Sri Guru Granth Sahib

ਅੰਗ ੪੦੪

ਸਾਜਨ ਸੰਤ ਹਮਾਰੇ ਮੀਤਾ ਬਿਨੁ ਹਰਿ ਹਰਿ ਆਨੀਤਾ ਰੇ ॥ ਸਾਧਸੰਗਿ ਮਿਲਿ ਹਰਿ ਗੁਣ ਗਾਏ ਇਹੁ ਜਨਮੁ ਪਦਾਰਥੁ ਜੀਤਾ ਰੇ ॥੧॥ ਰਹਾਉ ॥
ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੑੀ ਕਹਹੁ ਕਵਨ ਬਿਧਿ ਤਰੀਐ ਰੇ ॥ ਘੂਮਨ ਘੇਰ ਅਗਾਹ ਗਾਖਰੀ ਗੁਰ ਸਬਦੀ ਪਾਰਿ ਉਤਰੀਐ ਰੇ ॥੨॥
ਖੋਜਤ ਖੋਜਤ ਖੋਜਿ ਬੀਚਾਰਿਓ ਤਤੁ ਨਾਨਕ ਇਹੁ ਜਾਨਾ ਰੇ ॥ ਸਿਮਰਤ ਨਾਮੁ ਨਿਧਾਨੁ ਨਿਰਮੋਲਕੁ ਮਨੁ ਮਾਣਕੁ ਪਤੀਆਨਾ ਰੇ ॥੩॥੧॥੧੩੦॥
ਆਸਾ ਮਹਲਾ ੫ ਦੁਪਦੇ ॥
ਗੁਰ ਪਰਸਾਦਿ ਮੇਰੈ ਮਨਿ ਵਸਿਆ ਜੋ ਮਾਗਉ ਸੋ ਪਾਵਉ ਰੇ ॥ ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹੁਰਿ ਨ ਕਤਹੂੰ ਧਾਵਉ ਰੇ ॥੧॥
ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ ॥ ਖਿਨ ਮਹਿ ਥਾਪਿ ਉਥਾਪਨਹਾਰਾ ਤਿਸ ਤੇ ਤੁਝਹਿ ਡਰਾਵਉ ਰੇ ॥੧॥ ਰਹਾਉ ॥
ਜਬ ਦੇਖਉ ਪ੍ਰਭੁ ਅਪੁਨਾ ਸੁਆਮੀ ਤਉ ਅਵਰਹਿ ਚੀਤਿ ਨ ਪਾਵਉ ਰੇ ॥ ਨਾਨਕੁ ਦਾਸੁ ਪ੍ਰਭਿ ਆਪਿ ਪਹਿਰਾਇਆ ਭ੍ਰਮੁ ਭਉ ਮੇਟਿ ਲਿਖਾਵਉ ਰੇ ॥੨॥੨॥੧੩੧॥
ਆਸਾ ਮਹਲਾ ੫ ॥
ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥ ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥੧॥
ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ ॥ ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥੧॥ ਰਹਾਉ ॥
ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ ॥ ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧਸੰਗਤਿ ਕੈ ਝਲੀ ਰੇ ॥੨॥੩॥੧੩੨॥
ਆਸਾ ਮਹਲਾ ੫ ॥
ਨੀਕੀ ਜੀਅ ਕੀ ਹਰਿ ਕਥਾ ਊਤਮ ਆਨ ਸਗਲ ਰਸ ਫੀਕੀ ਰੇ ॥੧॥ ਰਹਾਉ ॥
ਬਹੁ ਗੁਨਿ ਧੁਨਿ ਮੁਨਿ ਜਨ ਖਟੁ ਬੇਤੇ ਅਵਰੁ ਨ ਕਿਛੁ ਲਾਈਕੀ ਰੇ ॥੧॥
ਬਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧਸੰਗਿ ਨਾਨਕ ਪੀਕੀ ਰੇ ॥੨॥੪॥੧੩੩॥
ਆਸਾ ਮਹਲਾ ੫ ॥
ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ ॥੧॥ ਰਹਾਉ ॥
ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ ॥੧॥
ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ ਹਰਿ ਕੰਠਿ ਨਾਨਕ ਉਰਿ ਹਾਰੀ ਰੇ ॥੨॥੫॥੧੩੪॥
ਆਸਾ ਮਹਲਾ ੫ ॥
ਨੀਕੀ ਸਾਧ ਸੰਗਾਨੀ ॥ ਰਹਾਉ ॥
ਪਹਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ॥੧॥
ਚਾਲਤ ਬੈਸਤ ਸੋਵਤ ਹਰਿ ਜਸੁ ਮਨਿ ਤਨਿ ਚਰਨ ਖਟਾਨੀ ॥੨॥
ਹਂਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ ਪਛਾਨੀ ॥੩॥੬॥੧੩੫॥

Ang 404

saajan sa(n)t hamaare meetaa bin har har aaneetaa re ||
saadhasa(n)g mil har gun gaae ih janam padhaarath jeetaa re ||1|| rahaau ||
trai gun maiaa braham kee keen(h)ee kahahu kavan bidh tareeaai re ||
ghooman gher agaeh gaakharee gur sabadhee paar utareeaai re ||2||
khojat khojat khoj beechaario tat naanak ih jaanaa re ||
simarat naam nidhaan niramolak man maanak pateeaanaa re ||3||1||130||
aasaa mahalaa panjavaa dhupadhe ||
gur parasaadh merai man vasiaa jo maagau so paavau re ||
naam ra(n)g ih man tirapataanaa bahur na katahoo(n) dhaavau re ||1||
hamaraa Thaakur sabh te uoochaa rain dhinas tis gaavau re ||
khin meh thaap uthaapanahaaraa tis te tujheh ddaraavau re ||1|| rahaau ||
jab dhekhau prabh apunaa suaamee tau avareh cheet na paavau re ||
naanak dhaas prabh aap pahiraiaa bhram bhau meT likhaavau re ||2||2||131||
aasaa mahalaa panjavaa ||
chaar baran chauhaa ke maradhan khaT dharasan kar talee re ||
su(n)dhar sughar saroop siaane pa(n)chahu hee moh chhalee re ||1||
jin mil maare pa(n)ch soorabeer aaiso kaun balee re ||
jin pa(n)ch maar bidhaar gudhaare so pooraa ieh kalee re ||1|| rahaau ||
vaddee kom vas bhaageh naahee muhakam fauj haThalee re ||
kahu naanak tin jan niradhaliaa saadhasa(n)gat kai jhalee re ||2||3||132||
aasaa mahalaa panjavaa ||
neekee jeea kee har kathaa uootam aan sagal ras feekee re ||1|| rahaau ||
bahu gun dhun mun jan khaT bete avar na kichh laieekee re ||1||
bikhaaree niraaree apaaree sahajaaree saadhasa(n)g naanak peekee re ||2||4||133||
aasaa mahalaa panjavaa ||
hamaaree piaaree a(n)mirat dhaaree gur nimakh na man te Taaree re ||1|| rahaau ||
dharasan parasan sarasan harasan ra(n)g ra(n)gee karataaree re ||1||
khin ram gur gam har dham neh jam har ka(n)Th naanak ur haaree re ||2||5||134||
aasaa mahalaa panjavaa ||
neekee saadh sa(n)gaanee || rahaau ||
pahar moorat pal gaavat gaavat govi(n)dh govi(n)dh vakhaanee ||1||
chaalat baisat sovat har jas man tan charan khaTaanee ||2||
ha(n)au hauro too Thaakur gauro naanak saran pachhaanee ||3||6||135||