Sri Guru Granth Sahib

ਅੰਗ ੩੯੮

ਜਿਸ ਨੋ ਮੰਨੇ ਆਪਿ ਸੋਈ ਮਾਨੀਐ ॥ ਪ੍ਰਗਟ ਪੁਰਖੁ ਪਰਵਾਣੁ ਸਭ ਠਾਈ ਜਾਨੀਐ ॥੩॥
ਦਿਨਸੁ ਰੈਣਿ ਆਰਾਧਿ ਸਮ੍ਹ੍ਹਾਲੇ ਸਾਹ ਸਾਹ ॥ ਨਾਨਕ ਕੀ ਲੋਚਾ ਪੂਰਿ ਸਚੇ ਪਾਤਿਸਾਹ ॥੪॥੬॥੧੦੮॥
ਆਸਾ ਮਹਲਾ ੫ ॥
ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ ॥ ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ ॥੧॥
ਜਿਉ ਭਾਵੈ ਤਿਉ ਰਾਖੁ ਰਾਖਣਹਾਰਿਆ ॥ ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਰਿਆ ॥੧॥ ਰਹਾਉ ॥
ਪ੍ਰਤਿਪਾਲੇ ਪ੍ਰਭੁ ਆਪਿ ਘਟਿ ਘਟਿ ਸਾਰੀਐ ॥ ਜਿਸੁ ਮਨਿ ਵੁਠਾ ਆਪਿ ਤਿਸੁ ਨ ਵਿਸਾਰੀਐ ॥੨॥
ਜੋ ਕਿਛੁ ਕਰੇ ਸੁ ਆਪਿ ਆਪਣ ਭਾਣਿਆ ॥ ਭਗਤਾ ਕਾ ਸਹਾਈ ਜੁਗਿ ਜੁਗਿ ਜਾਣਿਆ ॥੩॥
ਜਪਿ ਜਪਿ ਹਰਿ ਕਾ ਨਾਮੁ ਕਦੇ ਨ ਝੂਰੀਐ ॥ ਨਾਨਕ ਦਰਸ ਪਿਆਸ ਲੋਚਾ ਪੂਰੀਐ ॥੪॥੭॥੧੦੯॥
ਆਸਾ ਮਹਲਾ ੫ ॥
ਕਿਆ ਸੋਵਹਿ ਨਾਮੁ ਵਿਸਾਰਿ ਗਾਫਲ ਗਹਿਲਿਆ ॥ ਕਿਤੀਂ ਇਤੁ ਦਰੀਆਇ ਵੰਞਨੑਿ ਵਹਦਿਆ ॥੧॥
ਬੋਹਿਥੜਾ ਹਰਿ ਚਰਣ ਮਨ ਚੜਿ ਲੰਘੀਐ ॥ ਆਠ ਪਹਰ ਗੁਣ ਗਾਇ ਸਾਧੂ ਸੰਗੀਐ ॥੧॥ ਰਹਾਉ ॥
ਭੋਗਹਿ ਭੋਗ ਅਨੇਕ ਵਿਣੁ ਨਾਵੈ ਸੁੰਞਿਆ ॥ ਹਰਿ ਕੀ ਭਗਤਿ ਬਿਨਾ ਮਰਿ ਮਰਿ ਰੁੰਨਿਆ ॥੨॥
ਕਪੜ ਭੋਗ ਸੁਗੰਧ ਤਨਿ ਮਰਦਨ ਮਾਲਣਾ ॥ ਬਿਨੁ ਸਿਮਰਨ ਤਨੁ ਛਾਰੁ ਸਰਪਰ ਚਾਲਣਾ ॥੩॥
ਮਹਾ ਬਿਖਮੁ ਸੰਸਾਰੁ ਵਿਰਲੈ ਪੇਖਿਆ ॥ ਛੂਟਨੁ ਹਰਿ ਕੀ ਸਰਣਿ ਲੇਖੁ ਨਾਨਕ ਲੇਖਿਆ ॥੪॥੮॥੧੧੦॥
ਆਸਾ ਮਹਲਾ ੫ ॥
ਕੋਇ ਨ ਕਿਸ ਹੀ ਸੰਗਿ ਕਾਹੇ ਗਰਬੀਐ ॥ ਏਕੁ ਨਾਮੁ ਆਧਾਰੁ ਭਉਜਲੁ ਤਰਬੀਐ ॥੧॥
ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥ ਦੇਖਿ ਤੁਮ੍ਹ੍ਹਾਰਾ ਦਰਸਨੋ ਮੇਰਾ ਮਨੁ ਧੀਰੇ ॥੧॥ ਰਹਾਉ ॥
ਰਾਜੁ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੋੁ ॥ ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨੋੁ ॥੨॥
ਜੇਤੇ ਮਾਇਆ ਰੰਗ ਤੇਤ ਪਛਾਵਿਆ ॥ ਸੁਖ ਕਾ ਨਾਮੁ ਨਿਧਾਨੁ ਗੁਰਮੁਖਿ ਗਾਵਿਆ ॥੩॥
ਸਚਾ ਗੁਣੀ ਨਿਧਾਨੁ ਤੂੰ ਪ੍ਰਭ ਗਹਿਰ ਗੰਭੀਰੇ ॥ ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ॥੪॥੯॥੧੧੧॥
ਆਸਾ ਮਹਲਾ ੫ ॥
ਜਿਸੁ ਸਿਮਰਤ ਦੁਖੁ ਜਾਇ ਸਹਜ ਸੁਖੁ ਪਾਈਐ ॥ ਰੈਣਿ ਦਿਨਸੁ ਕਰ ਜੋੜਿ ਹਰਿ ਹਰਿ ਧਿਆਈਐ ॥੧॥
ਨਾਨਕ ਕਾ ਪ੍ਰਭੁ ਸੋਇ ਜਿਸ ਕਾ ਸਭੁ ਕੋਇ ॥ ਸਰਬ ਰਹਿਆ ਭਰਪੂਰਿ ਸਚਾ ਸਚੁ ਸੋਇ ॥੧॥ ਰਹਾਉ ॥
ਅੰਤਰਿ ਬਾਹਰਿ ਸੰਗਿ ਸਹਾਈ ਗਿਆਨ ਜੋਗੁ ॥ ਤਿਸਹਿ ਅਰਾਧਿ ਮਨਾ ਬਿਨਾਸੈ ਸਗਲ ਰੋਗੁ ॥੨॥
ਰਾਖਨਹਾਰੁ ਅਪਾਰੁ ਰਾਖੈ ਅਗਨਿ ਮਾਹਿ ॥

