Sri Guru Granth Sahib

ਅੰਗ ੭੩੯

ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥
ਤਉ ਕਿਛੁ ਪਾਈਐ ਜਉ ਹੋਈਐ ਰੇਨਾ ॥ ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥
ਸੂਹੀ ਮਹਲਾ ੫ ॥
ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ ਲੈ ਲਟਕਾਵੈ ॥੧॥
ਭਰਮੇ ਭੂਲਾ ਸਾਕਤੁ ਫਿਰਤਾ ॥ ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ ॥
ਜਿਸੁ ਪਾਹਣ ਕਉ ਠਾਕੁਰੁ ਕਹਤਾ ॥ ਓਹੁ ਪਾਹਣੁ ਲੈ ਉਸ ਕਉ ਡੁਬਤਾ ॥੨॥
ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥੩॥
ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥੪॥੩॥੯॥
ਸੂਹੀ ਮਹਲਾ ੫ ॥
ਲਾਲਨੁ ਰਾਵਿਆ ਕਵਨ ਗਤੀ ਰੀ ॥ ਸਖੀ ਬਤਾਵਹੁ ਮੁਝਹਿ ਮਤੀ ਰੀ ॥੧॥
ਸੂਹਬ ਸੂਹਬ ਸੂਹਵੀ ॥ ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥
ਪਾਵ ਮਲੋਵਉ ਸੰਗਿ ਨੈਨ ਭਤੀਰੀ ॥ ਜਹਾ ਪਠਾਵਹੁ ਜਾਂਉ ਤਤੀ ਰੀ ॥੨॥
ਜਪ ਤਪ ਸੰਜਮ ਦੇਉ ਜਤੀ ਰੀ ॥ ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ ॥੩॥
ਮਾਣੁ ਤਾਣੁ ਅਹੰਬੁਧਿ ਹਤੀ ਰੀ ॥ ਸਾ ਨਾਨਕ ਸੋਹਾਗਵਤੀ ਰੀ ॥੪॥੪॥੧੦॥
ਸੂਹੀ ਮਹਲਾ ੫ ॥
ਤੂੰ ਜੀਵਨੁ ਤੂੰ ਪ੍ਰਾਨ ਅਧਾਰਾ ॥ ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ ॥੧॥
ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ ॥ ਚਿਤਹਿ ਨ ਬਿਸਰਹਿ ਕਾਹੂ ਬੇਰਾ ॥੧॥ ਰਹਾਉ ॥
ਬੈ ਖਰੀਦੁ ਹਉ ਦਾਸਰੋ ਤੇਰਾ ॥ ਤੂੰ ਭਾਰੋ ਠਾਕੁਰੁ ਗੁਣੀ ਗਹੇਰਾ ॥੨॥
ਕੋਟਿ ਦਾਸ ਜਾ ਕੈ ਦਰਬਾਰੇ ॥ ਨਿਮਖ ਨਿਮਖ ਵਸੈ ਤਿਨੑ ਨਾਲੇ ॥੩॥
ਹਉ ਕਿਛੁ ਨਾਹੀ ਸਭੁ ਕਿਛੁ ਤੇਰਾ ॥ ਓਤਿ ਪੋਤਿ ਨਾਨਕ ਸੰਗਿ ਬਸੇਰਾ ॥੪॥੫॥੧੧॥
ਸੂਹੀ ਮਹਲਾ ੫ ॥
ਸੂਖ ਮਹਲ ਜਾ ਕੇ ਊਚ ਦੁਆਰੇ ॥ ਤਾ ਮਹਿ ਵਾਸਹਿ ਭਗਤ ਪਿਆਰੇ ॥੧॥
ਸਹਜ ਕਥਾ ਪ੍ਰਭ ਕੀ ਅਤਿ ਮੀਠੀ ॥ ਵਿਰਲੈ ਕਾਹੂ ਨੇਤ੍ਰਹੁ ਡੀਠੀ ॥੧॥ ਰਹਾਉ ॥
ਤਹ ਗੀਤ ਨਾਦ ਅਖਾਰੇ ਸੰਗਾ ॥ ਊਹਾ ਸੰਤ ਕਰਹਿ ਹਰਿ ਰੰਗਾ ॥੨॥
ਤਹ ਮਰਣੁ ਨ ਜੀਵਣੁ ਸੋਗੁ ਨ ਹਰਖਾ ॥ ਸਾਚ ਨਾਮ ਕੀ ਅੰਮ੍ਰਿਤ ਵਰਖਾ ॥੩॥
ਗੁਹਜ ਕਥਾ ਇਹ ਗੁਰ ਤੇ ਜਾਣੀ ॥ ਨਾਨਕੁ ਬੋਲੈ ਹਰਿ ਹਰਿ ਬਾਣੀ ॥੪॥੬॥੧੨॥
ਸੂਹੀ ਮਹਲਾ ੫ ॥
ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥ ਭੇਟਤ ਸੰਗਿ ਇਹੁ ਭਵਜਲੁ ਤਾਰੇ ॥੧॥
ਓਇ ਸਾਜਨ ਓਇ ਮੀਤ ਪਿਆਰੇ ॥ ਜੋ ਹਮ ਕਉ ਹਰਿ ਨਾਮੁ ਚਿਤਾਰੇ ॥੧॥ ਰਹਾਉ ॥
ਜਾ ਕਾ ਸਬਦੁ ਸੁਨਤ ਸੁਖ ਸਾਰੇ ॥ ਜਾ ਕੀ ਟਹਲ ਜਮਦੂਤ ਬਿਦਾਰੇ ॥੨॥
ਜਾ ਕੀ ਧੀਰਕ ਇਸੁ ਮਨਹਿ ਸਧਾਰੇ ॥ ਜਾ ਕੈ ਸਿਮਰਣਿ ਮੁਖ ਉਜਲਾਰੇ ॥੩॥
ਪ੍ਰਭ ਕੇ ਸੇਵਕ ਪ੍ਰਭਿ ਆਪਿ ਸਵਾਰੇ ॥ ਸਰਣਿ ਨਾਨਕ ਤਿਨੑ ਸਦ ਬਲਿਹਾਰੇ ॥੪॥੭॥੧੩॥

