Sri Guru Granth Sahib

ਅੰਗ ੭੩੦

ਸੂਹੀ ਮਹਲਾ ੧ ॥
ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥ ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥ ਜੇਹੇ ਕਰਮ ਕਮਾਇ ਤੇਹਾ ਹੋਇਸੀ ॥ ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥ ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥ ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥ ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥
ਸੂਹੀ ਮਹਲਾ ੧ ॥
ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥ ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥੧॥
ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥੧॥ ਰਹਾਉ ॥
ਜੈਸਾ ਬੀਜੈ ਸੋ ਲੁਣੇ ਜੋ ਖਟੇ ਸੋੁ ਖਾਇ ॥ ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥੨॥
ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥ ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥੩॥
ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥ ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥੪॥੫॥੭॥
ਸੂਹੀ ਮਹਲਾ ੧ ਘਰੁ ੭
ੴ ਸਤਿਗੁਰ ਪ੍ਰਸਾਦਿ ॥
ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥
ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥
ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥
ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥ ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥ ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥
ਸੂਹੀ ਮਹਲਾ ੧ ॥
ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥ ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥੧॥

Ang 730

soohee mahalaa pehilaa ||
bhaa(n)ddaa hachhaa soi jo tis bhaavasee ||
bhaa(n)ddaa at maleen dhotaa hachhaa na hoisee ||
guroo dhuaarai hoi sojhee paisee ||
et dhuaarai dhoi hachhaa hoisee ||
maile hachhe kaa veechaar aap varataisee ||
mat ko jaanai jai agai paisee ||
jehe karam kamai tehaa hoisee ||
a(n)mrit har kaa naau aap varataisee ||
chaliaa pat siau janam savaar vaajaa vaisee ||
maanas kiaa vechaaraa tih lok sunaisee ||
naanak aap nihaal sabh kul taarasee ||1||4||6||
soohee mahalaa pehilaa ||
jogee hovai jogavai bhogee hovai khai ||
tapeeaa hovai tap kare teerath mal mal nai ||1||
teraa sadhaRaa suneejai bhaiee je ko bahai alai ||1|| rahaau ||
jaisaa beejai so lune jo khaTe suo khai ||
agai puchh na hoviee je san neesaanai jai ||2||
taiso jaisaa kaaddeeaai jaisee kaar kamai ||
jo dham chit na aaviee so dham birathaa jai ||3||
eih tan vechee bai karee je ko le vikai ||
naanak ka(n)m na aaviee jit tan naahee sachaa naau ||4||5||7||
soohee mahalaa pehilaa ghar satvaa
ikOankaar satigur prasaadh ||
jog na khi(n)thaa jog na dda(n)ddai jog na bhasam chaRaieeaai ||
jog na mu(n)dhee moo(n)dd muddaiaai jog na si(n)n(g)ee vaieeaai ||
a(n)jan maeh nira(n)jan raheeaai jog jugat iv paieeaai ||1||
galee jog na hoiee ||
ek dhirasaT kar samasar jaanai jogee kaheeaai soiee ||1|| rahaau ||
jog na baahar maRee masaanee jog na taaRee laieeaai ||
jog na dhes dhisa(n)tar bhaviaai jog na teerath naieeaai ||
a(n)jan maeh nira(n)jan raheeaai jog jugat iv paieeaai ||2||
satigur bheTai taa sahasaa tooTai dhaavat varaj rahaieeaai ||
nijhar jharai sahaj dhun laagai ghar hee parachaa paieeaai ||
a(n)jan maeh nira(n)jan raheeaai jog jugat iv paieeaai ||3||
naanak jeevatiaa mar raheeaai aaisaa jog kamaieeaai ||
vaaje baajhahu si(n)n(g)ee vaajai tau nirabhau padh paieeaai ||
a(n)jan maeh nira(n)jan raheeaai jog jugat tau paieeaai ||4||1||8||
soohee mahalaa pehilaa ||
kaun taraajee kavan tulaa teraa kavan saraaf bulaavaa ||
kaun guroo kai peh dheekhiaa levaa kai peh mul karaavaa ||1||

About

Our mission is to serve the knowledge about sikh religion. This will eventually assist the seekers to uplift the humanity by spreading the word of Guru Granth Sahib Ji.

Follow Us