Ang 398

jis no ma(n)ne aap soiee maaneeaai ||
pragaT purakh paravaan sabh Thaiee jaaneeaai ||3||
dhinas rain aaraadh sam(h)aale saeh saeh ||
naanak kee lochaa poor sache paatisaeh ||4||6||108||
aasaa mahalaa panjavaa ||
poor rahiaa srab Thai hamaaraa khasam soi ||
ek saahib sir chhat dhoojaa naeh koi ||1||
jiau bhaavai tiau raakh raakhanahaariaa ||
tujh bin avar na koi nadhar nihaariaa ||1|| rahaau ||
pratipaale prabh aap ghaT ghaT saareeaai ||
jis man vuThaa aap tis na visaareeaai ||2||
jo kichh kare su aap aapan bhaaniaa ||
bhagataa kaa sahaiee jug jug jaaniaa ||3||
jap jap har kaa naam kadhe na jhooreeaai ||
naanak dharas piaas lochaa pooreeaai ||4||7||109||
aasaa mahalaa panjavaa ||
kiaa soveh naam visaar gaafal gahiliaa ||
kita(n)ee it dhareeaai va(n)n(j)ni(h) vahadhiaa ||1||
bohithaRaa har charan man chaR la(n)gheeaai ||
aaTh pahar gun gai saadhoo sa(n)geeaai ||1|| rahaau ||
bhogeh bhog anek vin naavai su(n)n(j)iaa ||
har kee bhagat binaa mar mar ru(n)niaa ||2||
kapaR bhog suga(n)dh tan maradhan maalanaa ||
bin simaran tan chhaar sarapar chaalanaa ||3||
mahaa bikham sa(n)saar viralai pekhiaa ||
chhooTan har kee saran lekh naanak lekhiaa ||4||8||110||
aasaa mahalaa panjavaa ||
koi na kis hee sa(n)g kaahe garabeeaai ||
ek naam aadhaar bhaujal tarabeeaai ||1||
mai gareeb sach Tek too(n) mere satigur poore ||
dhekh tum(h)aaraa dharasano meraa man dheere ||1|| rahaau ||
raaj maal ja(n)jaal kaaj na kitai ganuo ||
har keeratan aadhaar nihachal eh dhanuo ||2||
jete maiaa ra(n)g tet pachhaaviaa ||
sukh kaa naam nidhaan gurmukh gaaviaa ||3||
sachaa gunee nidhaan too(n) prabh gahir ga(n)bheere ||
aas bharosaa khasam kaa naanak ke jeeare ||4||9||111||
aasaa mahalaa panjavaa ||
jis simarat dhukh jai sahaj sukh paieeaai ||
rain dhinas kar joR har har dhiaaieeaai ||1||
naanak kaa prabh soi jis kaa sabh koi ||
sarab rahiaa bharapoor sachaa sach soi ||1|| rahaau ||
a(n)tar baahar sa(n)g sahaiee giaan jog ||
tiseh araadh manaa binaasai sagal rog ||2||
raakhanahaar apaar raakhai agan maeh ||