ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰ ਸਬਦੁ ਨਿਰੰਤਰਿ ॥੨॥
ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ ॥ ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ॥੩॥
ਨਾਮੁ ਧਿਆਵਹੁ ਸਦ ਸਦਾ ਹਰਿ ਹਰਿ ਮਨੁ ਰੰਗੇ ॥ ਜੀਉ ਪ੍ਰਾਣ ਧਨੁ ਗੁਰੂ ਹੈ ਨਾਨਕ ਕੈ ਸੰਗੇ ॥੪॥੨॥੧੦੪॥
ਆਸਾ ਮਹਲਾ ੫ ॥
ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ ॥ ਦੂਖੁ ਦਰਦੁ ਰੋਗੁ ਮਾਇ ਮੈਡਾ ਹਭੁ ਨਸੈ ॥੧॥
ਹਉ ਵੰਞਾ ਕੁਰਬਾਣੁ ਸਾਈ ਆਪਣੇ ॥ ਹੋਵੈ ਅਨਦੁ ਘਣਾ ਮਨਿ ਤਨਿ ਜਾਪਣੇ ॥੧॥ ਰਹਾਉ ॥
ਬਿੰਦਕ ਗਾਲ੍ਹ੍ਹਿ ਸੁਣੀ ਸਚੇ ਤਿਸੁ ਧਣੀ ॥ ਸੂਖੀ ਹੂੰ ਸੁਖੁ ਪਾਇ ਮਾਇ ਨ ਕੀਮ ਗਣੀ ॥੨॥
ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ ॥ ਮੈ ਨਿਰਗੁਣਿ ਮੇਰੀ ਮਾਇ ਆਪਿ ਲੜਿ ਲਾਇ ਲਈ ॥੩॥
ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥ ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥੪॥੩॥੧੦੫॥
ਆਸਾ ਮਹਲਾ ੫ ॥
ਲਾਖ ਭਗਤ ਆਰਾਧਹਿ ਜਪਤੇ ਪੀਉ ਪੀਉ ॥ ਕਵਨ ਜੁਗਤਿ ਮੇਲਾਵਉ ਨਿਰਗੁਣ ਬਿਖਈ ਜੀਉ ॥੧॥
ਤੇਰੀ ਟੇਕ ਗੋਵਿੰਦ ਗੁਪਾਲ ਦਇਆਲ ਪ੍ਰਭ ॥ ਤੂੰ ਸਭਨਾ ਕੇ ਨਾਥ ਤੇਰੀ ਸ੍ਰਿਸਟਿ ਸਭ ॥੧॥ ਰਹਾਉ ॥
ਸਦਾ ਸਹਾਈ ਸੰਤ ਪੇਖਹਿ ਸਦਾ ਹਜੂਰਿ ॥ ਨਾਮ ਬਿਹੂਨੜਿਆ ਸੇ ਮਰਨੑਿ ਵਿਸੂਰਿ ਵਿਸੂਰਿ ॥੨॥
ਦਾਸ ਦਾਸਤਣ ਭਾਇ ਮਿਟਿਆ ਤਿਨਾ ਗਉਣੁ ॥ ਵਿਸਰਿਆ ਜਿਨੑਾ ਨਾਮੁ ਤਿਨਾੜਾ ਹਾਲੁ ਕਉਣੁ ॥੩॥
ਜੈਸੇ ਪਸੁ ਹਰ੍ਹ੍ਹਿਆਉ ਤੈਸਾ ਸੰਸਾਰੁ ਸਭ ॥ ਨਾਨਕ ਬੰਧਨ ਕਾਟਿ ਮਿਲਾਵਹੁ ਆਪਿ ਪ੍ਰਭ ॥੪॥੪॥੧੦੬॥
ਆਸਾ ਮਹਲਾ ੫ ॥
ਹਭੇ ਥੋਕ ਵਿਸਾਰਿ ਹਿਕੋ ਖਿਆਲੁ ਕਰਿ ॥ ਝੂਠਾ ਲਾਹਿ ਗੁਮਾਨੁ ਮਨੁ ਤਨੁ ਅਰਪਿ ਧਰਿ ॥੧॥
ਆਠ ਪਹਰ ਸਾਲਾਹਿ ਸਿਰਜਨਹਾਰ ਤੂੰ ॥ ਜੀਵਾਂ ਤੇਰੀ ਦਾਤਿ ਕਿਰਪਾ ਕਰਹੁ ਮੂੰ ॥੧॥ ਰਹਾਉ ॥
ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥ ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥੨॥
ਜੋ ਨ ਢਹੰਦੋ ਮੂਲਿ ਸੋ ਘਰੁ ਰਾਸਿ ਕਰਿ ॥ ਹਿਕੋ ਚਿਤਿ ਵਸਾਇ ਕਦੇ ਨ ਜਾਇ ਮਰਿ ॥੩॥
ਤਿਨੑਾ ਪਿਆਰਾ ਰਾਮੁ ਜੋ ਪ੍ਰਭ ਭਾਣਿਆ ॥ ਗੁਰ ਪਰਸਾਦਿ ਅਕਥੁ ਨਾਨਕਿ ਵਖਾਣਿਆ ॥੪॥੫॥੧੦੭॥
ਆਸਾ ਮਹਲਾ ੫ ॥
ਜਿਨੑਾ ਨ ਵਿਸਰੈ ਨਾਮੁ ਸੇ ਕਿਨੇਹਿਆ ॥ ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ ॥੧॥
ਮਨੁ ਤਨੁ ਹੋਇ ਨਿਹਾਲੁ ਤੁਮ੍ਹ੍ਹ ਸੰਗਿ ਭੇਟਿਆ ॥ ਸੁਖੁ ਪਾਇਆ ਜਨ ਪਰਸਾਦਿ ਦੁਖੁ ਸਭੁ ਮੇਟਿਆ ॥੧॥ ਰਹਾਉ ॥
ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨੑ ਖੇ ॥ ਜਿਨੑ ਮਨਿ ਵੁਠਾ ਆਪਿ ਪੂਰੇ ਭਗਤ ਸੇ ॥੨॥
so chhooTai mahaa jaal te jis gur sabadh nira(n)tar ||2||
gur kee mahimaa kiaa kahaa gur bibek sat sar ||