Ang 739

kar kirapaa moh saadhasa(n)g dheejai ||4||
tau kichh paieeaai jau hoieeaai renaa ||
jiseh bujhaae tis naam lainaa ||1|| rahaau ||2||8||
soohee mahalaa panjavaa ||
ghar meh Thaakur nadhar na aavai ||
gal meh paahan lai laTakaavai ||1||
bharame bhoolaa saakat firataa ||
neer birolai khap khap marataa ||1|| rahaau ||
jis paahan kau Thaakur kahataa ||
oh paahan lai us kau ddubataa ||2||
gunahagaar loon haraamee ||
paahan naav na paaragiraamee ||3||
gur mil naanak Thaakur jaataa ||
jal thal maheeal pooran bidhaataa ||4||3||9||
soohee mahalaa panjavaa ||
laalan raaviaa kavan gatee ree ||
sakhee bataavahu mujheh matee ree ||1||
soohab soohab soohavee || apane preetam kai ra(n)g ratee ||1|| rahaau ||
paav malovau sa(n)g nain bhateeree ||
jahaa paThaavahu jaa(n)au tatee ree ||2||
jap tap sa(n)jam dheau jatee ree ||
eik nimakh milaavahu moh praanapatee ree ||3||
maan taan aha(n)budh hatee ree ||
saa naanak sohaagavatee ree ||4||4||10||
soohee mahalaa panjavaa ||
too(n) jeevan too(n) praan adhaaraa ||
tujh hee pekh pekh man saadhaaraa ||1||
too(n) saajan too(n) preetam meraa ||
chiteh na bisareh kaahoo beraa ||1|| rahaau ||
bai khareedh hau dhaasaro teraa ||
too(n) bhaaro Thaakur gunee gaheraa ||2||
koT dhaas jaa kai dharabaare ||
nimakh nimakh vasai tin(h) naale ||3||
hau kichh naahee sabh kichh teraa ||
ot pot naanak sa(n)g baseraa ||4||5||11||
soohee mahalaa panjavaa ||
sookh mahal jaa ke uooch dhuaare ||
taa meh vaaseh bhagat piaare ||1||
sahaj kathaa prabh kee at meeThee ||
viralai kaahoo netrahu ddeeThee ||1|| rahaau ||
teh geet naadh akhaare sa(n)gaa ||
uoohaa sa(n)t kareh har ra(n)gaa ||2||
teh maran na jeevan sog na harakhaa ||
saach naam kee a(n)mirat varakhaa ||3||
guhaj kathaa ieh gur te jaanee ||
naanak bolai har har baanee ||4||6||12||
soohee mahalaa panjavaa ||
jaa kai dharas paap koT utaare ||
bheTat sa(n)g ih bhavajal taare ||1||
oi saajan oi meet piaare ||
jo ham kau har naam chitaare ||1|| rahaau ||
jaa kaa sabadh sunat sukh saare ||
jaa kee Tahal jamadhoot bidhaare ||2||
jaa kee dheerak is maneh sadhaare ||
jaa kai simaran mukh ujalaare ||3||
prabh ke sevak prabh aap savaare ||
saran naanak tin(h) sadh balihaare ||4||7||13||