ ਘਟਿ ਰਵਿ ਰਹਿਆ ਗੁਣਤਾਸ ॥ ਦਰਸੁ ਦੇਹਿ ਧਾਰਉ ਪ੍ਰਭ ਆਸ ॥ ਨਿਤ ਨਾਨਕੁ ਚਿਤਵੈ ਸਚੁ ਅਰਦਾਸਿ ॥੪॥੪੫॥੫੬॥

Ang 900

raamakalee mahalaa panjavaa ||
e(n)eedhan te baisa(n)tar bhaagai ||
maaTee kau jal dheh dhis tiaagai ||
uoopar charan talai aakaas ||
ghaT meh si(n)dh keeo paragaas ||1||
aaisaa sa(n)mrath har jeeau aap ||
nimakh na bisarai jeea bhagatan kai aaTh pahar man taa kau jaap ||1|| rahaau ||
prathame maakhan paachhai dhoodh ||
mailoo keeno saabun soodh ||
bhai te nirabhau ddarataa firai ||
ho(n)dhee kau anaho(n)dhee hirai ||2||
dhehee gupat bidhehee dheesai ||
sagale saaj karat jagadheesai ||
Thaganahaar anaThagadhaa Thaagai ||
bin vakhar fir fir uTh laagai ||3||
sa(n)t sabhaa mil karahu bakhiaan ||
si(n)mirat saasat bedh puraan ||
braham beechaar beechaare koi ||
naanak taa kee param gat hoi ||4||43||54||
raamakalee mahalaa panjavaa ||
jo tis bhaavai so theeaa ||
sadhaa sadhaa har kee saranaiee prabh bin naahee aan beeaa ||1|| rahaau ||
put kalatr lakhimee dheesai in meh kichhoo na sa(n)g leeaa ||
bikhai Thagauree khai bhulaanaa maiaa ma(n)dhar tiaag giaa ||1||
ni(n)dhaa kar kar bahut vigootaa garabh jon meh kirat piaa ||
purab kamaane chhoddeh naahee jamadhoot graasio mahaa bhiaa ||2||
bolai jhooTh kamaavai avaraa tirasan na boojhai bahut hiaa ||
asaadh rog upajiaa sa(n)t dhookhan dheh binaasee mahaa khiaa ||3||
jineh nivaaje tin hee saaje aape keene sa(n)t jiaa ||
naanak dhaas ka(n)Th lai raakhe kar kirapaa paarabraham miaa ||4||44||55||
raamakalee mahalaa panjavaa ||
aaisaa pooraa gurdheau sahaiee ||
jaa kaa simaran birathaa na jaiee ||1|| rahaau ||
dharasan pekhat hoi nihaal ||
jaa kee dhoor kaaTai jam jaal ||
charan kamal base mere man ke ||
kaaraj savaare sagale tan ke ||1||
jaa kai masatak raakhai haath ||
prabh mero anaath ko naath ||
patit udhaaran kirapaa nidhaan ||
sadhaa sadhaa jaieeaai kurabaan ||2||
niramal ma(n)t dhei jis dhaan ||
tajeh bikaar binasai abhimaan ||
ek dhiaaieeaai saadh kai sa(n)g ||
paap binaase naam kai ra(n)g ||3||
gur paramesur sagal nivaas ||
ghaT ghaT rav rahiaa gunataas ||
dharas dheh dhaarau prabh aas ||
nit naanak chitavai sach aradhaas ||4||45||56||