oh aadh jugaadhee jugeh jug pooraa paramesar ||3||
naam dhiaavahu sadh sadhaa har har man ra(n)ge ||
jeeau praan dhan guroo hai naanak kai sa(n)ge ||4||2||104||
aasaa mahalaa panjavaa ||
saiee alakh apaar bhoree man vasai ||
dhookh dharadh rog mai maiddaa habh nasai ||1||
hau va(n)n(j)aa kurabaan saiee aapane ||
hovai anadh ghanaa man tan jaapane ||1|| rahaau ||
bi(n)dhak gaali(h) sunee sache tis dhanee ||
sookhee hoo(n) sukh pai mai na keem ganee ||2||
nain pasa(n)dho soi pekh musataak bhiee ||
mai niragun meree mai aap laR lai liee ||3||
bedh kateb sa(n)saar habhaa hoo(n) baaharaa ||
naanak kaa paatisaahu dhisai jaaharaa ||4||3||105||
aasaa mahalaa panjavaa ||
laakh bhagat aaraadheh japate peeau peeau ||
kavan jugat melaavau niragun bikhiee jeeau ||1||
teree Tek govi(n)dh gupaal dhiaal prabh ||
too(n) sabhanaa ke naath teree sirasaT sabh ||1|| rahaau ||
sadhaa sahaiee sa(n)t pekheh sadhaa hajoor ||
naam bihoonaRiaa se marani(h) visoor visoor ||2||
dhaas dhaasatan bhai miTiaa tinaa gaun ||
visariaa jin(h)aa naam tinaaRaa haal kaun ||3||
jaise pas hari(h)aau taisaa sa(n)saar sabh ||
naanak ba(n)dhan kaaT milaavahu aap prabh ||4||4||106||
aasaa mahalaa panjavaa ||
habhe thok visaar hiko khiaal kar ||
jhooThaa laeh gumaan man tan arap dhar ||1||
aaTh pahar saalaeh sirajanahaar too(n) ||
jeevaa(n) teree dhaat kirapaa karahu moo(n) ||1|| rahaau ||
soiee ka(n)m kamai jit mukh ujalaa ||
soiee lagai sach jis too(n) dheh alaa ||2||
jo na ddaha(n)dho mool so ghar raas kar ||
hiko chit vasai kadhe na jai mar ||3||
tin(h)aa piaaraa raam jo prabh bhaaniaa ||
gur parasaadh akath naanak vakhaaniaa ||4||5||107||
aasaa mahalaa panjavaa ||
jin(h)aa na visarai naam se kinehiaa ||
bhedh na jaanahu mool saa(n)iee jehiaa ||1||
man tan hoi nihaal tum(h) sa(n)g bheTiaa ||
sukh paiaa jan parasaadh dhukh sabh meTiaa ||1|| rahaau ||
jete kha(n)dd brahama(n)dd udhaare ti(n)n(h) khe ||
jin(h) man vuThaa aap poore bhagat se ||2||