Sri Guru Granth Sahib

ਅੰਗ ੭੨੯

ਸੂਹੀ ਮਹਲਾ ੧ ਘਰੁ ੬
ੴ ਸਤਿਗੁਰ ਪ੍ਰਸਾਦਿ ॥
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨੑਿ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥
ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨੑੀ ਵਿਚਹੁ ਸਖਣੀਆਹਾ ॥੨॥
ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨੑਿ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨੑਿ ॥੩॥
ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨੑਿ ॥ ਸੇ ਫਲ ਕੰਮਿ ਨ ਆਵਨੑੀ ਤੇ ਗੁਣ ਮੈ ਤਨਿ ਹੰਨੑਿ ॥੪॥
ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥
ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥
ਸੂਹੀ ਮਹਲਾ ੧ ॥
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥
ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ ॥
ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥ ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥੨॥
ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ ॥ ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥੩॥
ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥ ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥੪॥
ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ॥ ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥
ਸੂਹੀ ਮਹਲਾ ੧ ॥
ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ ॥ ਸੂਖੀ ਕਰੈ ਪਸਾਉ ਦੂਖ ਵਿਸਾਰਸੀ ॥ ਸਹਸਾ ਮੂਲੇ ਨਾਹਿ ਸਰਪਰ ਤਾਰਸੀ ॥੧॥
ਤਿਨੑਾ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ ॥ ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ ॥ ਚਾਲਹਿ ਸਤਿਗੁਰ ਭਾਇ ਭਵਹਿ ਨ ਭੀਖਿਆ ॥੨॥
ਜਾ ਕਉ ਮਹਲੁ ਹਜੂਰਿ ਦੂਜੇ ਨਿਵੈ ਕਿਸੁ ॥ ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ ॥ ਛੁਟੈ ਤਾ ਕੈ ਬੋਲਿ ਸਾਹਿਬ ਨਦਰਿ ਜਿਸੁ ॥੩॥
ਘਲੇ ਆਣੇ ਆਪਿ ਜਿਸੁ ਨਾਹੀ ਦੂਜਾ ਮਤੈ ਕੋਇ ॥ ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ ॥ ਨਾਉ ਨਾਨਕ ਬਖਸੀਸ ਨਦਰੀ ਕਰਮੁ ਹੋਇ ॥੪॥੩॥੫॥

Ang 729

soohee mahalaa pehilaa ghar chhayvaa
ikOankaar satigur prasaadh ||
aujal kaihaa chilakanaa ghoTim kaalaRee mas ||
dhotiaa jooTh na utarai je sau dhovaa tis ||1||
sajan seiee naal mai chaladhiaa naal chala(n)ni(h) ||
jithai lekhaa ma(n)geeaai tithai khaRe dhisa(n)n ||1|| rahaau ||
koThe ma(n)ddap maaReeaa paasahu chitaveeaahaa ||
ddaTheeaa ka(n)m na aavan(h)ee vichahu sakhaneeaahaa ||2||
bagaa bage kapaRe teerath ma(n)jh vasa(n)ni(h) ||
ghuT ghuT jeeaa khaavane bage naa kaheeani(h) ||3||
si(n)mal rukh sareer mai maijan dhekh bhula(n)ni(h) ||
se fal ka(n)m na aavan(h)ee te gun mai tan ha(n)ni(h) ||4||
a(n)dhulai bhaar uThaiaa ddoogar vaaT bahut ||
akhee loRee naa lahaa hau chaR la(n)ghaa kit ||5||
chaakareeaa cha(n)giaaieeaa avar siaanap kit ||
naanak naam samaal too(n) badhaa chhuTeh jit ||6||1||3||
soohee mahalaa pehilaa ||
jap tap kaa ba(n)dh beRulaa jit la(n)gheh vahelaa ||
naa saravar naa uoochhalai aaisaa pa(n)th suhelaa ||1||
teraa eko naam ma(n)jeeThaRaa rataa meraa cholaa sadh ra(n)g ddolaa ||1|| rahaau ||
saajan chale piaariaa kiau melaa hoiee ||
je gun hoveh ga(n)ThaReeaai melegaa soiee ||2||
miliaa hoi na veechhuRai je miliaa hoiee ||
aavaa gaun nivaariaa hai saachaa soiee ||3||
haumai maar nivaariaa seetaa hai cholaa ||
gur bachanee fal paiaa seh ke a(n)mirat bolaa ||4||
naanak kahai saheleeho sahu kharaa piaaraa ||
ham seh kereeaa dhaaseeaa saachaa khasam hamaaraa ||5||2||4||
soohee mahalaa pehilaa ||
jin kau bhaa(n)ddai bhaau tinaa savaarasee ||
sookhee karai pasaau dhookh visaarasee ||
sahasaa moole naeh sarapar taarasee ||1||
tin(h)aa miliaa gur aai jin kau leekhiaa ||
a(n)mrit har kaa naau dhevai dheekhiaa ||
chaaleh satigur bhai bhaveh na bheekhiaa ||2||
jaa kau mahal hajoor dhooje nivai kis ||
dhar dharavaanee naeh moole puchh tis ||
chhuTai taa kai bol saahib nadhar jis ||3||
ghale aane aap jis naahee dhoojaa matai koi ||
ddaeh usaare saaj jaanai sabh soi ||
naau naanak bakhasees nadharee karam hoi ||4||3||5||