ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥ ਸੇ ਸਿਰ ਕਾਤੀ ਮੁੰਨੀਅਨੑਿ ਗਲ ਵਿਚਿ ਆਵੈ ਧੂੜਿ ॥ ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨੑਿ ਹਦੂਰਿ ॥੧॥
ਆਦੇਸੁ ਬਾਬਾ ਆਦੇਸੁ ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥
ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥ ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥ ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥
ਇਕੁ ਲਖੁ ਲਹਨੑਿ ਬਹਿਠੀਆ ਲਖੁ ਲਹਨੑਿ ਖੜੀਆ ॥ ਗਰੀ ਛੁਹਾਰੇ ਖਾਂਦੀਆ ਮਾਣਨੑਿ ਸੇਜੜੀਆ ॥ ਤਿਨੑ ਗਲਿ ਸਿਲਕਾ ਪਾਈਆ ਤੁਟਨੑਿ ਮੋਤਸਰੀਆ ॥੩॥
ਧਨੁ ਜੋਬਨੁ ਦੁਇ ਵੈਰੀ ਹੋਏ ਜਿਨੑੀ ਰਖੇ ਰੰਗੁ ਲਾਇ ॥ ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥ ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥
ਇਕਨਾ ਵਖਤ ਖੁਆਈਅਹਿ ਇਕਨੑਾ ਪੂਜਾ ਜਾਇ ॥ ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥ ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥
ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥ ਇਕਨੑਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥ ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥੭॥੧੧॥
ਆਸਾ ਮਹਲਾ ੧ ॥
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥ ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥
ਇਹੁ ਜਗੁ ਤੇਰਾ ਤੂ ਗੋਸਾਈ ॥ ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥
ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥ ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥
raag aasaa mahalaa pehilaa asaTapadheeaa ghar teejaa
ikOankaar satigur prasaadh ||
jin sir sohan paTeeaa maa(n)gee pai sa(n)dhoor ||
se sir kaatee mu(n)neeani(h) gal vich aavai dhooR ||
mahalaa a(n)dhar hodheeaa hun bahan na milani(h) hadhoor ||1||
aadhes baabaa aadhes ||
aadh purakh teraa a(n)t na paiaa kar kar dhekheh ves ||1|| rahaau ||
jadhahu seeaa veeaaheeaa laaRe sohan paas ||
heeddolee chaR aaieeaa dha(n)dh kha(n)dd keete raas ||
auparahu paanee vaareeaai jhale jhimakan paas ||2||
eik lakh lahani(h) bahiTheeaa lakh lahani(h) khaReeaa ||
garee chhuhaare khaa(n)dheeaa maanani(h) sejaReeaa ||
tin(h) gal silakaa paieeaa tuTani(h) motasareeaa ||3||
dhan joban dhui vairee hoe jin(h)ee rakhe ra(n)g lai ||
dhootaa no furamaiaa lai chale pat gavai ||
je tis bhaavai dhe vaddiaaiee je bhaavai dhei sajai ||4||
ago dhe je cheteeaai taa(n) kait milai sajai ||
saahaa(n) surat gavaieeaa ra(n)g tamaasai chai ||
baabaravaanee fir giee kuir na roTee khai ||5||
eikanaa vakhat khuaaie’eeh ikan(h)aa poojaa jai ||
chauke vin hi(n)dhavaaneeaa kiau Tike kaddeh nai ||
raam na kabahoo chetio hun kahan na milai khudhai ||6||
eik ghar aaveh aapanai ik mil mil puchheh sukh ||
eikan(h)aa eho likhiaa beh beh roveh dhukh ||
jo tis bhaavai so theeaai naanak kiaa maanukh ||7||11||
aasaa mahalaa pehilaa ||
kahaa su khel tabelaa ghoRe kahaa bheree sahanaiee ||
kahaa su tegaba(n)dh gaadderaR kahaa su laal kavaiee ||
kahaa su aaraseeaa muh ba(n)ke aaithai dhiseh naahee ||1||
eih jag teraa too gosaiee ||
ek ghaRee meh thaap uthaape jar va(n)dd dhevai bhaa(n)iee ||1|| rahaau ||
kahaa(n) su ghar dhar ma(n)ddap mahalaa kahaa su ba(n)k saraiee ||
kahaa(n) su sej sukhaalee kaaman jis vekh needh na paiee ||
kahaa su paan ta(n)bolee haramaa hoieeaa chhaiee maiee ||2||
eis jar kaaran ghanee vigutee in jar ghanee khuaaiee ||
paapaa baajhahu hovai naahee muiaa saath na jaiee ||
jis no aap khuaae karataa khus le cha(n)giaaiee ||3||
koTee hoo peer varaj rahaae jaa meer suniaa dhaiaa ||