Sri Guru Granth Sahib

ਅੰਗ ੩੩੮

ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥੧॥
ਉਡਹੁ ਨ ਕਾਗਾ ਕਾਰੇ ॥ ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥੧॥ ਰਹਾਉ ॥
ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥ ਏਕੁ ਆਧਾਰੁ ਨਾਮੁ ਨਾਰਾਇਨ ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥
ਰਾਗੁ ਗਉੜੀ ੧੧ ॥
ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥ ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥
ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥ ਸੋ ਮਿਲੈ ਜੋ ਬਡਭਾਗੋ ॥੧॥ ਰਹਾਉ ॥
ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥ ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥੨॥੨॥੧੫॥੬੬॥
ਗਉੜੀ ਪੂਰਬੀ ੧੨ ॥
ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ॥ ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥੧॥
ਜੀਅਰੇ ਜਾਹਿਗਾ ਮੈ ਜਾਨਾਂ ॥ ਅਬਿਗਤ ਸਮਝੁ ਇਆਨਾ ॥ ਜਤ ਜਤ ਦੇਖਉ ਬਹੁਰਿ ਨ ਪੇਖਉ ਸੰਗਿ ਮਾਇਆ ਲਪਟਾਨਾ ॥੧॥ ਰਹਾਉ ॥
ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥ ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥੨॥੧॥੧੬॥੬੭॥
ਗਉੜੀ ੧੨ ॥
ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ ॥ ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥੧॥
ਡਗਮਗ ਛਾਡਿ ਰੇ ਮਨ ਬਉਰਾ ॥ ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥੧॥ ਰਹਾਉ ॥
ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਧਿ ਜਗਤੁ ਬਿਗੂਤਾ ॥ ਕਹਿ ਕਬੀਰ ਰਾਜਾ ਰਾਮ ਨ ਛੋਡਉ ਸਗਲ ਊਚ ਤੇ ਊਚਾ ॥੨॥੨॥੧੭॥੬੮॥
ਗਉੜੀ ੧੩ ॥
ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥ ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥੧॥
ਬੰਦੇ ਬੰਦਗੀ ਇਕਤੀਆਰ ॥ ਸਾਹਿਬੁ ਰੋਸੁ ਧਰਉ ਕਿ ਪਿਆਰੁ ॥੧॥ ਰਹਾਉ ॥
ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥ ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥੧੮॥੬੯॥
ਗਉੜੀ ॥
ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ ॥ ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ॥੧॥
ਤੁਮ੍ਹ੍ਹ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥ ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ ॥੧॥ ਰਹਾਉ ॥

Ang 338

aur na bheejai pag naa khisai har dharasan kee aasaa ||1||
auddahu na kaagaa kaare ||
beg mileejai apune raam piaare ||1|| rahaau ||
keh kabeer jeevan padh kaaran har kee bhagat kareejai ||
ek aadhaar naam naarain rasanaa raam raveejai ||2||1||14||65||
raag gauRee 11 ||
aas paas ghan turasee kaa biravaa maajh banaa ras gaauoo(n) re ||
auaa kaa saroop dhekh mohee guaaran mo kau chhodd na aau na jaahoo re ||1||
toh charan man laago saari(n)gadhar ||
so milai jo baddabhaago ||1|| rahaau ||
bi(n)dhraaban man haran manohar kirasan charaavat gaauoo re ||
jaa kaa Thaakur tuhee saari(n)gadhar moh kabeeraa naauoo re ||2||2||15||66||
gauRee poorabee 12 ||
bipal basatr kete hai pahire kiaa ban madhe baasaa ||
kahaa bhiaa nar dhevaa dhokhe kiaa jal borio giaataa ||1||
jeeare jaahigaa mai jaanaa(n) ||
abigat samajh iaanaa ||
jat jat dhekhau bahur na pekhau sa(n)g maiaa lapaTaanaa ||1|| rahaau ||
giaanee dhiaanee bahu upadhesee ih jag sagalo dha(n)dhaa ||
keh kabeer ik raam naam bin iaa jag maiaa a(n)dhaa ||2||1||16||67||
gauRee 12 ||
man re chhaaddahu bharam pragaT hoi naachahu iaa maiaa ke ddaa(n)dde ||
soor k sanamukh ran te ddarapai satee k saa(n)chai bhaa(n)dde ||1||
ddagamag chhaadd re man bauraa ||
ab tau jare mare sidh paieeaai leeno haath sa(n)dhauraa ||1|| rahaau ||
kaam karodh maiaa ke leene iaa bidh jagat bigootaa ||
keh kabeer raajaa raam na chhoddau sagal uooch te uoochaa ||2||2||17||68||
gauRee 13 ||
furamaan teraa sirai uoopar fir na karat beechaar ||
tuhee dhareeaa tuhee kareeaa tujhai te nisataar ||1||
ba(n)dhe ba(n)dhagee ikateeaar ||
saahib ros dharau k piaar ||1|| rahaau ||
naam teraa aadhaar meraa jiau fool jiee hai naar ||
keh kabeer gulaam ghar kaa jeeaai bhaavai maar ||2||18||69||
gauRee ||
lakh chauraaseeh jeea jon meh bhramat na(n)dh bahu thaako re ||
bhagat het avataar leeo hai bhaag baddo bapuraa ko re ||1||
tum(h) ju kahat hau na(n)dh ko na(n)dhan na(n)dh su na(n)dhan kaa ko re ||
dharan akaas dhaso dhis naahee tab ih na(n)dh kahaa tho re ||1|| rahaau ||