ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥
ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥ ਓਨੑੀ ਤੁਪਕ ਤਾਣਿ ਚਲਾਈ ਓਨੑੀ ਹਸਤਿ ਚਿੜਾਈ ॥ ਜਿਨੑ ਕੀ ਚੀਰੀ ਦਰਗਹ ਪਾਟੀ ਤਿਨੑਾ ਮਰਣਾ ਭਾਈ ॥੫॥
ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥ ਇਕਨੑਾ ਪੇਰਣ ਸਿਰ ਖੁਰ ਪਾਟੇ ਇਕਨੑਾ ਵਾਸੁ ਮਸਾਣੀ ॥ ਜਿਨੑ ਕੇ ਬੰਕੇ ਘਰੀ ਨ ਆਇਆ ਤਿਨੑ ਕਿਉ ਰੈਣਿ ਵਿਹਾਣੀ ॥੬॥
ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥੭॥੧੨॥
ੴ ਸਤਿਗੁਰ ਪ੍ਰਸਾਦਿ ॥
ਆਸਾ ਕਾਫੀ ਮਹਲਾ ੧ ਘਰੁ ੮ ਅਸਟਪਦੀਆ ॥
ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ ॥ ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ ॥੧॥
ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ ॥੧॥ ਰਹਾਉ ॥
ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ ॥ ਪਿੰਡੁ ਪਵੈ ਜੀਉ ਚਲਸੀ ਜੇ ਜਾਣੈ ਕੋਈ ॥੨॥
ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ ॥ ਤੁਮ ਰੋਵਹੁਗੇ ਓਸ ਨੋ ਤੁਮ੍ਹ੍ਹ ਕਉ ਕਉਣੁ ਰੋਈ ॥੩॥
ਧੰਧਾ ਪਿਟਿਹੁ ਭਾਈਹੋ ਤੁਮ੍ਹ੍ਹ ਕੂੜੁ ਕਮਾਵਹੁ ॥ ਓਹੁ ਨ ਸੁਣਈ ਕਤ ਹੀ ਤੁਮ੍ਹ੍ਹ ਲੋਕ ਸੁਣਾਵਹੁ ॥੪॥
ਜਿਸ ਤੇ ਸੁਤਾ ਨਾਨਕਾ ਜਾਗਾਏ ਸੋਈ ॥ ਜੇ ਘਰੁ ਬੂਝੈ ਆਪਣਾ ਤਾਂ ਨੀਦ ਨ ਹੋਈ ॥੫॥
ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ ॥ ਤਾ ਧਨੁ ਸੰਚਹੁ ਦੇਖਿ ਕੈ ਬੂਝਹੁ ਬੀਚਾਰੇ ॥੬॥
ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ ॥ ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥੭॥
ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ ॥ ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ ॥੮॥
ਕਰਮੁ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ ॥ ਨਾਮੁ ਵਖਾਣੈ ਸੁਣੇ ਨਾਮੁ ਨਾਮੇ ਬਿਉਹਾਰਾ ॥੯॥
ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ ॥ ਜੋ ਤਿਸੁ ਭਾਵੈ ਨਾਨਕਾ ਸਾਈ ਵਡਿਆਈ ॥੧੦॥੧੩॥
ਆਸਾ ਮਹਲਾ ੧ ॥
ਚਾਰੇ ਕੁੰਡਾ ਢੂਢੀਆ ਕੋ ਨੀਮ੍ਹ੍ਹੀ ਮੈਡਾ ॥ ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ ॥੧॥
ਦਰੁ ਬੀਭਾ ਮੈ ਨੀਮ੍ਹ੍ਹਿ ਕੋ ਕੈ ਕਰੀ ਸਲਾਮੁ ॥ ਹਿਕੋ ਮੈਡਾ ਤੂ ਧਣੀ ਸਾਚਾ ਮੁਖਿ ਨਾਮੁ ॥੧॥ ਰਹਾਉ ॥
ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ ॥ ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ ॥੨॥
thaan mukaam jale bij ma(n)dhar muchh muchh kuir rulaiaa ||
koiee mugal na hoaa a(n)dhaa kinai na parachaa laiaa ||4||
mugal paThaanaa bhiee laRaiee ran meh teg vagaiee ||
on(h)ee tupak taan chalaiee on(h)ee hasat chiRaiee ||
jin(h) kee cheeree dharageh paaTee tin(h)aa maranaa bhaiee ||5||
eik hi(n)dhavaanee avar turakaanee bhaTiaanee Thakuraanee ||
eikan(h)aa peran sir khur paaTe ikan(h)aa vaas masaanee ||
jin(h) ke ba(n)ke gharee na aaiaa tin(h) kiau rain vihaanee ||6||
aape kare karaae karataa kis no aakh sunaieeaai ||
dhukh sukh terai bhaanai hovai kis thai jai rooaaieeaai ||
hukamee hukam chalaae vigasai naanak likhiaa paieeaai ||7||12||
ikOankaar satigur prasaadh ||
aasaa kaafee mahalaa pehilaa ghar atthvaa asaTapadheeaa ||
jaise goil goilee taise sa(n)saaraa ||
kooR kamaaveh aadhamee baa(n)dheh ghar baaraa ||1||
jaagahu jaagahu sootiho chaliaa vanajaaraa ||1|| rahaau ||
neet neet ghar baa(n)dhe’eeh je rahanaa hoiee ||
pi(n)dd pavai jeeau chalasee je jaanai koiee ||2||
ohee ohee kiaa karahu hai hosee soiee ||
tum rovahuge os no tum(h) kau kaun roiee ||3||
dha(n)dhaa piTih bhaieeho tum(h) kooR kamaavahu ||
oh na suniee kat hee tum(h) lok sunaavahu ||4||
jis te sutaa naanakaa jaagaae soiee ||
je ghar boojhai aapanaa taa(n) needh na hoiee ||5||
je chaladhaa lai chaliaa kichh sa(n)pai naale ||
taa dhan sa(n)chahu dhekh kai boojhahu beechaare ||6||
vanaj karahu makhasoodh laih mat pachhotaavahu ||
aaugan chhoddahu gun karahu aaise tat paraavahu ||7||
dharam bhoom sat beej kar aaisee kiras kamaavahu ||
taa(n) vaapaaree jaaneeahu laahaa lai jaavahu ||8||
karam hovai satigur milai boojhai beechaaraa ||
naam vakhaanai sune naam naame biauhaaraa ||9||
jiau laahaa toTaa tivai vaaT chaladhee aaiee ||
jo tis bhaavai naanakaa saiee vaddiaaiee ||10||13||
aasaa mahalaa pehilaa ||
chaare ku(n)ddaa ddooddeeaa ko neem(h)ee maiddaa ||
je tudh bhaavai saahibaa too mai hau taiddaa ||1||
dhar beebhaa mai neemi(h) ko kai karee salaam ||
hiko maiddaa too dhanee saachaa mukh naam ||1|| rahaau ||
sidhaa sevan sidh peer maageh ridh sidh ||
mai ik naam na veesarai saache gur budh ||2||