Sri Guru Granth Sahib

ਅੰਗ ੪੦੩

ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ ॥੨॥
ਕਾਮ ਕ੍ਰੋਧ ਅਰੁ ਲੋਭ ਮੋਹ ਇਹ ਇੰਦ੍ਰੀ ਰਸਿ ਲਪਟਾਧੇ ॥ ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ ॥੩॥
ਜਉ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਤਉ ਗੁਰ ਮਿਲਿ ਸਭ ਸੁਖ ਲਾਧੇ ॥ ਕਹੁ ਨਾਨਕ ਦਿਨੁ ਰੈਨਿ ਧਿਆਵਉ ਮਾਰਿ ਕਾਢੀ ਸਗਲ ਉਪਾਧੇ ॥੪॥
ਇਉ ਜਪਿਓ ਭਾਈ ਪੁਰਖੁ ਬਿਧਾਤੇ ॥ ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਜਨਮ ਮਰਣ ਦੁਖ ਲਾਥੇ ॥੧॥ ਰਹਾਉ ਦੂਜਾ ॥੪॥੪॥੧੨੬॥
ਆਸਾ ਮਹਲਾ ੫ ॥
ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥ ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥੧॥
ਅੰਧੇ ਚੇਤਿ ਹਰਿ ਹਰਿ ਰਾਇਆ ॥ ਤੇਰਾ ਸੋ ਦਿਨੁ ਨੇੜੈ ਆਇਆ ॥੧॥ ਰਹਾਉ ॥
ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ ॥ ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥੨॥
ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ ॥ ਛੋਡਿ ਜਾਹਿ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ॥੩॥
ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ ॥ ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ ॥੪॥੫॥੧੨੭॥
ਆਸਾ ਮਹਲਾ ੫ ਦੁਪਦੇ ॥
ਲੂਕਿ ਕਮਾਨੋ ਸੋਈ ਤੁਮ੍ਹ੍ਹ ਪੇਖਿਓ ਮੂੜ ਮੁਗਧ ਮੁਕਰਾਨੀ ॥ ਆਪ ਕਮਾਨੇ ਕਉ ਲੇ ਬਾਂਧੇ ਫਿਰਿ ਪਾਛੈ ਪਛੁਤਾਨੀ ॥੧॥
ਪ੍ਰਭ ਮੇਰੇ ਸਭ ਬਿਧਿ ਆਗੈ ਜਾਨੀ ॥ ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥੧॥ ਰਹਾਉ ॥
ਜਿਤੁ ਜਿਤੁ ਲਾਏ ਤਿਤੁ ਤਿਤੁ ਲਾਗੇ ਕਿਆ ਕੋ ਕਰੈ ਪਰਾਨੀ ॥ ਬਖਸਿ ਲੈਹੁ ਪਾਰਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ॥੨॥੬॥੧੨੮॥
ਆਸਾ ਮਹਲਾ ੫ ॥
ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥ ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥
ਸੇਵਕ ਕਉ ਨਿਕਟੀ ਹੋਇ ਦਿਖਾਵੈ ॥ ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ ॥
ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ ॥ ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥੨॥੭॥੧੨੯॥
ਆਸਾ ਘਰੁ ੧੧ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਨਟੂਆ ਭੇਖ ਦਿਖਾਵੈ ਬਹੁ ਬਿਧਿ ਜੈਸਾ ਹੈ ਓਹੁ ਤੈਸਾ ਰੇ ॥ ਅਨਿਕ ਜੋਨਿ ਭ੍ਰਮਿਓ ਭ੍ਰਮ ਭੀਤਰਿ ਸੁਖਹਿ ਨਾਹੀ ਪਰਵੇਸਾ ਰੇ ॥੧॥

Ang 403

jaise meeThai saadh lobhaae jhooTh dha(n)dh dhuragaadhe ||2||
kaam karodh ar lobh moh ieh i(n)dhree ras lapaTaadhe ||
dheeiee bhavaaree purakh bidhaatai bahur bahur janamaadhe ||3||
jau bhio kirapaal dheen dhukh bha(n)jan tau gur mil sabh sukh laadhe ||
kahu naanak dhin rain dhiaavau maar kaaddee sagal upaadhe ||4||
eiau japio bhaiee purakh bidhaate ||
bhio kirapaal dheen dhukh bha(n)jan janam maran dhukh laathe ||1|| rahaau dhoojaa ||4||4||126||
aasaa mahalaa panjavaa ||
nimakh kaam suaadh kaaran koT dhinas dhukh paaveh ||
gharee muhat ra(n)g maaneh fir bahur bahur pachhutaaveh ||1||
a(n)dhe chet har har raiaa ||
teraa so dhin neRai aaiaa ||1|| rahaau ||
palak dhirasaT dhekh bhoolo aak neem ko too(n)mar ||
jaisaa sa(n)g biseear siau hai re taiso hee ih par girahu ||2||
bairee kaaran paap karataa basat rahee amaanaa ||
chhodd jaeh tin hee siau sa(n)gee saajan siau bairaanaa ||3||
sagal sa(n)saar ihai bidh biaapio so ubario jis gur pooraa ||
kahu naanak bhav saagar tario bhe puneet sareeraa ||4||5||127||
aasaa mahalaa panjavaa dhupadhe ||
look kamaano soiee tum(h) pekhio mooR mugadh mukaraanee ||
aap kamaane kau le baa(n)dhe fir paachhai pachhutaanee ||1||
prabh mere sabh bidh aagai jaanee ||
bhram ke moose too(n) raakhat paradhaa paachhai jeea kee maanee ||1|| rahaau ||
jit jit laae tit tit laage kiaa ko karai paraanee ||
bakhas laih paarabraham suaamee naanak sadh kurabaanee ||2||6||128||
aasaa mahalaa panjavaa ||
apune sevak kee aape raakhai aape naam japaavai ||
jeh jeh kaaj kirat sevak kee tahaa tahaa uTh dhaavai ||1||
sevak kau nikaTee hoi dhikhaavai ||
jo jo kahai Thaakur peh sevak tatakaal hoi aavai ||1|| rahaau ||
tis sevak kai hau balihaaree jo apane prabh bhaavai ||
tis kee soi sunee man hariaa tis naanak parasan aavai ||2||7||129||
aasaa ghar gayaarvaa mahalaa panjavaa
ikOankaar satigur prasaadh ||
naTooaa bhekh dhikhaavai bahu bidh jaisaa hai oh taisaa re ||
anik jon bhramio bhram bheetar sukheh naahee paravesaa re ||1||