Sri Guru Granth Sahib

ਅੰਗ ੪੮੮

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥
ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥ ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ ॥
ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥ ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥
ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥ ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥
ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥ ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥
ਆਸਾ ਸੇਖ ਫਰੀਦ ਜੀਉ ਕੀ ਬਾਣੀ
ੴ ਸਤਿਗੁਰ ਪ੍ਰਸਾਦਿ ॥
ਦਿਲਹੁ ਮੁਹਬਤਿ ਜਿੰਨੑ ਸੇਈ ਸਚਿਆ ॥ ਜਿਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥ ਵਿਸਰਿਆ ਜਿਨੑ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥ ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥
ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥ ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥
ਆਸਾ ॥
ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ॥ ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥੧॥
ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥੧॥ ਰਹਾਉ ॥
ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥ ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥੨॥
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥
ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥ ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥੪॥
ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ॥ ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ ॥੫॥
ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ ॥ ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ॥੬॥
ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥ ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ ॥੭॥
ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥ ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ ॥੮॥੨॥

Ang 488

eeh bidh sun kai jaaTaro uTh bhagatee laagaa ||
mile pratakh gusaieeaa dha(n)naa vaddabhaagaa ||4||2||
re chit chetas kee na dhayaal dhamodhar bibeh na jaanas koiee ||
je dhaaveh brahama(n)dd kha(n)dd kau karataa karai su hoiee ||1|| rahaau ||
jananee kere udhar udhak meh pi(n)dd keeaa dhas dhuaaraa ||
dhei ahaar agan meh raakhai aaisaa khasam hamaaraa ||1||
ku(n)mee jal maeh tan tis baahar pa(n)kh kheer tin naahee ||
pooran paramaana(n)dh manohar samajh dhekh man maahee ||2||
paakhan keeT gupat hoi rahataa taa cho maarag naahee ||
kahai dha(n)naa pooran taahoo ko mat re jeea ddaraa(n)hee ||3||3||
aasaa sekh fareedh jeeau kee baanee
ikOankaar satigur prasaadh ||
dhilahu muhabat ji(n)n(h) seiee sachiaa ||
jin(h) man hor mukh hor s kaa(n)dde kachiaa ||1||
rate isak khudhai ra(n)g dheedhaar ke ||
visariaa jin(h) naam te bhui bhaar the’ee ||1|| rahaau ||
aap le’ee laR lai dhar dharaves se ||
tin dha(n)n janedhee maau aae safal se ||2||
paravadhagaar apaar agam bea(n)t too ||
jinaa pachhaataa sach chu(n)maa pair moo(n) ||3||
teree paneh khudhai too bakhasa(n)dhagee ||
sekh fareedhai khair dheejai ba(n)dhagee ||4||1||
aasaa ||
bolai sekh fareedh piaare aleh lage ||
eih tan hosee khaak nimaanee gor ghare ||1||
aaj milaavaa sekh fareedh Taakim koo(n)jaReeaa manahu machi(n)dhaReeaa ||1|| rahaau ||
je jaanaa mar jaieeaai ghum na aaieeaai ||
jhooThee dhuneeaa lag na aap van(j)aieeaai ||2||
boleeaai sach dharam jhooTh na boleeaai ||
jo gur dhasai vaaT mureedhaa joleeaai ||3||
chhail la(n)gha(n)dhe paar goree man dheeriaa ||
ka(n)chan va(n)ne paase kalavat cheeriaa ||4||
sekh haiyaatee jag na koiee thir rahiaa ||
jis aasan ham baiThe kete bais giaa ||5||
katik koo(n)jaa(n) chet ddau saavan bijuleeaa(n) ||
seeaale soha(n)dheeaa(n) pir gal baahaReeaa(n) ||6||
chale chalanahaar vichaaraa lei mano ||
ga(n)ddedhiaa(n) chhia maeh tuRa(n)dhiaa hik khino ||7||
jimee puchhai asamaan fareedhaa khevaT ki(n)n ge ||
jaalan goraa(n) naal ulaame jeea sahe ||8||2||